ਕਾਲਾ ਹਿਰਨ ਸ਼ਿਕਾਰ ਮਾਮਲੇ ਚ’ ਆਦਲਤ ਨੇ ਫਿਰ ਸਲਮਾਨ ਖਾਨ ਨੂੰ ਸੁਣਾਇਆ ਇਹ ਵੱਡਾ ਐਲਾਨ,ਦੇਖੋ ਪੂਰੀ ਖ਼ਬਰ

ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਗਲਤ ਹਲਫਨਾਮਾ ਦੇਣ ਦੇ ਮਾਮਲੇ ‘ਚ ਜੋਧਪੁਰ ਅਦਾਲਤ ਨੇ ਸਲਮਾਨ ਖ਼ਾਨ ਨੂੰ ਬਰੀ ਕਰ ਦਿੱਤਾ ਹੈ। ਏਐਨਆਈ ਦੀ ਰਿਪੋਰਟ ਮੁਤਾਬਕ ਸਲਮਾਨ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਨ੍ਹਾਂ ਦਾ ਇਰਾਦਾ ਗਲਤ ਹਲਫਨਾਮਾ ਦੇਣ ਦਾ ਨਹੀਂ ਸੀ।

ਸਾਲ 1998 ‘ਚ ਕਾਲਾ ਹਿਰਨ ਸ਼ਿਕਾਰ ਮਾਮਲੇ ਦੌਰਾਨ ਸਲਮਾਨ ਨੇ ਆਪਣੇ ਹਥਿਆਰ ਦਾ ਲਾਈਸੈਂਸ ਗੁੰਮ ਹੋ ਜਾਣ ਲਈ ਦਿੱਤੇ ਗਏ ਝੂਠੇ ਹਲਫਨਾਮੇ ਦੇ ਮਾਮਲੇ ‘ਚ ਪਿਛਲੇ ਹਫਤੇ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ।ਇਸ ਮਾਮਲੇ ‘ਚ ਸਲਮਾਨ ਦੇ ਵਕੀਲ ਨੇ ਕੋਰਟ ‘ਚ ਉਸ ਦਾ ਪੱਖ ਰੱਖਦੇ ਹੋਏ ਕਿਹਾ ਸੀ ਕਿ ਸਲਮਾਨ ਦਾ ਕਿਸੇ ਵੀ ਤਰ੍ਹਾਂ ਦਾ ਇਹ ਇਰਾਦਾ ਨਹੀਂ ਸੀ ਕਿ ਉਹ ਝੂਠਾ ਹਲਫਨਾਮਾ ਦੇਣ। ਉਨ੍ਹਾਂ ਖਿਲਾਫ ਕਾਰਵਾਈ ਕਰਨਾ ਸਹੀ ਨਹੀਂ ਹੈ।

ਸਲਮਾਨ ਖ਼ਾਨ ਇਕੱਲੇ ਅਜਿਹੇ ਮੁਲਜ਼ਮ ਸੀ ਜਿਨ੍ਹਾਂ ਨੂੰ 1998 ‘ਚ ਜੋਧਪੁਰ ਦੇ ਕਨਕਨੀ ਪਿੰਡ ‘ਚ ਦੋ ਕਾਲੇ ਹਿਰਨ ਸ਼ਿਕਾਰ ਮਾਮਲੇ ‘ਚ ਦੋਸ਼ੀ ਪਾਇਆ ਗਿਆ ਸੀ। ਹੇਠਲੀ ਅਦਾਲਤ ਨੇ ਸਲਮਾਨ ਨੂੰ ਪੰਜ ਸਾਲ ਦੀ ਕੈਦ ਤੇ ਬਾਕੀ ਪੰਜ ਨੂੰ ਬਰੀ ਕਰ ਦਿੱਤਾ ਸੀ। ਸਲਮਾਨ ਫਿਲਹਾਲ ਜ਼ਮਾਨਤ ‘ਤੇ ਹਨ।

ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਤਾਜੀਆਂ ਤੇ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ  Rehmat TV ਲਾਇਕ ਕਰੋ ਤੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਜਾਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.