ਸ਼੍ਰੀ ਮੁਕਤਸਰ ਸਾਹਿਬ ਜਿਲੇ ਦੇ ਪਿੰਡ ਗੁਰੂ ਸਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੂਰਤੀ ਸਥਾਪਿਤ ਕੀਤੀ ਗਈ ਸੀ, ਜੋ ਕਿ ਸਿੱਖ ਮਰਿਆਦਾ ਘਾਣ ਸੀ,ਪਰ ਏਥੋਂ ਦੇ ਸਿੰਘ ਸਹਿਬਾਨ ਵੀ ਅਣਜਾਣ ਬਣੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਕਰੀਬ 3 ਸਾਲ ਪਹਿਲਾਂ ਇਹ ਮੂਰਤੀ ਕੋਈ ਸ਼ਰਧਾਲੂ ਆਪਣੀ ਸ਼ਰਧਾ ਨਾਲ ਏਥੇ ਸਥਾਪਿਤ ਕਰ ਗਿਆ,ਪਰ ਇਹ ਹੈ ਤਾਂ ਸਿੱਖ ਮਰਿਆਦਾ ਦੇ ਉਲਟ ਹੀ। ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਕਿਸੇ ਵੀ ਗੁਰੂ ਸਾਹਿਬਾਨ ਦੀ ਮੂਰਤੀ ਸਥਾਪਿਤ ਨਹੀਂ ਕੀਤੀ ਜਾ ਸਕਦੀ,
ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਕੋਈ ਸਿੱਖ ਇਹ ਮੂਰਤੀ ਸਥਾਪਿਤ ਕਰ ਗਿਆ,ਪਰ ਬਿਨਾਂ ਕਿਸੇ ਰੋਕ ਟੋਕ ਇਹ ਮੂਰਤੀ ਸਥਾਪਿਤ ਕਰਵਾ ਵੀ ਦਿੱਤੀ ਸੀ। ਜਦੋਂ ਇਸ ਬਾਰੇ ਗੁਰਦੁਆਰਾ ਸਾਹਿਬ ਦੇ ਛਾਉਣੀ ਨਿਹੰਗ ਬਾਬਾ ਬੁੱਢਾ ਦਲ ਸੇਵਾਦਾਰਾਂ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਮੂਰਤੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਮੌਜੂਦਾ ਪ੍ਰਬੰਧ ਹੁਣ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਬੁੱਢਾ ਦਲ ਦੇ ਕੋਲ ਹੈ ਤੇ ਹੁਣ ਜਥੇਦਾਰ ਬਾਬਾ ਬਲਬੀਰ ਸਿੰਘ ਦੇ ਨਾਮ ਤੇ ਗੁਰੂਦੁਆਰਾ ਸਾਹਿਬ ਦੀ ਗ੍ਰ੍ਦੌਰੀ ਹੈ ਤੇ ਜੋ ਪਹਿਲਾਂ ਜਥੇਦਾਰ ਬਾਬਾ ਸੰਤਾ ਸਿੰਘ ਦੇ ਨਾਮ ਉੱਪਰ ਸੀ। ਜੱਦ ਬਾਬਾ ਬੁੱਢਾ ਦਲ ਦੇ ਸੇਵਾਦਾਰ ਸਿੰਘ ਸਾਹਿਬ ਤੋਂ ਗੁਰੂਦੁਆਰਾ ਸਾਹਿਬ ਵਿੱਚ ਸਥਾਪਿਤ ਕੀਤੀ ਗਈ ਮੂਰਤੀ ਬਾਰੇ ਪੁਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਮੂਰਤੀ ਸਾਡੇ ਤੋਂ ਪਹਿਲਾਂ ਜੋ ਮਹੰਤ ਇਸ ਗੁਰੂਦੁਆਰਾ ਸਾਹਿਬ ਵਿੱਚ ਮੌਜੂਦ ਸੀ ਉਸ ਦੇ ਸਮੇਂ ਕਾਰ ਸੇਵਾ ਵਾਲੀਆਂ ਵਲੋਂ ਤਿਆਰ ਕੀਤੀ ਗਈ ਸੀ।
ਉਹਨਾਂ ਕਿਹਾ ਕਿ ਇਸ ਮੂਰਤੀ ਨੂੰ ਜਲਦ ਤੋ ਜਲਦ ਸਿੰਘ ਸਾਹਿਬਾਨਾਂ ਤੇ ਸੰਗਤ ਦੇ ਸਲਾਹ ਮਸ਼ਵਰਾ ਕਰਕੇ ਇਸ ਗੁਰੂ ਘਰ ਵਿਚੋਂ ਜਲਦੀ ਹੀ ਹੱਟਾਂ ਦਿੱਤਾ ਜਾਵੇਗਾ। ਵੱਖ ਵੱਖ ਚੈਨਲਾਂ ਵੱਲੋਂ ਅਤੇ ਸ਼ੋਸਲ ਮੀਡੀਆ ਤੇ ਆਈ ਖਬਰਾਂ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਇਸ ਮੂਰਤੀ ਨੂੰ ਹਟਾ ਦਿੱਤਾ ਗਿਆ ਹੈ ।
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …