ਫਿਲਮ ਅਭਿਨੇਤਰੀ ਮਾਹੀ ਗਿੱਲ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਹੀ ਨਹੀਂ ਉਸ ਨਾਲ ਬਦਤਮੀਜ਼ੀ ਤੇ ਹੱਥੋਪਾਈ ਵੀ ਕੀਤੀ ਗਈ ਤੇ ਉਸ ਨੂੰ ਕਾਰ ‘ਚ ਲੁਕ ਕੇ ਜਾਨ ਬਚਾਉਣੀ ਪਈ। ਵਾਰਦਾਤ ਨੂੰ ਮਹਾਰਾਸ਼ਟਰ ਦੇ ਠਾਣੇ ‘ਚ ਉਗਰਾਹੀ ਕਰਨ ਵਾਲੇ ਇਕ ਗਿਰੋਹ ਨੇ ਅੰਜਾਮ ਦਿੱਤਾ। ਹਮਲੇ ‘ਚ ਮਸ਼ਹੂਰ ਸਿਨੇਮਾਟੋਗ੍ਰਾਫਰ ਸੰਤੋਸ਼ ਥੁੰਡੀਅਲ ਜ਼ਖਮੀ ਹੋ ਗਿਆ।ਹਮਲਾ ਉਸ ਸਮੇਂ ਹੋਇਆ, ਜਦੋਂ ਪੂਰੀ ਯੂਨਿਟ ਏਕਤਾ ਕਪੂਰ ਦੀ ਵੈੱਬ ਸੀਰੀਜ਼ ‘ਫਿਕਸਰ’ ਦਾ ਕਲਾਈਮੈਕਸ ਸ਼ੂਟ ਕਰ ਰਹੀ ਸੀ।ਨਿਰਦੇਸ਼ਕ ਸੋਹਮ ਇਨ੍ਹੀਂ ਦਿਨੀਂ ਏਕਤਾ ਕਪੂਰ ਲਈ ਵੈੱਬ ਸੀਰੀਜ਼ ਬਣਾ ਰਹੇ ਹਨ। ਇਸ ‘ਚ ਮੁੱਖ ਭੂਮਿਕਾ ਮਾਹੀ ਗਿੱਲ ਨਿਭਾਅ ਰਹੀ ਹੈ। ਸੀਰੀਜ਼ ਦਾ ਕਲਾਈਮੈਕਸ ਸੀਨ ਬੁੱਧਵਾਰ ਨੂੰ ਠਾਣੇ ‘ਚ ਘੋੜਬੰਦਰ ਰੋਡ ਦੀ ਇਕ ਫੈਕਟਰੀ ‘ਚ ਫਿਲਮਾਇਆ ਜਾ ਰਿਹਾ ਸੀ।
ਇਸ ਦੌਰਾਨ ਸ਼ਾਮ ਲਗਭਗ ਸਾਢੇ 4 ਵਜੇ 4 ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਲੋਕੇਸ਼ਨ ‘ਤੇ ਆਏ ਤੇ ਯੂਨਿਟ ਨਾਲ ਕੁੱਟਮਾਰ ਕਰਨ ਲੱਗੇ। ਉਨ੍ਹਾਂ ਨੇ ਸ਼ੂਟਿੰਗ ਦੇ ਉਪਕਰਨਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਵਿਰੋਧ ਕਰਨ ‘ਤੇ ਉਕਤ ਵਿਅਕਤੀਆਂ ਨੇ ਸੀਨੀਅਰ ਸਿਨੇਮਾਟੋਗ੍ਰਾਫਰ ਸੰਤੋਸ਼ ‘ਤੇ ਹਮਲਾ ਕਰ ਦਿੱਤਾ। ਸੰਤੋਸ਼ ਨੂੰ ਇਸ ਹਮਲੇ ‘ਚ ਕਾਫੀ ਸੱਟ ਲੱਗੀ ਹੈ। ਉਸ ਦੇ ਮੱਥੇ ‘ਤੇ 10 ਟਾਂਕੇ ਲਗਾਏ ਗਏ ਹਨ।
ਸਭ ਤੋਂ ਪਹਿਲਾਂ ਅਤੇ ਸਹੀ ਜਾਣਕਾਰੀ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਸਾਡੇ ਪੇਜ਼ ਨਾਲ ਜਰੂਰ ਜੁੜੋ ਜੀ | ਸਾਡੇ ਪੇਜ਼ Rehmat TV ਨਾਲ ਜੁੜੇ ਹੋਏ ਦੋਸਤਾਂ ਮਿੱਤਰਾਂ ਦਾ ਅਸੀਂ ਦਿਲ ਤੋਂ ਸੁਕ੍ਰੀਆਂ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਆਤੇ ਸਹੀ ਜਾਣਕਾਰੀ ਤੁਹਾਡੇ ਟੱਕ ਪਹੁੰਚਾਉਣ ਲਈ ਬਚਨਵੰਧ ਹਾਂ
Check Also
ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ
ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …