ਅੱਜ ਕੱਲ੍ਹ ਦੇ ਸਮੇਂ ਲੋਕਾਂ ਜਦ ਜੀਵਨ ਬਹੁਤ ਵਿਅਸਥ ਹੈ। ਉਹ ਜ਼ਿਆਦਾ ਸਮਾਂ ਘਰ ਤੋਂ ਬਾਹਰ ਦਫ਼ਤਰ ‘ਚ ਕੰਮ ਕਰਨ ਤੋਂ ਬਾਅਦ ਕਾਫ਼ੀ ਥਕਾਵਟ ਮਹਿਸੂਸ ਕਰਦੇ ਹਨ ਤੇ ਇਸ ‘ਚ ਉਹ ਭੋਜਨ ਬਾਹਰੋਂ ਮੰਗਵਾ ਲੈਂਦੇ ਹਨ। ਜਿਸ ਨਾਲ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ। ਅੱਜ ਦੇ ਸਮੇਂ ‘ਚ ਦਿਲ ਦੇ ਰੋਗ ਛੋਟੀ ਉਮਰ ‘ਚ ਹੋਣ ਲੱਗ ਗਏ ਹਨ। ਜਿਸ ਦਾ ਮੁੱਖ ਕਾਰਨ ਹੈ ਕਿ ਖਾਣ ਪੀਣ ਦੀਆਂ ਆਦਤਾ।ਸਾਡੇ ਰੋਜ਼ਾਨਾ ਜੀਵਨ ‘ਚ ਜੰਕ ਫ਼ੂਡ ਕਾਫੀ ਜ਼ਿਆਦਾ ਹੋ ਰਿਹਾ ਹੈ। ਲੋਕ ਵਧੇਰੇ ਮਾਤਰਾ ‘ਚ ਤਲੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ, ਜਿਸ ਕਾਰਨ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਹੈ। ਦਿਲ ਦੇ ਰੋਗ ਜਿਆਦਾਤਰ ਦਿਲ ਦੀਆਂ ਨਾੜਾ ‘ਚ ਫਾਲਤੂ ਚਰਬੀ ਜੰਮਣ ਨਾਲ ਹੁੰਦੇ ਹਨ।
ਭੋਜਨ ‘ਚ ਦੋ ਤਰ੍ਹਾਂ ਦੀ ਚਰਬੀ ਹੁੰਦੀ ਹੈ “ਲੋ ਡੈਨਸਿਟੀ” ਤੇ “ਹਾਈ ਡੈਨਸਿਟੀ” ਜਿਨ੍ਹਾਂ ‘ਚੋਂ ਲੋ ਡੈਨਸਿਟੀ ਇੱਕ ਤਰ੍ਹਾਂ ਦੀ ਨੁਕਸਾਨਦਾਇਕ ਚਰਬੀ ਹੁੰਦੀ ਹੈ, ਜੋ ਕਿ ਖੂਨ ਦੀਆਂ ਨਾੜਾਂ ‘ਚ ਜਮ੍ਹਾਂ ਹੋਣ ਲੱਗਦੀ ਹੈ ਤੇ ਮਰੀਜ ਨੂੰ ਉਸ ਵਕਤ ਹੀ ਪਤਾ ਲੱਗਦਾ ਹੈ ਜਦ ਇਹ ਚਰਬੀ ਨਾੜਾਂ ‘ਚ ਬੁਰੀ ਤਰ੍ਹਾਂ ਜੰਮ ਚੁੱਕੀ ਹੁੰਦੀ ਹੈ।ਚਰਬੀ ਜੰਮਣ ਨਾਲ ਦਿਲ ਅੰਦਰ ਖੂਨ ਦੀ ਸਪਲਾਈ ਠੀਕ ਤਰ੍ਹਾਂ ਨਹੀ ਹੁੰਦੀ। ਜਿਸ ਨਾਲ ਦਿਲ ਦੇ ਖੂਨ ਪੰਪ ਕਰਨ ਵਾਲੇ ਭਾਗ ਸਹੀ ਕੰਮ ਨਹੀ ਕਰ ਪਾਉਦੇ ਤਾਂ ਅਚਾਨਕ ਦਿਲ ਨੂੰ ਖੂਨ ਪੰਪ ਕਰਨ ‘ਚ ਰੁਕਾਵਟ ਆਉਦੀ ਹੈ ਤੇ ਦਿਲ ਦਾ ਦੌਰਾ ਆਉਣ ਨਾਲ ਵਿਅਕਤੀ ਦੀ ਮੌਤ ਹੋ ਜਾਦੀ ਹੈ।
ਲੱਛਣ- ਜ਼ਿਆਦਾ ਤੇਲ ਵਾਲਾਂ ਭੋਜਨ ਖਾਣ ਨਾਲ ਤੇ ਸਰੀਰ ‘ਚ ਭਾਰੀਪਨ ਹੋਣ ਕਰਕੇ ਦਿਲ ਦੇ ਰੋਗ ਲਗਦੇ ਹਨ। ਜੇਕਰ ਛਾਤੀ ‘ਚ ਦਰਦ ਹੋ ਰਿਹਾ ਤਾਂ ਉਸ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਇਸ ਨਾਲ ਦਿਲ ਦੀ ਬਿਮਾਰੀ ਦੀ ਸਮੱਸਿਆ ਸ਼ੁਰੂ ਹੋ ਰਹੀ ਹੈ। ਇਸ ਨਾਲ ਛਾਤੀ ‘ਚ ਭਾਰੀਪਨ ਵੀ ਮਹਿਸੂਸ ਹੋਵੇਗਾ। -ਜੇਕਰ ਤੁਹਾਡੇ ਦਿਲ ਦੀ ਥਿੜਕਣ ਇੱਕ ਦਮ ਵੱਧ ਦੀ ਹੈ ਜਾਂਛਾਤੀ ‘ਚ ਜਲਨ ਮਹਿਸੂਸ ਹੋ ਰਹੀ ਹੈ ਤਾਂ ਇਹ ਸਾਰੇ ਦਿਲ ਦੇ ਰੋਗ ਸ਼ੁਰੂ ਹੋਣ ਦੇ ਲੱਛਣ ਹਨ। ਇਸ ਲਈ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਤੁਰੰਤ ਡਾਕਟਰ ਦੀ ਸਲਾਹ ਲਾਓ।
ਇਲਾਜ – ਦਿਲ ਦੇ ਰੋਗ ਤੋਂ ਬਚਣ ਦੇ ਲਈ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖੋ। ਬਾਹਰਲਾ ਭੋਜਨ ਦਾ ਸੇਵਨ ਜ਼ਿਆਦਾ ਮਾਤਰਾ ‘ਚ ਨਾ ਕਰੋ। ਹਰੀਆਂ ਸਬਜ਼ੀਆਂ, ਫਲ ਤੇ ਸਲਾਦ ਦਾ ਸੇਵਨ ਕਰੋ। ਭੋਜਨ ਕਰਨ ਸਮੇਂ ਲੂਣ ਤੇ ਪਾਣੀ ਦੀ ਮਾਤਰਾ ਘੱਟ ਰੱਖੋ। ਜ਼ਿਆਦਾ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਨਾ ਕਰੋ। ਰੋਜ਼ਾਨਾ ਸਵੇਰ ਜਾਂ ਸ਼ਾਮ ਕਸਰਤ ਕਰੋ। ਸਮੇਂ ਸਮੇਂ ਤੇ ਡਾਕਟਰ ਨਾਲ ਸੰਪਰਕ ਕਰਦੇ ਰਹੋ।
Check Also
ਜਾਣੋ ਕਿਵੇਂ ਗਠੀਏ ਦੀ ਬਿਮਾਰੀ ਮੁੱਢ ਤੋਂ ਖਤਮ ਹੋ ਜਾਵੇਗੀ ਬਸ ਕਰ ਲਵੋ ਇਹ ਕੰਮ,ਜਾਣਕਾਰੀ ਦੇਖੋ ਤੇ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ
ਆਯੁਰਵੇਦ ਦਾ ਕਹਿਣਾ ਹੈ ਕਿ ਸਰੀਰ ਨਾਲ ਜੁੜੀਆਂ ਸਾਰੀਆ ਸਮੱਸਿਆਵਾਂ ਨੂੰ ਦੂਰ ਰੱਖ ਪਾਉਣ ‘ਚ …