ਦਿੱਲੀ ਵਿਚ ਸਿੱਖ ਡਰਾਈਵਰ ਨਾਲ ਦਿੱਲੀ ਪੁਲਿਸ ਵਲੋਂ ਕਿੱਤੀ ਕੁੱਟਮਾਰ ਮਗਰੋਂ ਜਿਥੇ ਸਿੱਖ ਜਗਤ ਵਿਚ ਰੋਸ ਦੀ ਲਹਿਰ ਹੈ। ਦਿੱਲੀ ਵਿਚ ਸਿੱਖਾਂ ਵਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ ਓਥੇ ਹੀ ਪੰਜਾਬੀ ਸਿਨਮੇ ਤੋਂ ਅਦਾਕਾਰ ਯੋਗਰਾਜ ਸਿੰਘ ਤੇ ਪੰਜਾਬੀ ਗਾਇਕ ਜੈਜੀ ਬੈਂਸ ਨੇ ਵੀ ਦਿੱਲੀ ਪੁਲਿਸ ਦੀ ਇਸ ਕਰਤੂਤ ਖਿਲਾਫ ਆਵਾਜ਼ ਬੁਲੰਦ ਕੀਤੀ ਹੈ।
ਜਿਥੇ ਜੈਜੀ ਬੈਂਸ ਨੇ ਆਪਣੇ ਟਵਿੱਟਰ ਹੈਂਡਲ ਤੇ Shame on Delhi Police ਲਿਖਕੇ ਪੁਲਿਸ ਦੀ ਇਸ ਕਰਤੂਤ ਦੀ ਨਿਖੇਧੀ ਕੀਤੀ ਹੈ,ਓਥੇ ਹੀ ਅਦਾਕਾਰ ਯੋਗਰਾਜ ਸਿੰਘ ਨੇ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਕਰਦਿਆਂ ਇਥੋਂ ਤੱਕ ਕਹਿ ਦਿੱਤਾ ਕਿ “ਜਿਸ ਦਿਨ ਸਿੱਖਾਂ ਨੂੰ ਹੱਥ ਪਾਇਆ ਉਸ ਦਿਨ ਇਸ ਦੇਸ਼ ਦੇ ਦੇਖਿਓ ਕਿਵੇਂ ਚਿੱਥੜੇ ਉੱਡਦੇ ਹਨ”। ਕੁੱਲ ਮਿਲਾਕੇ ਦਿੱਲੀ ਪੁਲਿਸ ਵਲੋਂ ਸ਼ਰੇਆਮ ਸਿੱਖ ਡਰਾਈਵਰ ਤੇ ਉਸਦੇ ਪੁੱਤਰ ਦੀ ਕੁੱਟਮਾਰ ਕਰਨ ਦੀ ਚਾਰੇ ਪਾਸਿਓਂ ਨਿੰਦਾ ਹੋ ਰਹੀ ਹੈ। ਦੇਸ਼ ਵਿਦੇਸ਼ ਤੋਂ ਸਾਰਾ ਸਿੱਖ ਜਗਤ ਇਸ ਘਟਨਾ ਖਿਲਾਫ ਇਕਜੁਟ ਖੜਾ ਹੈ। ਭਾਵੇਂ ਕਿ ਦਿੱਲੀ ਪੁਲਿਸ ਵਲੋਂ ਦੋਸ਼ੀ 3 ਪੁਲਿਸ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਹੈ
ਪਰ ਓਥੇ ਹੀ ਪੁਲਿਸ ਨੇ ਵੀ ਦੋਵਾਂ ਪਿਓ ਪੁੱਤਰ ਤੇ ਉਲਟਾ ਪਰਚਾ ਦਰਜ ਕਰ ਦਿੱਤਾ ਹੈ ਜਿਸ ਖਿਲਾਫ ਸਿੱਖ ਜਥੇਬੰਦੀਆਂ ਵਲੋਂ ਦਿੱਲੀ ਵਿਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …