ਸਿਆਸਤ ਜਾਂ ਰਾਜਨੀਤੀ (ਰਾਜ ਦੀ ਨੀਤੀ) ਯੂਨਾਨੀ: πολιτικός politikos ਨਿੱਜੀ ਜਾਂ ਸਮੂਹਿਕ ਪੱਧਰ ਉੱਤੇ ਲੋਕ ਪ੍ਰਭਾਵਿਤ ਕਰਨ ਦਾ ਅਮਲ ਅਤੇ ਸਿਧਾਂਤ ਹੈ।
ਖਾਸ ਤੌਰ ਤੇ, ਇਸ ਦਾ ਮਤਲਬ ਇੱਕ ਸਮਾਜ ਜਾਂ ਰਾਜ ਵਿੱਚ ਲੋਕਾਂ ਉੱਪਰ ਰਾਜ ਜਾਂ ਕੰਟਰੋਲ ਕਰਨਾ ਅਤੇ ਜਾਰੀ ਰੱਖਣਾ ਹੈ। ਸਿਆਸਤ ਵਿੱਚ ਕਈ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਦੂਜੇ ਲੋਕਾਂ ਵਿੱਚ ਆਪਣੇ ਸਿਆਸੀ ਵਿਚਾਰ ਪ੍ਰਫੁਲਿੱਤ ਕਰਨਾ, ਦੂਜੇ ਸਿਆਸੀ ਤੱਤਾਂ ਨਾਲ ਗੱਲਬਾਤ, ਸਮਝੌਤਾ ਕਰਨਾ, ਕਾਨੂੰਨ ਬਣਾਉਣੇ, ਅਤੇ ਵਿਰੋਧੀਆਂ ਖਿਲਾਫ ਜੰਗ ਸਮਤੇ ਬਲ ਦੀ ਵਰਤੋਂ ਕਰਨਾ।
ਸਿਆਸਤ ਕਈ ਸਮਾਜਿਕ ਪੱਧਰਾਂ ਤੇ ਅਮਲ ਵਿੱਚ ਆਉਂਦੀ ਹੈ, ਰਵਾਇਤੀ ਸਮਾਜ ਦੇ ਟੱਬਰ ਅਤੇ ਕਬੀਲਿਆਂ ਤੋਂ ਲੈ ਕੇ, ਆਧੁਨਿਕ ਸਥਾਨਕ ਸਰਕਾਰਾਂ, ਕੰਪਨੀਆਂ ਅਤੇ ਅਦਾਰਿਆਂ ਸਮੇਤ ਪ੍ਰਭੂਸੱਤਾ ਰਾਜ ਅਤੇ ਕੌਮਾਂਤਰੀ ਪੱਧਰ ਤੱਕ। ਇੱਕ ਸਿਆਸੀ ਢਾਂਚਾ ਇੱਕ ਸਮਾਜ ਦੇ ਅੰਦਰ ਸਵੀਕਾਰਯੋਗ ਸਿਆਸੀ ਤਰੀਕੇ ਨਿਰਧਾਰਤ ਕਰਦੀ ਹੈ।ਸਿਆਸੀ ਸੋਚ ਦਾ ਇਤਿਹਾਸ ਅਜਿਹੇ ਪਲੈਟੋ ਦੀ ਗਣਤੰਤਰ, ਅਰਸਤੂ ਦੀ ਰਾਜਨੀਤੀ ਅਤੇ ਕਨਫਿਊਸ਼ਸ ਦੇ ਕੰਮ ਦੇ ਤੌਰ ਤੇ seminal ਕੰਮ ਦੇ ਨਾਲ, ਛੇਤੀ ਪੁਰਾਤਨਤਾ ਨੂੰ ਵਾਪਸ ਪਤਾ ਲਗਾਇਆ ਜਾ ਸਕਦਾ ਹੈ।
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …