ਕੀ ਪੰਜਾਬ ਨੂੰ ਤਬਾਹ ਕਰਨ ਲਈ ਪਾਕਿਸਤਾਨ ਨੂੰ ਭੇਜਿਆ ਜਾ ਰਿਹਾ ਪਾਣੀ ? ਦੇਖੋ ਇਹ ਖਾਸ ਰਿਪੋਰਟ..!

ਪਾਣੀ ਧਰਤੀ ‘ਤੇ ਜੀਵਨ ਦਾ ਆਧਾਰ ਹੈ। ਇਹ ਕੁਦਰਤੀ ਤੋਹਫ਼ਾ ਧਰਤੀ ਨੂੰ ਦੂਜੇ ਗ੍ਰਹਿਆਂ ਤੋਂ ਵਿਲੱਖਣ ਬਣਾਉਂਦਾ ਹੈ। ਹਵਾ ਦੀ ਤਰ•ਾਂ ਇਸ ਤੋਂ ਬਗੈਰ ਵੀ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।ਸਨ 1933 ਵਿੱਚ ਨੋਬਲ ਪੁਰਸਕਾਰ ਵਿਜੇਤਾ ਅਟੋ ਵਾਰਬਗਰ ਨੇ ਇੱਕ ਮਹੱਤਵਪੂਰਨ ਖੋਜ਼ ਕਰਕੇ ਇਹ ਦਰਸਾ ਦਿੱਤਾ ਸੀ ਵਿਭਿੰਨ ਜਾਂ ਬਿਮਾਰ ਸੈਲ ਦੇ ਵਹਾਅ ਨਾਲ ਬਾਕੀ ਸਰੀਰ ਦੇ ਸੈਲ ਖਾਲੀ ਹੋਕੇ ਮਰ ਜਾਂਦੇ ਹਨ। ਇਸ ਕਾਰਨ ਆਪਣੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਵਿਟਾਮਿਨ ਅਤੇ ਮਿਨਰਿਲ ਦੀ ਮਾਤਰਾ ਖਤਮ ਹੋ ਜਾਂਦੀ ਹੈ। ਪਾਣੀ ਦੀ ਇਕ-ਇਕ ਬੂੰਦ ਸੋਨਾ ਹੈ, ਜਿਸ ਨੂੰ ਬਚਾਉਣਾ ਅਤੇ ਪ੍ਰਦੂਸ਼ਣ ਰਹਿਤ ਰੱਖਣਾ ਅਤਿਅੰਤ ਜ਼ਰੂਰੀ ਹੈ, ਕਿਉਂਕਿ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਮਹਿੰਗੇ ਹੀ ਨਹੀਂ, ਨਾਮੁਮਕਿਨ ਹਨ। ਸਾਡੇ ਕੋਲ ਪਾਣੀ ਦੀ ਕਿੰਨੀ ਮਾਤਰਾ ਉਪਲਬਧ ਹੈ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਪਾਣੀ ਕਿੰਨਾ ਸਵੱਛ ਜਾਂ ਪ੍ਰਦੂਸ਼ਿਤ ਹੈ।
ਪਾਣੀ ਦੇ ਕੰਮ ਪਾਣੀ ਸਾਡੇ ਸਰੀਰ ਵਿੱਚ ਸਭ ਤੋਂ ਜਿਆਦਾ ਭਾਗਾਂ ਵਿੱਚ ਪਾਇਆ ਜਾਂਦਾ ਹੈ ਜਾਂ ਇਹ ਵੀ ਹੈ ਕਿ ਪਾਣੀ ਦੇ ਬਿਨਾਂ ਸਾਡੀ ਮੌਤ ਸੁਭਾਵਿਕ ਹੀ ਹੈ। ਪਾਣੀ ਦੇ ਆਪਣੇ ਸਰੀਰ ਵਿੱਚ ਹੇਠ ਲਿਖੇ ਕੰਮ ਹਨ।
ਪਾਣੀ ਸਾਡੇ ਸਰੀਰ ਵਿੱਚ ਸਰੀਰ ਦਾ ਤਪਮਾਨ ਠੀਕ ਰੱਖਦਾ ਹੈ,ਸਰੀਰ ਵਿੱਚੋਂ ਫਾਲਤੂ ਗੰਦਗੀ ਬਾਹਰ ਕੱਢਦਾ ਹੈ, 22% ਹੱਡੀਆਂ ਵਿੱਚ ਪਾਣੀ ਦੀ ਮੋਜੂਦਗੀ, ਦਿਮਾਗ ਦਾ 75% ਭਾਗ ਪਾਣੀ ਹੈ, ਪੋਸ਼ਟਿਕ ਤੱਤਾਂ ਅਤੇ ਆਕਸੀਜਨ ਨੂੰ ਸੈਲਾਂ ਤੱਕ ਪਹੁੰਚਾਉਣਾ, ਸਾਹ ਦੇ ਨਾਲ ਨਮੀ ਪ੍ਰਦਾਨ ਕਰਨਾ, ਸਰੀਰ ਦੇ ਅੰਗਾਂ ਦੀ ਸੁਰਖਿਆ, ਪੋਸ਼ਟਿਕ ਤੱਤਾਂ ਨੂੰ ਸਰੀਰ ਵਿੱਚ ਮਿਲਾਉਣਾ, 75% ਮਸਲ ਦਾ ਹਿੱਸਾ ਪਾਣੀ ਹੈ, ਪਾਣੀ ਤੱਤਾਂ ਨੂੰ ਆਪਸ ਵਿੱਚ ਮਿਲਾਉਂਦਾ ਹੈ। ਇਸ ਤੋਂ ਇਲਾਵਾ ਪਾਣੀ ਸਰੀਰ ਵਿੱਚ ਅਨੇਕਾਂ ਤਰਾਂ ਦੇ ਕੰਮ ਕਰਦਾ ਹੈ।
ਪਾਣੀ ਪੀਣ ਦਾ ਤਰੀਕਾ ਅੱਧ ਤੋਂ ਜਿਆਦਾ ਲੋਕ ਇਹ ਜਾਣਦੇ ਹਨ ਕਿ ਉਹਨਾਂ ਨੂੰ ਦਿਨ ਵਿੱਚ 8 ਤੋਂ 10 ਗਲਾਸ ਤੱਕ ਪਾਣੀ ਪੀਣਾ ਚਾਹੀਦਾ ਹੈ ਪੰ੍ਰਤੂ ਫਿਰ ਵੀ ਓਹ ਪਾਣੀ ਪੀਣ ਦੇ ਤਰੀਕੇ ਦੀ ਅਣਦੇਖੀ ਕਰ ਦਿੰਦੇ ਹਨ। ਪਾਣੀ ਪੀਣ ਦਾ ਇੱਕ ਢੰਗ ਇਹ ਵੀ ਹੈ ਕਿ ਇੱਕ ਗਲਾਸ ਵਿੱਚ ਪਾਣੀ ਪਾਕੇ ਪਾਣੀ ਅਪਣੇ ਮੂੰਹ ਵਿੱਚ ਭਰ ਕੇ ਥੋੜ•ੀ ਥੋੜ•ੀ ਮਾਤਰਾ ਨਾਲ ਅੰਦਰ ਲੰਗਾਇਆ ਜਾਵੇ। ਪਾਣੀ ਸਿਰਫ ਪਿਆਸ ਲੱਗਣ ਤੇ ਹੀ ਨਹੀ ਪੀਣਾ ਚਾਹੀਦਾ।
ਸਵੇਰੇ 6 ਤੋਂ 7 ਵਜ਼ੇ ਤੱਕ ਦੋ ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਜਦੋ ਤੱਕ ਸਵੇਰ ਨਾਸਤਾ ਨਾ ਕੀਤਾ ਹੋਵੇ ਤੇ ਪਾਣੀ ਸਰੀਰ ਦੇ ਸਾਰੀ ਸੈਲਾਂ ਤੱਕ ਪਹੁੰਚ ਸਕੇ। ਕੋਸਿਸ਼ ਕੀਤੀ ਜਾਵੇ ਕਿ ਪਾਣੀ ਪੀਣ ਤੋਂ ਅੱਧੇ ਘੰਟੇ ਬਆਦ ਨਾਸਤਾ ਕੀਤਾ ਜਾਵੇ। ਇਸ ਨਾਲ ਅੰਦਰੂਨੀ ਅੰਗਾਂ ਵਿਕਾਸ ਤੇ ਮਜਬੂਤੀ ਆਉਂਦੀ ਹੈ।
ਸਵੇਰੇ 9 ਤੋਂ 10 ਵਜ਼ੇ ਤੱਕ ਇਸ ਸਮੇ ਦੋਰਾਨ 1-2 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਪਾਣੀ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ। ਸਰੀਰ ਨੂੰ ਤਾਜ਼ਗੀ ਪ੍ਰਦਾਨ ਕਰਦਾ ਹੈ ਤੇ ਨਹਾਉਂਦੇ ਸਮੇ ਪਾਣੀ ਜਰੂਰ ਪੀਤਾ ਜਾਵੇ।
12 ਤੋਂ 1 ਵਜ਼ੇ ਤੱਕ ਇਸ ਸਮੇ ਦੌਰਾਨ ਵੀ 1- 2 ਪਾਣੀ ਦੇ ਗਿਲਾਸ ਪੀਣ ਨਾਲ ਸਰੀਰ ਨੂੰ ਨਮੀ ਮਿਲਦੀ ਹੈ। ਸਰੀਰ ਵਿੱਚੋਂ ਤਣਾਅ ਘੱਟ ਹੁੰਦਾ ਹੈ।
1 ਤੋਂ 2 ਵਜ਼ੇ ਤੱਕ ਇਸ ਸਮੇ ਵੀ 1-2 ਪਾਣੀ ਦੇ ਗਿਲਾਸ ਪੀਣ ਨਾਲ ਸਰੀਰ ਦੀ ਪਾਚਨ ਕਿਰਿਆ ਠੀਕ ਰਹਿੰਦੀ ਹੈ।
4 ਤੋਂ 5 ਵਜ਼ੇ ਤੱਕ ਇਸ ਸਮੇ ਜ਼ੇਕਰ ਸਰੀਰ ਸੁਸਤੀ ਮਹਿਸੂਸ ਕਰ ਰਿਹਾ ਹੋਵੇ ਤੇ ਕੰਮ ਵਿੱਚ ਧਿਆਨ ਨਾ ਲੱਗੇ ਤਾਂ ਦੋ ਗਿਲਾਸ ਪਾਣੀ ਪੀਣ ਨਾਲ ਸਰੀਰ ਵਿੱਚ ਤਾਜ਼ਗੀ ਤੇ ਫੁਰਤੀ ਆਵੇਗੀ।
ਰਾਤ 9 ਤੋਂ 10 ਵਜ਼ੇ ਤੱਕ ਇਸ ਸਮੇ ਦੋ ਗਿਲਾਸ ਦੇ ਕਰੀਬ ਪਾਣੀ ਪੀਣ ਨਾਲ ਸਰੀਰ ਵਿੱਚ ਦਿਲ ਨੂੰ ਮਜਬੂਤੀ ਆਉਂਦੀ ਹੈ ਤੇ ਇਸ ਨਾਲ ਹਾਰਟ ਅਟੈਕ ਦੇ ਖਤਰੇ ਤੋਂ ਬੱਚਿਆ ਜਾ ਸਕਦਾ ਹੈ। ਗਰਮੀਆਂ ਵਿੱਚ ਅਤੇ ਸਰਦੀਆਂ ਵਿੱਚ ਜ਼ੇਕਰ ਪਾਣੀ ਨੂੰ ਉਕਤ ਸਹੀ ਤਰੀਕਿਆਂ ਨਾਲ ਪੀਤਾ ਜਾਵੇ ਤਾਂ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖ ਕੇ ਪੂਰੀ ਨਿਰੋਗ ਰੱਖਿਆ ਜਾ ਸਕਦਾ ਹੈ। ਨਮੂਨੀਆ ਤੋਂ ਬਾਅਦ ਬੱਚਿਆਂ ਦੀ ਮੌਤ ਦਰ ਦਾ ਦੂਜਾ ਵੱਡਾ ਕਾਰਨ ਡਾਇਰੀਆ ਹੈ। ਅੰਦਾਜ਼ਨ 1.9 ਅਰਬ ਡਾਇਰੀਆ ਕੇਸ ਪਾਣੀ ਦੀ ਸਵੱਛ ਵਿਉਂਤਬੰਦੀ ਦੁਆਰਾ ਟਾਲੇ ਜਾ ਸਕਦੇ ਹਨ।ਪਾਣੀ ਨਾਲ ਸਰੀਰ ਨੂੰ ਅੰਦਰੋਂ ਅਤੇ ਬਾਹਰੋਂ ਤਾਜ਼ਗੀ ਪ੍ਰਦਾਨ ਕਰੋ।
ਡਾ ਹਰਦੀਪ ਕੌਰ ਮਾਨ (2.N.YS)  ਐਸ. ਡੀ. ਐਮ ਕਾਲਜ਼ ਨੈਚਰੋਪੈਥੀ (ਬੰਗਲੌਰ, ਕਰਨਾਟਕਾ)

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.