ਦਿੱਲੀ ਦੇ ਮੁਖਰਜੀ ਨਗਰ ਵਿੱਚ ਸਿੱਖ ਤੇ ਉਨ੍ਹਾਂ ਦੇ ਮੁੰਡੇ ਨਾਲ ਕੀਤੀ ਕੁੱਟਮਾਰ ਦਾ ਮਾਮਲਾ ਗਰਮਾ ਗਿਆ ਹੈ.. ਇਸ ਮੰਦਭਾਗੀ ਘਟਨਾ ਦਾ ਪੂਰੇ ਦੇਸ਼ ਦੇ ਸਿੱਖ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਕੱਲ ਜਲੰਧਰ ਵਿੱਚ ਦੀ ਗਿਣਤੀ ਵਿੱਚ ਸਿੱਖ ਸੰਗਤ ਅਤੇ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਦਿੱਲੀ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਦਿੱਲੀ ਪੁਲਿਸ ਦਾ ਪੁਤਲਾ ਵੀ ਫੂਕਿਆ… ਸਿੱਖ ਜਥੇਬੰਦੀ ਦੇ ਆਗੂਆਂ ਨੇ ਇਸ ਘਟਨਾਂ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਤੇ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ..
ਦਿੱਲੀ ਵਿਚ ਪੁਲਿਸ ਵੱਲੋਂ ਇਕ ਸਿੱਖ ਟੈਂਪੂ ਡਰਾਈਵਰ ਤੇ ਉਸ ਦੇ ਬੇਟੇ ਦੀ ਕੁੱਟਮਾਰ ਦਾ ਮਾਮਲਾ ਭਖ ਗਿਆ ਹੈ। ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਪੁਲਿਸ ਵੀ ਇਸ ਕੁੱਟਮਾਰ ਵਿਚ ਸ਼ਾਮਲ ਮੁਲਾਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਕਰ ਰਹੀ ਹੈ। ਇਹ ਮਾਮਲਾ ਕ੍ਰਾਈਮ ਬ੍ਰਾਂਚ ਨੂੰ ਦੇ ਦਿੱਤਾ ਗਿਆ ਹੈ ਤੇ ਜਾਂਚ ਤੋਂ ਬਾਅਦ ਮੁਲਾਜ਼ਮਾਂ ਖ਼ਿਲਾਫ਼ 307 ਤੇ ਹੋਰ ਸਖਤ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਇਸ ਮਾਮਲੇ ਵਿਚ ਹੁਣ ਤੱਕ 3 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹੁਣ ਤੱਕ ਸਹਾਇਕ ਸਬ-ਇੰਸਪੈਕਟਰ ਸੰਜੇ ਮਲਿਕ ਤੇ ਕਾਂਸਟੇਬਲ ਦੇਵੇਂਦਰ ਤੇ ਪੁਸ਼ਪੇਂਦਰ ਨੂੰ ਸਸਪੈਂਡ ਕਰ ਦਿੱਤਾ ਗਿਆ।
ਕਲ ਹੋਏ ਇਸ ਮਾਮਲੇ ਵਿੱਚ ਡਰਾਈਵਰ ਨੇ ਇੱਕ ਪੁਲਿਸ ਵਾਲੇ ਨੂੰ ਕਿਰਪਾਨ ਕੱਢ ਕੇ ਧਮਕਾਇਆ ਸੀ ਜਿਸ ਤੋਂ ਬਾਅਦ ਉਸ ਪੁਲਿਸ ਵਾਲੇ ਨੇ ਆਪਣੇ ਬਾਕੀ ਸਾਥੀਆਂ ਨੂੰ ਬੁਲਾਇਆ ਸੀ ਤਾਂ ਜੋ ਡਰਾਈਵਰ ਨੂੰ ਕਾਬੂ ‘ਚ ਕੀਤਾ ਜਾ ਸਕੇ। ਇਸ ਤੇ ਵੀ ਡਰਾਈਵਰ ਕਿਰਪਾਨ ਨਾਲ ਪੁਲਿਸ ਵਾਲਿਆਂ ਨੂੰ ਧਮਕਾਉਣ ਤੋਂ ਨਾ ਹਟਿਆ। ਜਦੋਂ ਇੱਕ ਸਾਦਾ ਕੱਪੜਿਆਂ ਚ ਪੁਲਿਸ ਵਾਲੇ ਨੇ ਡਰਾਈਵਰ ਨੂੰ ਪਿੱਛੋਂ ਫੜਕੇ ਕਾਬੂ ਕੀਤਾ ਉਦੋਂ ਡਰਾਈਵਰ ਨੇ ਉਸ ਪੁਲਿਸ ਵਾਲੇ ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …