ਦਿੱਲੀ ‘ਚ ਸਿੱਖ ਪਿਤਾ-ਪੁੱਤਰ ਨਾਲ ਕੁੱਟਮਾਰ ਮਾਮਲੇ ਨੂੰ ਲੈ ਕੇ ਸ਼ੁਰੂ ਹੋਇਆ ਬਵਾਲ ਫਿਲਹਾਲ ਥੰਮਦਾ ਨਜ਼ਰ ਨਹੀਂ ਆ ਰਿਹਾ। ਮੁਖਰਜੀ ਥਾਣੇ ਦੇ ਬਾਹਰ ਸਿੱਖਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਵਿਰੋਧ ਪ੍ਰਦਰਸ਼ਨ ਦੌਰਾਨ DSGMC ਪ੍ਰਧਾਨ ਮਨਜਿੰਦਰ ਸਿਰਸਾ ਬੁਰੇ ਫਸੇ। ਅਸਲ ਵਿੱਚ ਉਹ ਪ੍ਰਦਰਸ਼ਨਕਾਰੀਆਂ ਨੂੰ ਧਰਨਾ ਖਤਮ ਕਰਨ ਦੀ ਅਪੀਲ ਕਰ ਰਹੇ ਸਨ। ਇਸ ਅਪੀਲ ਤੋਂ ਪ੍ਰਦਰਸ਼ਨਕਾਰੀ ਗੁੱਸੇ ਵਿੱਚ ਆ ਗਏ। ਜਿਸ ਤੋਂ ਬਾਅਦ ਸਿਰਸਾ ਨੂੰ ਭਾਜੜਾਂ ਪੈ ਗਈਆਂ। ਸਿਰਸਾ ਦੀ ਇਸ ਅਪੀਲ ਕਾਰਨ ਥਾਣੇ ਦੇ ਬਾਹਰ ਸਿਰਸਾ ਨਾਲ ਬਦਸਲੂਕੀ ਹੋਈ। ਉਸਨੇ ਸੰਗਤ ਦੇ ਗੁੱਸੇ ਤੋਂ ਬਚਣ ਲਈ ਭੱਜਣਾ ਪਿਆ। ਉੱਪਰ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ।
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …