ਸਮਾਜ ਦੁਆਰਾ ਸਥਾਪਿਤ ਨੈਤਿਕ ਅਤੇ ਸਮਾਜਿਕ ਆਦਰਸ਼ ਜਾਂ ਮਾਨਤਾਵਾਂ ਹੀ ‘ ਧਰਮ ’ ਹਨ । ਧਰਮ ਦੀ ਪਾਲਨਾ ਨ ਕਰਨਾ ‘ ਅਪਰਾਧ’ ਹੈ ਅਤੇ ਅਪਰਾਧ ਕਰਨ ਵਾਲਾ ‘ ਅਪਰਾਧੀ’ ਹੈ । ਜੋ ਪਾਪ ਧਰਮ ਦੀਆਂ ਮਾਨਤਾਵਾਂ ਦੇ ਉਲੰਘਨ ਵਜੋਂ ਕੀਤੇ ਜਾਂਦੇ ਹਨ , ਉਹ ਅਧਿਆਤਮਿਕ ਅਪਰਾਧ ਹਨ ਪੁਰਾਣ ਸਾਹਿਤ ਵਿਚ ਅਪਰਾਧਾਂ ਦੀ ਵਿਸਤਾਰ ਸਹਿਤ ਚਰਚਾ ਹੋਈ ਹੈ । ‘ ਭਵਿਸ਼ੋਤਰ ਪੁਰਾਣ’ ( 146/6- 21 ) ਵਿਚ ਇਕ ਸੌ ਅਪਰਾਧਾਂ ਦੀ ਗਿਣਤੀ ਕੀਤੀ ਗਈ ਹੈ । ਇਨ੍ਹਾਂ ਦੇ ਪ੍ਰਭਾਵ ਨੂੰ ਨਸ਼ਟ ਕਰਨ ਲਈ ‘ ਅਪਰਾਧਸ਼ਤ ਬ੍ਰਤ’ ਦੀ ਵਿਵਸਥਾ ਕੀਤੀ ਗਈ ਹੈ । ਇਸ ਬ੍ਰਤ ਵਿਚ ਵਿਸ਼ਣੂ ਦੀ ਪੂਜਾ ਕੀਤੀ ਜਾਂਦੀ ਹੈ ।
ਗੁਰਬਾਣੀ ਵਿਚ ਬ੍ਰਤ ਆਦਿ ਕਰਨ ਦੀ ਵਿਵਸਥਾ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ । ਸਾਧ- ਸੰਗਤ ਵਿਚ ਜਾਣ ਨਾਲ ਕਰੋੜਾਂ ਪਾਪਾਂ ਦੇ ਮਿਟਣ ਦੀ ਗੱਲ ‘ ਸੁਖਮਨੀ ’ ਬਾਣੀ ਵਿਚ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ — ਕੋਟਿ ਅਪ੍ਰਾਧ ਸਾਧ ਸੰਗਿ ਮਿਟੈ । ਸੰਸਾਰ ਭਰ ਵਿਚ ਤੁਸੀਂ ਭਾਵੇਂ ਜਿੱਥੇ ਮਰਜ਼ੀ ਨਜ਼ਰ ਮਾਰੋ, ਘਿਣਾਉਣੇ ਅਪਰਾਧ ਛੂਤ ਦੀ ਬੀਮਾਰੀ ਵਾਂਗ ਫੈਲ ਰਹੇ ਹਨ। ਇਸ ਕਰਕੇ ਇਹ ਪੁੱਛਿਆ ਜਾ ਸਕਦਾ ਹੈ ਕਿ ਕੀ ਅਪਰਾਧੀਆਂ ਨੂੰ ਦਿੱਤੀਆਂ ਜਾਂਦੀਆਂ ਸਖ਼ਤ ਜਾਂ ਲੰਬੇ ਸਮੇਂ ਦੀਆਂ ਸਜ਼ਾਵਾਂ ਉਨ੍ਹਾਂ ਨੂੰ ਸਿੱਧੇ ਰਾਹ ਤੇ ਪਾ ਸਕਦੀਆਂ ਹਨ? ਇਸ ਤੋਂ ਵੀ ਅਹਿਮ ਸਵਾਲ ਇਹ ਹੈ ਕਿ ਕੀ ਸਮਾਜ ਅਪਰਾਧ ਨੂੰ ਜੜ੍ਹੋਂ ਉਖਾੜਨ ਲਈ ਕੁਝ ਕਰ ਰਿਹਾ ਹੈ?
ਅੱਜ-ਕੱਲ੍ਹ ਅਪਰਾਧੀਆਂ ਨੂੰ ਦਿੱਤੀਆਂ ਜਾਂਦੀਆਂ ਸਜ਼ਾਵਾਂ ਬਾਰੇ ਡਾ. ਸਟੈਂਟਨ ਈ. ਸੈਮਨੋ ਨੇ ਲਿਖਿਆ: “ਜੇਲ੍ਹ ਦਾ ਸੁਆਦ ਚੱਖਣ ਤੋਂ ਬਾਅਦ ਅਪਰਾਧੀ ਹੋਰ ਵੀ ਹੁਸ਼ਿਆਰ ਬਣ ਜਾਂਦੇ ਹਨ ਤੇ ਬਾਅਦ ਵਿਚ ਉਹ ਜੋਕਾਂ ਦੀ ਤਰ੍ਹਾਂ ਸਮਾਜ ਦਾ ਖ਼ੂਨ ਚੂਸਦੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਜੇਲ੍ਹ ਤੋਂ ਛੁੱਟ ਕੇ ਦੁਬਾਰਾ ਅਪਰਾਧ ਕਰਨ ਵਾਲਿਆਂ ਦੇ ਅੰਕੜਿਆਂ ਵਿਚ ਉਨ੍ਹਾਂ ਮੁਜਰਮਾਂ ਦੀ ਗਿਣਤੀ ਸ਼ਾਮਲ ਨਹੀਂ ਹੈ ਜੋ ਹੁਸ਼ਿਆਰੀ ਨਾਲ ਮੁੜ ਪੁਲਸ ਦੀ ਪਕੜ ਵਿਚ ਨਹੀਂ ਆਉਂਦੇ।” ਅਸਲ ਵਿਚ ਅਪਰਾਧੀਆਂ ਲਈ ਜੇਲ੍ਹ ਅਜਿਹੇ ਸਕੂਲ ਸਾਬਤ ਹੁੰਦੇ ਹਨ ਜਿੱਥੇ ਉਹ ਸਮਾਜ ਵਿਰੁੱਧ ਜ਼ੁਲਮ ਕਰਨ ਵਿਚ ਮਾਹਰ ਬਣ ਜਾਂਦੇ ਹਨ।—ਸਫ਼ਾ 7 ਉੱਤੇ “ਜੇਲ੍ਹਾਂ ਵਿਚ ਅਪਰਾਧ ਦੀ ਸਿਖਲਾਈ” ਡੱਬੀ ਦੇਖੋ।
ਇਕ ਹੋਰ ਗੱਲ ਇਹ ਹੈ ਕਿ ਕਈ ਅਪਰਾਧੀ ਕਦੇ ਫੜੇ ਨਹੀਂ ਜਾਂਦੇ ਤੇ ਉਹ ਸੋਚਣ ਲੱਗ ਪੈਂਦੇ ਹਨ ਕਿ ਜੁਰਮ ਦੀ ਦੁਨੀਆਂ ਵਿਚ ਫ਼ਾਇਦਾ ਹੀ ਫ਼ਾਇਦਾ ਹੈ। ਅਜਿਹੀ ਸੋਚ ਉਨ੍ਹਾਂ ਨੂੰ ਹੋਰ ਵੀ ਢੀਠ ਬਣਾਉਂਦੀ ਹੈ। ਪੁਰਾਣੇ ਜ਼ਮਾਨੇ ਵਿਚ ਇਕ ਬੁੱਧਵਾਨ ਹਾਕਮ ਨੇ ਲਿਖਿਆ: “ਤਾਬੜਤੋੜ ਬਦੀ ਦੀ ਸਜ਼ਾ ਦਾ ਹੁਕਮ ਪੂਰਾ ਨਾ ਹੋਣ ਦੇ ਕਾਰਨ ਆਦਮ ਵੰਸੀਆਂ ਦੇ ਮਨ ਪੁੱਜ ਕੇ ਬੁਰਿਆਈ ਦੀ ਵੱਲ ਲੱਗੇ ਰਹਿੰਦੇ ਹਨ