ਜਦੋਂ ਸੰਤ ਭਿੰਡਰਾਂਵਾਲਿਆਂ ਨੇ ਕੀਤਾ PGI ਦੇ Doctor ਦਾ ਇਲਾਜ-Video..!

ਦਰਬਾਰ ਸਾਹਿਬ ਸਿੱਖਾਂ ਦਾ ਧਾਰਮਿਕ ਅਸਥਾਨ ਹੈ ਅਤੇ ਸਿਰਫ ਸਿੱਖਾਂ ਨੂੰ ਹੀ ਪਤਾ ਹੈ ਕਿ ਇਸ ਦਾ ਅਦਬ ਸਤਿਕਾਰ ਕਿਵੇਂ ਕਾਇਮ ਰਹਿੰਦਾ ਹੈ ਅਤੇ ਪਵਿੱਤਰਤਾ ਕਿਵੇਂ ਭੰਗ ਹੁੰਦੀ ਹੈ । ਸਿੱਖ ਕਦੇ ਨਹੀਂ ਭੁੱਲ ਸਕਦੇ ਜਦੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਵੀ ਸਿੱਖਾਂ ਨੂੰ ਜਾਨ ਨਾਲੋਂ ਮਹਿੰਗੇ ਪੈਂਦੇ ਸਨ । ਉਸ ਵੇਲੇ ਮੁਗਲਾਂ ਨੇ ਦਰਬਾਰ ਸਾਹਿਬ ਨੂੰ ਸਰਕਾਰੀ ਕਬਜ਼ੇ ਹੇਠਾਂ ਲਿਆ ਹੋਇਆ ਸੀ ਅਤੇ ਹਰ ਇੱਕ ਸਿੱਖ ਨੂੰ ਦਿਸਣ ਤੇ ਹੀ ਸ਼ਹੀਦ ਕਰ ਦਿੱਤਾ ਜਾਂਦਾ ਸੀ । ਮੀਰ ਮੰਨੂੰ ਅਤੇ ਜ਼ਕਰੀਆ ਖਾਨ ਨੇ ਦਰਬਾਰ ਸਾਹਿਬ ਨੂੰ ਖਤਮ ਕਰਨ ਵਾਸਤੇ ਕਈ ਅਸਫਲ ਯਤਨ ਕੀਤੇ । ਮੱਸੇ ਰੰਘੜ ਨੇ ਦਰਬਾਰ ਸਾਹਿਬ ਅੰਦਰ ਕੰਜ਼ਰੀਆਂ ਨਚਾਂਈਆਂ ਅਤੇ ਹੁੱਕਾ ਪੀਤਾ ਜਿਸ ਨੂੰ ਸਿੱਖ ਘੋਰ ਬੇਅਦਬੀ ਸਮਝਦੇ ਹਨ । ਅਬਦਾਲੀ ਨੇ ਕਈ ਵਾਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਇਸ ਦੀ ਪਵਿੱਤਰਤਾ ਨੂੰ ਭੰਗ ਕੀਤਾ । ਸਰੋਵਰ ਨੂੰ ਗੰਦ ਨਾਲ ਪੂਰ ਦਿੱਤਾ ਅਤੇ ਦਰਬਾਰ ਸਾਹਿਬ ‘ਤੇ ਗੋਲਿਆਂ ਦਾ ਮੀਂਹ ਵਰ੍ਹਾਇਆ । ਇਸ ਕਾਲ ਦੌਰਾਨ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਅਤੇ ਕਈ ਗੁਰਦਵਾਰਿਆਂ ਨੂੰ ਢਾਹ ਦਿੱਤਾ ਗਿਆ ਪਰ ਕਮਾਲ ਦੀ ਗੱਲ ਕਿ ਉਸ ਵੇਲੇ ਕਿਸੇ ਹਿੰਦੂ ਨੇ ਅੱਗੇ ਆ ਕੇ ਮੁਗਲਾਂ Image result for bhindranwaleਅਤੇ ਪਠਾਣਾਂ ਵਿਰੁੱਧ ਜੰਗ ਨਹੀਂ ਕੀਤੀ । ਕਿਸੇ ਹਿੰਦੂ ਨੇ ਆਪਣੀ ਸੈਨਾ ਸਿੱਖਾਂ ਦੀ ਸਹਾਇਤਾ ਲਈ ਨਹੀਂ ਭੇਜੀ ਤਾਂ ਕਿ ਦਰਬਾਰ ਸਾਹਿਬ ਦੀ ਬੇਅਦਬੀ ਰੋਕੀ ਜਾ ਸਕੇ । ਸਗੋਂ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਤੋਂ ਬਜ਼ੁਰਗ ਉਮਰ ਵਿੱਚ ਖੰਡਾ ਚੁੱਕ ਕੇ ਆਉਣਾ ਪਿਆ ਅਤੇ ਰਾਹ ਵਿੱਚ ਵੀ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਹਉਕਾ ਦਿੰਦੇ ਗਏ ਪਰ ਸਾਰੇ ਮਾਲਵੇ, ਦੁਆਬੇ ਅਤੇ ਮਾਝੇ ਵਿਚੋਂ ਇੱਕ ਵੀ ਹਿੰਦੂ ਅੱਗੇ ਨਹੀਂ ਆਇਆ । ਫਿਰ ਹੁਣ ਅਚਾਨਕ ਦਰਬਾਰ ਸਾਹਿਬ ਦੀ ਪਵਿੱਤਰਤਾ ਦਾ ਹਿੰਦੂਆਂ ਨੂੰ ਕਿਥੋਂ ਖਿਆਲ ਆ ਗਿਆ।

ਹਿੰਦੂ ਫੌਜ ਨੇ ਮੁਗਲਾਂ ਅਤੇ ਅਫਗਾਨੀਆਂ ਨਾਲੋਂ ਘੱਟ ਨਹੀਂ ਕੀਤੀ । ਉਸੇ ਤਰ੍ਹਾਂ ਹੀ ਸਰੋਵਰ ਨੂੰ ਖੂਨ ਨਾਲ ਭਰ ਦਿੱਤਾ । ਅਕਾਲ ਤਖਤ ਸਾਹਿਬ ‘ਤੇ ਟੈਂਕਾਂ ਨਾਲ ਗੋਲੇ ਵਰਸਾਏ ਅਤੇ ਮੱਸੇ ਰੰਘੜ ਵਾਂਗ ਦਰਬਾਰ ਸਾਹਿਬ ਅੰਦਰ ਬੀੜੀਆਂ ਪੀਤੀਆਂ ਅਤੇ ਔਰਤਾਂ ਦੀ ਬੇਪਤੀ ਕੀਤੀ । ਹਰ ਇੱਕ ਸਿੱਖ ਨੂੰ ਫੜ੍ਹ ਕੇ ਸ਼ਹੀਦ ਕਰ ਦਿੱਤਾ ਗਿਆ । ਫਿਰ ਪਵਿੱਤਰਤਾ ਕਿਸ ਗੱਲ ਦੀ ਰਹਿ ਗਈ । ਹਿੰਦੂ ਤਾਂ ਆਪਣੇ ਮੰਦਰ ਨਹੀਂ ਬਚਾ ਸਕੇ ਜਿਥੋਂ ਵਿਦੇਸ਼ੀ ਹਮਲਾਵਰਾਂ ਨੂੰ ਕਰੋੜਾਂ ਦਾ ਖਜ਼ਾਨਾ ਮਿਲ ਜਾਂਦਾ ਸੀ ਅਤੇ ਸੈਂਕੜੇ ਜਵਾਨ ਕੁੜੀਆਂ ਆਪਣੇ ਦੇਸ਼ਾਂ ਵਿੱਚ ਵੇਚਣ ਲਈ ਮਿਲ ਜਾਂਦੀਆਂ ਸਨ । ਹਿੰਦੂਆਂ ਨੇ ਕਦੀ ਵੀ ਆਪਣੇ ਮੰਦਰਾਂ ਦੀ ਰਾਖੀ ਲਈ ਕੁਰਬਾਨੀ ਨਹੀਂ ਦਿੱਤੀ ਜਿਸ ਤੋਂ ਇਹ ਹੀ ਸਪੱਸ਼ਟ ਹੁੰਦਾ ਹੈ ਕਿ ਇਨ੍ਹਾਂ ਵਿੱਚ ਆਪਣੇ ਧਰਮ ਅਸਥਾਨਾਂ ਦੀ ਰੱਖਿਆ ਲਈ ਕੁਰਬਾਨੀ ਦਾ ਜ਼ਜ਼ਬਾ ਨਹੀਂ ਤਾਂ ਫਿਰ ਸਿੱਖਾਂ ਦੇ ਧਰਮ ਅਸਥਾਨ ਲਈ ਕੀ ਕਰਨਗੇ । ਜਿਸ ਤਰ੍ਹਾਂ ਮੁਗਲਾਂ ਨੇ ਦੁੱਧ ਚੰਘਦੇ ਬੱਚੇ ਮਾਂਵਾਂ ਦੀਆਂ ਗੋਦੀਆਂ ਵਿਚੋਂ ਖੋਹ ਕੇ ਬਰਛਿਆਂ ਵਿਚ ਪਰੋਏ ਸਨ ਉਸੇ ਤਰ੍ਹਾਂ ਹੀ ਹਿੰਦੂਆਂ ਨੇ ਛੋਟੇ ਬੱਚੇ ਮਾਂਵਾਂ ਦੀਆਂ ਗੋਦੀਆਂ ਵਿਚੋਂ ਖੋਹ ਕੇ ਕੰਧਾਂ ਨਾਲ ਮਾਰ ਕੇ ਜਾਂ ਸਰੋਵਰ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤੇ । ਦਰਬਾਰ ਸਾਹਿਬ ਨੂੰ ਸਿੱਖਾਂ ਦੇ ਖੂਨ ਨਾਲ ਭਰ ਦੇਣਾ ਕੋਈ ਪਵਿੱਤਰਤਾ ਦੀ ਨਿਸ਼ਾਨੀ ਨਹੀਂ ।Image result for bhindranwale

ਹੁਣ ਗੱਲ ਕਰੀਏ ਹਥਿਆਰਾਂ ਦੀ । ਹਿੰਦੂ ਸਰਕਾਰ ਨੂੰ ਇਹ ਭਲੀ ਭਾਂਤ ਪਤਾ ਹੈ ਕਿ ਹਥਿਆਰ ਸਿੱਖੀ ਦਾ ਅੰਗ ਹਨ ਤਾਂ ਹੀ ਤਾਂ ਸਿੱਖਾਂ ਨੂੰ ਕ੍ਰਿਪਾਨ ਪਹਿਨਣ ਦੀ ਕਾਨੂੰਨਨ ਅਜ਼ਾਦੀ ਹੈ । ਇਤਿਹਾਸਕ ਪੱਖ ਤੋਂ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹਥਿਆਰਬੰਦ ਰਹਿਣ ਦਾ ਹੁਕਮ ਕੀਤਾ ਸੀ ਅਤੇ ਖੁਦ ਵੀ ਹਮੇਸ਼ਾਂ ਹਥਿਆਰ ਰਖਦੇ ਸਨ । ਹਰ ਇੱਕ ਸਰਕਾਰ ਆਪਣੀ ਰੱਖਿਆ ਲਈ ਫੌਜ ਰੱਖਦੀ ਹੈ ਅਤੇ ਫੌਜ ਨੂੰ ਨਵੇਂ ਤੋਂ ਨਵੇਂ ਹਥਿਆਰ ਮੁੱਹਈਆ ਕਰਦੀ ਹੈ । ਖਾਲਸਾ ਪੰਥ ਵੀ ਅਕਾਲ ਪੁਰਖ ਦੀ ਇੱਕ ਫੌਜ ਹੈ ਅਤੇ ਸੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਵਧੀਆ ਤੋਂ ਵਧੀਆ ਹਥਿਆਰ ਰੱਖਣ ਦਾ ਹੁਕਮ ਦਿੱਤਾ ਹੈ ਅਤੇ ਕਾਰਨ ਵੀ ਉਹੋ ਹੀ ਹੇ ਜਿਸ ਵਾਸਤੇ ਹਰ ਇੱਕ ਦੇਸ਼ ਦੀ ਸਰਕਾਰ ਹਥਿਆਰ ਰੱਖਦੀ ਹੈ । ਸਿੱਖਾਂ ਨੇ ਇਹਨਾਂ ਹਥਿਆਰਾਂ ਦੀ ਬਦੌਲਤ ਮੁਗਲਾਂ ਅਤੇ ਅਫਗਾਨੀਆਂ ਨੂੰ ਹਰਾਇਆ ਅਤੇ ਸਦੀਆਂ ਤੋਂ ਗੁਲਾਮ ਹਿੰਦੂਆਂ ਨੂੰ ਅਜ਼ਾਦੀ ਦੁਵਾਈ । ਇਹ ਹਥਿਆਰ ਹੀ ਸਨ ਜਿੰਨ੍ਹਾਂ ਦੀ ਬਦੌਲਤ ਸਿੱਖਾਂ ਨੇ ਰਾਜਪੂਤਾਂ ਦੀਆਂ ਹਜ਼ਾਰਾਂ ਕੁੜੀਆਂ ਨਾਦਰਸ਼ਾਹ ਕੋਲੋਂ ਛੁਡਾਈਆਂ । ਇਹਨਾਂ ਹਥਿਆਰਾਂ ਦੀ ਮਦਦ ਨਾਲ ਸਿੱਖਾਂ ਨੇ ਪੰਜਾਬ ਵਿਚ ਆਪਣਾ ਰਾਜ ਕਾਇਮ ਕਰਕੇ ਹਮੇਸ਼ਾਂ ਲਈ ਵਿਦੇਸ਼ੀ ਹਮਲੇ ਰੋਕ ਦਿੱਤੇ ਅਤੇ ਦੇਸ਼ ਵਿੱਚ ਸ਼ਾਂਤੀ ਕਾਇਮ ਕੀਤੀ ।

ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਵੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੈ ਤਾਂ ਸਿੱਖਾਂ ਨੇ ਹਥਿਆਰਾਂ ਨਾਲ ਹੀ ਲੜਾਈ ਲੜੀ ਹੈ ਨਾ ਕਿ ਨਿਹੱਥੇ । ਬਾਬਾ ਦੀਪ ਸਿੰਘ ਜੀ ਦਰਬਾਰ ਸਾਹਿਬ ਅੰਦਰ ਹਥਿਆਰ ਲੈ ਕੇ ਗਏ ਸਨ ਅਤੇ ਉਥੇ ਹੀ ਸ਼ਹੀਦੀ ਪ੍ਰਾਪਤ ਕੀਤੀ । ਬਾਬਾ ਗੁਰਬਖਸ਼ ਸਿੰਘ ਜੀ ਨੇ ਸਿਰਫ 30 ਸਿੰਘਾਂ ਨਾਲ ਅਬਦਾਲੀ ਦੀ ਫੌਜ ਦਾ ਟਾਕਰਾ ਕੀਤਾ ਅਤੇ ਦਰਬਾਰ ਸਾਹਿਬ ਹੀ ਸ਼ਹੀਦੀ ਪ੍ਰਾਪਤ ਕੀਤੀ । ਸਿੰਘਾਂ ਨੇ ਦਰਬਾਰ ਦੀ ਰੱਖਿਆ ਲਈ ਕਈ ਛਾਉਣੀਆਂ ਅਤੇ ਗੜ੍ਹੀਆਂ ਬਣਾਈਆਂ ਸਨ ਅਤੇ ਹਥਿਆਰਾਂ ਨਾਲ ਉਥੇ ਰਹਿੰਦੇ ਸਨ । ਕੋਈ ਵੀ ਸਿੱਖ ਜਦੋਂ ਦਰਬਾਰ ਸਾਹਿਬ ਜਾਂਦਾ ਹੈ ਤਾਂ ਹਥਿਆਰ (ਕ੍ਰਿਪਾਨ) ਨਾਲ ਲੈ ਕੇ ਜਾਂਦਾ ਹੈ । ਹੋਰ ਤਾਂ ਹੋਰ ਪੁਰਤਾਨ ਸਿੱਖਾਂ ਅਤੇ ਗੁਰੂ ਸਾਹਿਬਾਨਾਂ ਦੇ ਹਥਿਆਰ ਅਕਾਲ ਤਖਤ ਵਿਖੇ ਅੱਜ ਵੀ ਸੰਭਾਲੇ ਪਏ ਹਨ ਅਤੇ ਬਾਕੀ ਦੇ ਗੁਰਵਾਰਿਆਂ ਵਿਚ ਵੀ ਗੁਰੂ ਸਾਹਿਬ ਦੇ ਸਰੂਪ ਅੱਗੇ ਹਥਿਆਰ ਰੱਖੇ ਜਾਂਦੇ ਹਨ । ਗੁਰੂ ਸਾਹਿਬ ਨੇ ਹਥਿਆਰਾਂ ਦਾ ਬਹੁਤ ਸਤਿਕਾਰ ਕੀਤਾ ਹੈ ਅਤੇ ‘ਪੀਰ’ ਦਾ ਦਰਜਾ ਦਿੱਤਾ ਹੈ । ਕ੍ਰਿਪਾਨ ਨੂੰ ਹੀ ‘ਚੰਡੀ’ ਅਤੇ ‘ਭਗਉਤੀ’ ਕਿਹਾ ਹੈ ਜੋ ਜ਼ਾਲਮਾਂ ਦਾ ਨਾਸ਼ ਕਰਦੀ ਹੈ । ਗੁਰੂ ਹਰਗੋਬਿੰਦ ਜੀ ਖੁਦ ਦੋ ਤਲਵਾਰਾਂ ਪਹਿਨ ਕੇ ਅਕਾਲ ਤਖਤ ਸਾਹਿਬ ‘ਤੇ ਬੈਠਦੇ ਸਨ । ਕੀ ਇਹਨਾਂ ਪੁਰਾਤਨ ਹਥਿਆਰਾਂ ਨਾਲ ਗੁਰਦਵਾਰਿਆਂ ਦੀ ਬੇਅਦਬੀ ਹੋ ਰਹੀ ਹੈ ।

ਸਿੱਖ ਹਥਿਆਰ ਰੱਖਿਆ ਵਾਸਤੇ ਰੱਖਦੇ ਹਨ ਅਤੇ ਵਰਤਦੇ ਵੀ ਹਮੇਸ਼ਾਂ ਬਚਾਅ ਵਾਸਤੇ ਹਨ । ਸਿੱਖਾਂ ਨੂੰ ਹਥਿਆਰ ਰੱਖ ਕੇ ਕਿਸੇ ਉੱਤੇ ਜ਼ੁਲਮ ਜਾਂ ਧੱਕਾ ਕਰਨ ਦੀ ਆਗਿਆ ਨਹੀਂ ।

ਇਹ ਖਾਲਸੇ ਦੀ ਪੁਰਾਤਨ ਪ੍ਰੰਪਰਾ ਹੈ ਕਿ ਉਹ ਜ਼ਾਲਮਾ ਨਾਲ ਲੜਦਾ ਹੈ ਤੇ ਜ਼ੁਲਮ ਅੱਗੇ ਗੋਡੇ ਨਹੀਂ ਟੇਕਦਾ । ਇਵੇਂ ਹੀ ਜੋ ਕਾਂਗਰਸ ਸਰਕਾਰ ਨੇ ਘਿਰਣਾਪੂਰਵਕ ਉਹਨਾਂ ‘ਤੇ ਜਰਾਇਮ ਪੇਸ਼ਾ ਲੋਕ ਹੋਣ ਦਾ ਧੱਬਾ ਲਾ ਕੇ ਉਹਨਾਂ ‘ਤੇ ਜ਼ੁਲਮ ਕੀਤਾ ਹੈ ਤਾਂ ਉਹਨਾਂ ਵੱਲੋਂ ਹਥਿਆਰਾਂ ਦਾ ਮੁਕਾਬਲਾ ਹਥਿਆਰਾਂ ਨਾਲ ਕਰਨਾ ਵਾਜ਼ਬ ਹੈ । ਇਸ ਸਬੰਧੀ ਗਾਂਧੀ ਨੇ ਵੀ ਸਿੱਖਾਂ ਨੂੰ ਸਲਾਹ ਦਿੱਤੀ ਸੀ ਕਿ ਜੇਕਰ ਸਰਕਾਰ ਉਹਨਾਂ ਦੀਆਂ ਹੱਕੀ ਮੰਗਾਂ ਨਾ ਮੰਨੇ ਤਾਂ ਉਹ ਕ੍ਰਿਪਾਨ ਉਠਾ ਸਕਦੇ ਹਨ । ਜੇਕਰ ਗਾਂਧੀ ਜਿਹਾ ਮਹਾਨ ਕਾਂਗਰਸੀ ਨੇਤਾ ਸਿੱਖਾਂ ਵੱਲੋਂ ਆਪਣੇ ਹਿੱਤਾਂ ਦੀ ਰਾਖੀ ਲਈ ਹਥਿਆਰਬੰਦ ਸੰਘਰਸ਼ ਨੂੰ ਜਾਇਜ਼ ਠਹਿਰਾਉਂਦਾ ਹੈ ਤਾਂ ਫਿਰ ਸੰਤ ਭਿੰਡਰਾਂਵਾਲੇ ਨੂੰ ਉਸਦੀ ਖਾੜਕੂ ਜੱਦੋ ਜਹਿਦ ਕਾਰਨ ਦੋਸ਼ ਕਿਉਂ ਦਿੱਤਾ ਜਾਂਦਾ ਹੈ। (ਡਾਕਟਰ ਏ. ਆਰ. ਦਰਸ਼ੀ, ਜਾਂਬਾਜ ਰਾਖਾ, ਪੰਨਾ 64-65)

ਸੰਤ ਜੀ ਅਤੇ ਬਾਕੀ ਦੇ ਸਿੰਘਾਂ ਦੇ ਸਾਰੇ ਹਥਿਆਰ ਲਾਇਸੰਸੀ ਸਨ ਨਾ ਕਿ ਗੈਰ ਕਾਨੂੰਨੀ । ਇਹ ਹਥਿਆਰ ਵਰਤ ਕੇ ਉਨ੍ਹਾਂ ਨਾ ਹੀ ਕੋਈ ਲੁੱਟ ਮਾਰ ਕੀਤੀ ਨਾ ਹੀ ਕੋਈ ਡਾਕਾ ਮਾਰਿਆ ਅਤੇ ਨਾ ਹੀ ਕੋਈ ਕਤਲ ਹੀ ਕੀਤਾ । ਸੰਤ ਜਰਨੈਲ ਸਿੰਘ ਜੀ ਨੇ ਵੀ ਇਸੇ ਗੱਲ ਦਾ ਹੋਕਾ ਦਿੱਤਾ ਸੀ ਕਿ ਹਥਿਆਰ ਰੱਖ ਕੇ ਸਿਰਫ ਪੰਥ ਵਿਰੋਧੀਆਂ ਨੂੰ ਸੋਧਣਾ ਹੈ ਨਾ ਕਿ ਮਜ਼ਲੂਮਾਂ ਨੂੰ ਤੰਗ ਕਰਨਾ । ਉਹ ਕਿਹਾ ਕਰਦੇ ਸਨ: ਸਿੱਖ ਲਈ ਹਥਿਆਰ ਰੱਖ ਕੇ ਕਿਸੇ ਨਿਰਦੋਸ਼ ਨੂੰ ਮਾਰਨਾ ਵੱਡਾ ਪਾਪ ਹੈ ਪਰ ਖਾਲਸਾ ਜੀ ਹਥਿਆਰ ਰੱਖ ਕੇ ਹੱਕ ਅਤੇ ਨਿਆਂ ਨਾ ਲੈਣਾ ਉਸ ਤੋਂ ਵੀ ਵੱਡਾ ਪਾਪ ਹੈ । ਸਿੱਖ ਵਾਸਤੇ ਹਥਿਆਰ ਰੱਖ ਕੇ ਕਿਸੇ ਮਾਸੂਮ ਤੇ ਹਮਲਾ ਕਰਨਾ, ਚੋਰੀ ਕਰਨੀ, ਕਿਸੇ ਦੀ ਇਜ਼ਤ ਲੁੱਟਣੀ ਜਾਂ ਜ਼ੁਲਮ ਕਰਨਾ ਇੱਕ ਪਾਪ ਹੈ ਪਰ ਹਥਿਆਰ ਰੱਖ ਕੇ ਧਰਮ ਲਈ ਨਾ ਲੜਨਾ ਸਭ ਤੋਂ ਵੱਡਾ ਪਾਪ ਹੈ । (Cynthia Mahmood, Fighting for Faith and Nation, page 46)

ਸੰਤ ਜੀ ਕਿਹਾ ਕਰਦੇ ਸਨ: ਅਸੀਂ ਕਿਸੇ ਨੂੰ ਨਫਰਤ ਨਹੀਂ ਕਰਦੇ ਪਰ ਜੇਕਰ ਕੋਈ ਸਾਡੇ ਇਸ਼ਟ (ਧਰਮ) ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ । ਅਸੀਂ ਆਪਣੇ ਹੱਕਾਂ ਲਈ ਡੱਟ ਕੇ ਲੜਾਂਗੇ । ਅਸੀਂ ਉਹਨਾਂ ਨਾਲ ਲੜਦੇ ਹਾਂ ਜਿਹੜੇ ਸਾਡੀਆਂ ਧੀਆਂ ਭੈਣਾਂ ਨੂੰ ਨੰਗੀਆਂ ਕਰਦੇ ਹਨ, ਬੀਬੀਆਂ ਦੀ ਬੇਪਤੀ ਕਰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗਾਂ ਲਾਉਂਦੇ ਹਨ । ਜਿੰਨਾ ਚਿਰ ਇਹ ਗੱਲਾਂ ਬੰਦ ਨਹੀਂ ਹੋ ਜਾਂਦੀਆਂ ਜੰਗ ਜਾਰੀ ਰਹੇਗੀ ਅਤੇ ਕੋਈ ਵੀ ਦੁਨੀਆਂ ਦੀ ਤਾਕਤ ਸਾਨੂੰ ਰੋਕ ਨਹੀਂ ਸਕਦੀ ।

ਇਹਨਾਂ ਬਿਆਨਾਂ ਵਿੱਚ ਨਾ ਹੀ ਕੋਈ ਧਾਰਮਿਕ ਵਿਰੋਧੀ ਗੱਲ ਹੈ ਨਾ ਹੀ ਕੋਈ ਗੈਰ ਕਾਨੂੰਨੀ । ਸਰਕਾਰ ਦਾ ਫਰਜ਼ ਬਣਦਾ ਹੈ ਆਪਣੇ ਨਾਗਰਿਕਾਂ ਅਤੇ ਉਹਨ੍ਹਾਂ ਦੇ ਧਾਰਮਿਕ ਅਸੂਲਾਂ ਦੀ ਰੱਖਿਆ ਕਰਨੀ ਪਰ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਉਸ ਧਰਮ ਦੇ ਲੋਕਾਂ ਨੂੰ ਆਪਣੇ ਹੱਕਾਂ ਲਈ ਲੜਨ ਦਾ ਪੂਰਾ ਪੂਰਾ ਹੱਕ ਹੈ । ਸੰਤ ਜੀ ਨੇ ਨੌਜਵਾਨਾਂ ਨੂੰ ਮੋਟਰਸਾਈਕਲ ਅਤੇ ਹਥਿਆਰ ਰੱਖਣ ਲਈ ਪ੍ਰੇਰਿਆ ਸੀ ਪਰ ਇਹ ਕੋਈ ਸਿੱਖੀ ਦੇ ਵਿਰੁੱਧ ਗੱਲ ਨਹੀਂ ਸੀ ਬਲਕਿ ਸਿੱਖੀ ਦੇ ਅਸੂਲਾਂ ‘ਤੇ ਪਹਿਰਾ ਦੇਣ ਵਾਲੀ ਗੱਲ ਸੀ । ਡਾਕਟਰ ਏ. ਆਰ. ਦਰਸ਼ੀ ਲਿਖਦਾ ਹੈ: ਸਿੱਖਾਂ ਨੂੰ ਹਥਿਆਰਬੰਦ ਕਰਨ ਦੀ ਰਿਵਾਇਤ ਗੁਰੂ ਹਰਗੋਬਿੰਦ ਜੀ ਨੇ ਗੁਰੂ ਅਰਜਨ ਦੇਵ ਜੀ ਵੱਲੋਂ ਅਹਿੰਸਾ ਤੇ ਸ਼ਾਂਤੀ ਦਾ ਕੌੜਾ ਤਜ਼ਰਬਾ ਹੰਢਾਉਣ ਮਗਰੋਂ ਆਰੰਭੀ ਸੀ ਉਹ ਆਪਣੇ ਅਨੁਯਾਈਆਂ ਤੋਂ ਅਕਾਲ ਤਖਤ ਵਿਖੇ ਘੋੜਿਆਂ ਤੇ ਸ਼ਸਤਰਾਂ ਦੀ ਭੇਟਾ ਪ੍ਰਵਾਨ ਕਰਦੇ ।..ਸੰਤ ਭਿੰਡਰਾਂਵਾਲੇ ਨੇ ਤਾਂ ਕੇਵਲ ਇਸ ਪ੍ਰੰਪਰਾ ਨੂੰ ਹੂ-ਬ-ਹੂ ਪੁਨਰ-ਸੁਰਜੀਤ ਹੀ ਕੀਤਾ ਅਤੇ ਕਿਰਪਾਨਾਂ, ਨੇਜ਼ਿਆਂ ਦੀ ਜਗ੍ਹਾ ਰਿਵਾਲਵਰ ਤੇ ਬੰਦੂਕਾਂ ਅਤੇ ਘੋੜਿਆਂ ਦੀ ਜਗ੍ਹਾ ਮੋਟਰ ਸਾਈਕਲ ਲਿਆ ਕੇ ਇਸ ਪ੍ਰੰਪਰਾ ਨੂੰ ਨਵੀਂ ਦਿਸ਼ਾ ਦੇ ਦਿੱਤੀ । ਇਸ ਲਈ ਉਸ ਨੇ ਗੁਰੂਆਂ ਦੇ ਮਾਰਗ ਦਾ ਅਨੁਸਰਣ ਕਰਕੇ ਕੋਈ ਅਪਰਾਧ ਨਹੀਂ ਕੀਤਾ । (ਜਾਂਬਾਜ ਰਾਖਾ, ਪੰਨਾ 52)

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.