ਜਾਗੋ ਸਿੱਖੋ.. ਹੁਣ ਗੁਰਦਵਾਰਿਆਂ ਵਿਚ ਲੱਗ ਗਈਆਂ ਗੁਰੂ ਸਾਹਿਬ ਦੀਆਂ ਮੂਰਤੀਆਂ…

ਸ਼੍ਰੀ ਮੁਕਤਸਰ ਸਾਹਿਬ ਜਿਲੇ ਦੇ ਪਿੰਡ ਗੁਰੂ ਸਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੂਰਤੀ ਸਥਾਪਿਤ ਕੀਤੀ ਗਈ ਹੈ, ਜੋ ਕਿ ਸਿੱਖ ਮਰਿਆਦਾ ਘਾਣ ਹੈ,ਪਰ ਏਥੋਂ ਦੇ ਸਿੰਘ ਸਹਿਬਾਨ ਵੀ ਅਣਜਾਣ ਬਣੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਕਰੀਬ 3 ਸਾਲ ਪਹਿਲਾਂ ਇਹ ਮੂਰਤੀ ਕੋਈ ਸ਼ਰਧਾਲੂ ਆਪਣੀ ਸ਼ਰਧਾ ਨਾਲ ਏਥੇ ਸਥਾਪਿਤ ਕਰ ਗਿਆ,ਪਰ ਇਹ ਹੈ ਤਾਂ ਸਿੱਖ ਮਰਿਆਦਾ ਦੇ ਉਲਟ ਹੀ। ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਕਿਸੇ ਵੀ ਗੁਰੂ ਸਾਹਿਬਾਨ ਦੀ ਮੂਰਤੀ ਸਥਾਪਿਤ ਨਹੀਂ ਕੀਤੀ ਜਾ ਸਕਦੀ, ਪਰ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਕੋਈ ਸਿੱਖ ਇਹ ਮੂਰਤੀ ਸਥਾਪਿਤ ਕਰ ਗਿਆ,ਪਰ ਬਿਨਾਂ ਕਿਸੇ ਰੋਕ ਟੋਕ ਇਹ ਮੂਰਤੀ ਸਥਾਪਿਤ ਕਰਵਾ ਵੀ ਦਿੱਤੀ। ਇਸ ਤੋਂ ਕੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕੀ ਇਥੋਂ ਦੇ ਸਿੱਖਾਂ ਨੂੰ ਗੁਰਸਿੱਖ ਮਰਿਆਦਾ ਬਾਰੇ ਜਾਣਕਾਰੀ ਨਹੀਂ ਹੈ ਜਾਂ ਫਿਰ ਜਾਣ ਬੁੱਝ ਕੇ ਅਣਜਾਣ ਬਣੇ ਹੋਏ ਹਨ। ਜਦੋਂ ਇਸ ਬਾਰੇ ਗੁਰਦੁਆਰਾ ਸਾਹਿਬ ਦੇ ਛਾਉਣੀ ਨਿਹੰਗ ਬਾਬਾ ਬੁੱਢਾ ਦਲ ਸੇਵਾਦਾਰਾਂ ਨਾਲ ਗੱਲ ਕੀਤੀ Image result for guru gobind singhਗਈ ਤਾਂ ਉਨਾਂ ਨੇ ਮੂਰਤੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਮੌਜੂਦਾ ਪ੍ਰਬੰਧ ਹੁਣ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਬੁੱਢਾ ਦਲ ਦੇ ਕੋਲ ਹੈ ਤੇ ਹੁਣ ਜਥੇਦਾਰ ਬਾਬਾ ਬਲਬੀਰ ਸਿੰਘ ਦੇ ਨਾਮ ਤੇ ਗੁਰੂਦੁਆਰਾ ਸਾਹਿਬ ਦੀ ਗ੍ਰ੍ਦੌਰੀ ਹੈ ਤੇ ਜੋ ਪਹਿਲਾਂ ਜਥੇਦਾਰ ਬਾਬਾ ਸੰਤਾ ਸਿੰਘ ਦੇ ਨਾਮ ਉੱਪਰ ਸੀ। ਜੱਦ ਬਾਬਾ ਬੁੱਢਾ ਦਲ ਦੇ ਸੇਵਾਦਾਰ ਸਿੰਘ ਸਾਹਿਬ ਤੋਂ ਗੁਰੂਦੁਆਰਾ ਸਾਹਿਬ ਵਿੱਚ ਸਥਾਪਿਤ ਕੀਤੀ ਗਈ ਮੂਰਤੀ ਬਾਰੇ ਪੁਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਮੂਰਤੀ ਸਾਡੇ ਤੋਂ ਪਹਿਲਾਂ ਜੋ ਮਹੰਤ ਇਸ ਗੁਰੂਦੁਆਰਾ ਸਾਹਿਬ ਵਿੱਚ ਮੌਜੂਦ ਸੀ ਉਸ ਦੇ ਸਮੇਂ ਕਾਰ ਸੇਵਾ ਵਾਲੀਆਂ ਵਲੋਂ ਤਿਆਰ ਕੀਤੀ ਗਈ ਸੀ। ਉਹਨਾਂ ਕਿਹਾ ਕਿ ਇਸ ਮੂਰਤੀ ਨੂੰ ਜਲਦ ਤੋ ਜਲਦ ਸਿੰਘ ਸਾਹਿਬਾਨਾਂ ਤੇ ਸੰਗਤ ਦੇ ਸਲਾਹ ਮਸ਼ਵਰਾ ਕਰਕੇ ਇਸ ਗੁਰੂ ਘਰ ਵਿਚੋਂ ਜਲਦੀ ਹੀ ਹੱਟਾਂ ਦਿੱਤਾ ਜਾਵੇਗਾ। ਏਥੇ ਇਹ ਵੀ ਸਵਾਲ ਉਠਦੇ ਹਨ ਕਿ ਕੀ ਇਸ ਗੁਰਦੁਆਰਾ ਸਾਹਿਬ ਵਿਖੇ ਹੋਏ ਇਸ ਵਰਦਾਂਤ ਬਾਰੇ ਸ਼ੋ੍ਰਮਣੀ ਕਮੇਟੀ ਜਾਂ ਕਿਸੇ ਵੀ ਜਥੇਦਾਰ ਨੂੰ ਕੋਈ ਜਾਣਕਾਰੀ ਨਹੀਂ ਹੈ ? ਇਸ ਬਾਬਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਵੀ ਕਿਹਾ ਕਿ ਸਿੰਘਾਂ ਸ਼ਹੀਦਾਂ ਦੇ ਬੁੱਤ ਤਾਂ ਲਗਾਏ ਦੇਖੇ ਸਨ ਪਰ ਕਿਸੇ ਗੁਰੂ ਸਾਹਿਬਾਨ ਦਾ ਬੁੱਤ ਲਗਾਉਣਾ ਮਨਮਤ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.