ਜਗਤਾਰ ਸਿੰਘ ਹਵਾਰਾ ਨੂੰ “ਅਕਾਲ ਤਖਤ” ਦੇ “ਜਥੇਦਾਰ” ਵਜੋਂ ਨਿਯੁਕਤ ਕੀਤਾ ਗਿਆ ਹੈ। 11 ਨਵੰਬਰ 2015 ਨੂੰ “ਸਰਬਤ ਖਾਲਸਾ ਇਕੱਠ” ਦੇ ਸਾਹਮਣੇ ਇਸ ਦੀ ਨਿਯੁਕਤੀ ਕੀਤੀ ਗਈ। ਹਵਾਰਾ “ਬੱਬਰ ਖ਼ਾਲਸਾ” ਦਾ ਮੈਂਬਰ ਹੈ ਜੋ ਖ਼ਾਲਿਸਤਾਨ ਲਹਿਰ ਵਿੱਚ ਆਜ਼ਾਦੀ ਲਈ ਲੜਨ ਵਾਲਿਆਂ ਵਿਚੋਂ ਮੰਨਿਆ ਜਾਂਦਾ ਹੈ।ਹਵਾਰਾ ਦਾ ਜਨਮ ਹਵਾਰਾ ਪਿੰਡ, ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਵਿੱਚ ਹੋਇਆ ਜੋ ਸਿੱਖ ਧਰਮ ਨਾਲ ਸਬੰਧਿਤ ਹੈ।
ਇਸ ਦੇ ਪਿਤਾ ਦੀ ਮੌਤ 1991 ਵਿੱਚ ਹੋਈ। ਹਵਾਰਾ, ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕ਼ਤਲ ਕਰਨ ਵਾਲਿਆਂ ਵਿਚੋਂ ਮੁੱਖ ਸੀ।ਇਸ ਤੋਂ ਪਹਿਲਾਂ ਇਸਨੇ 15 ਸਾਲ ਦੀ ਉਮਰ ਵਿੱਚ ਮੁਕਤਸਰ ਦੇ ਇੱਕ ਗ੍ਰੰਥੀ ਦਾ ਵੀ ਕ਼ਤਲ ਕੀਤਾ ਪਰ ਇਸ ਦੋਸ਼ ਲਈ ਇਸਨੂੰ ਬਾਅਦ ਵਿੱਚ ਬਰੀ ਕਰ ਦਿੱਤਾ ਗਿਆ।
2004 ਵਿੱਚ ਇਹ ਮੁੜ ਸੁਰਖੀਆਂ ਵਿੱਚ ਆਇਆ ਜਦੋਂ ਇਸਨੇ “ਬੁੜੈਲ” ਜੇਲ ਦੀਆਂ ਸਖ਼ਤ ਸੁਰੱਖਿਆ ਪਾਬੰਦੀਆਂ ਨੂੰ ਤੋੜ ਕੇ ਨੰਗੇ ਹੱਥਾਂ ਨਾਲ 90 ਫੁੱਟ ਲੰਬੀ ਸੁਰੰਗ ਪੱਟ ਕੇ ਫ਼ਰਾਰ ਹੋਇਆ,ਜਿਸ ਵਿੱਚ ਉਸ ਦੇ ਦੋ ਸਾਥੀਆਂ ਨੇ ਉਸ ਦੀ ਮਦਦ ਕੀਤੀ।
Check Also
ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ
ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …