‘ਤੇ ਹੁਣ FatehVeer ਦਾ ਰੱਬ ਹੀ ਰਾਖਾ !! ਦੇਖੋ ਹੁਣ ਤੱਕ ਦਾ Report Card ?

90 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ NDRF ਦੀ ਟੀਮ ਵਲੋਂ Fatehveer ਨੂੰ ਬੋਰਵੈੱਲ ‘ਚੋਂ ਨਾ ਕੱਢੇ ਜਾਣ ਦੇ ਵਿਰੋਧ ਵਿਚ ਸਥਾਨਕ ਲੋਕਾਂ ਵਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਫਤਿਹ ਨੂੰ ਬੋਰਵੈੱਲ ਵਿਚ ਡਿੱਗੇ ਹੋਏ 5 ਦਿਨ ਹੋ ਗਏ ਹਨ ਪਰ NDRF ਦੀ ਹਰ ਕੋਸ਼ਿਸ਼ ਨਾਕਾਮ ਸਾਬਤ ਹੋਈ ਹੈ। ਸੋਮਵਾਰ ਬਾਅਦ ਦੁਪਹਿਰ ਤੱਕ ਵੀ NDRF ਟੀਮ ਫਤਿਹਵੀਰ ਤੱਕ ਪਹੁੱਚ ਨਹੀਂ ਪਾਈ ਹੈ। ਨਾਲ ਹੀ ਦੱਸ ਦਈਏ ਕਿ ਡੇਰਾ ਸਿਰਸਾ ਦੀ ਇਕ ਸੰਸਥਾ ਦੇ ਸੈਂਕੜੇ ਮੈਂਬਰ ਫਤਿਹਵੀਰ ਨੂੰ ਬਚਾਓਣ ਲਈ ਕੋਸ਼ਿਸ਼ਾ ਕਰ ਰਹੇ ਹਨ। ਇੰਨੇ ਦਿਨ ਬੀਤ ਜਾਣ ਤੇ ਵੀ ਫਤਿਹ ਦੇ ਬੋਰ ਵਿੱਚੋਂ ਬਾਹਰ ਨਾ ਨਿਕਲਣ ਤੇ ਕਈ ਲੋਕਾਂ ਨੇ ਸ਼ੋਸ਼ਲ ਮੀਡੀਆ ਤੇ ਇਸ ਸਾਰੇ ਘਟਨਾਕ੍ਰਮ ਰਾਹੀਂ ਡੇਰਾ ਸਿਰਸਾ ਨੂੰ ਮੁੜ ਪੰਜਾਬ ਵਿਚ ਸਰਗਰਮ ਦੀ ਸਾਜਿਸ਼ ਵੀ ਦੱਸਿਆ ਹੈ। ਇਥੋਂ ਤੱਕ ਰੈਸਕਿਊ ਆਪਰੇਸ਼ਨ ਵਿਚ ਲੱਗੀਆਂ ਟੀਮਾਂ ਅਜੇ ਤਕ ਫਤਿਹ ਦੀ ਲੋਕੇਸ਼ਨ ਦਾ ਪਤਾ ਵੀ ਨਹੀਂ ਲਗਾ ਸਕੀਆਂ ਹਨ। ਲੋਕਾਂ ਨੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਫਤਿਹ ਨੂੰ ਬੋਰਵੈੱਲ ‘ਚੋਂ ਕੱਢਣ ਦੀ ਜ਼ਿੰਮੇਵਾਰੀ ਫੌਜ ਨੂੰ ਦਿੱਤੀ ਜਾਣੀ ਚਾਹੀਦੀ ਹੈ, ਜੇਕਰ ਪਹਿਲਾਂ ਹੀ ਇਹ ਆਪਰੇਸ਼ਨ ਫੌਜ ਦੇ ਸਪੁਰਦ ਕਰ ਦਿੱਤਾ ਜਾਂਦਾ ਤਾਂ ਅੱਜ ਫਤਿਹਵੀਰ ਆਪਣੇ ਪਰਿਵਾਰ ਵਿਚ ਹੋਣਾ ਸੀ। Image result for fatehveer sangrurਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਵਲੋਂ ਇਸ ਬਾਰੇ ਨਾ ਤਾਂ ਕੋਈ ਬਿਆਨ ਦਿੱਤਾ ਗਿਆ ਅਤੇ ਨਾ ਹੀ ਕੋਈ ਟਵੀਟ ਕੀਤਾ ਗਿਆ। ਅੱਜ ਪੰਜ ਦਿਨ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਨੀਂਦ ਆਖਰ ਖੁੱਲ੍ਹ ਗਈ ਹੈ। ਕੈਪਟਨ ਨੇ ਟਵੀਟ ਕਰਕੇ ਲਿਖਿਆ ਹੈ,”ਅਸੀਂ ਪਹਿਲੇ ਦਿਨ ਤੋਂ ਫਤਿਹਵੀਰ ਨੂੰ ਬਚਾਉਣ ‘ਚ ਜੁੱਟੀਆਂ NDFR ਟੀਮਾਂ ਅਤੇ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਾਂ ਜੋ ਡੂੰਘਾਈ ‘ਚ ਜਾ ਕੇ ਬੱਚੇ ਤੱਕ ਪਹੁੰਚ ਕਰ ਰਹੀਆਂ ਹਨ। Image result for fatehveer sangrurਦੱਸਣਯੋਗ ਹੈ ਕਿ ਫਤਿਹਵੀਰ ਨੂੰ ਬੋਰਵੈੱਲ ਵਿਚ ਡਿੱਗਿਆਂ 90 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਰਾਹਤ ਕਾਰਜ ਲਗਾਤਾਰ ਜਾਰੀ ਹਨ। ਦਰਅਸਲ, ਜਿਸ ਬੋਰ ਵਿੱਚ ਫ਼ਤਹਿਵੀਰ ਸਿੰਘ ਫਸਿਆ ਹੋਇਆ ਹੈ ਉਸ ਦੇ ਬਰਾਬਰ ਤਕਰਬੀਨ 110 ਫੁੱਟ ਡੂੰਘਾ ਤੇ ਤਿੰਨ ਫੁੱਟ ਚੌੜਾ ਬੋਰ ਪੁੱਟਿਆ ਗਿਆ ਹੈ ਅਤੇ ਫ਼ਤਿਹਵੀਰ ਤਕਰੀਬਨ 104 ਫੁੱਟ ‘ਤੇ ਫਸਿਆ ਹੋਇਆ ਹੈ। ਦੋਵਾਂ ਬੋਰਾਂ ਨੂੰ ਜੋੜਨ ਲਈ NDRF ਦੀ ਟੀਮ ਨੇ ਇੱਕ ਸੁਰੰਗ ਪੁੱਟੀ, ਜਿਸ ਦੀ ਦਿਸ਼ਾ ਗ਼ਲਤ ਹੋ ਗਈ। ਪਿੰਡ ਭਗਵਾਨਪੁਰਾ ਜਿਲਾ ਸੰਗਰੂਰ ਦਾ ਫ਼ਤਹਿਵੀਰ ਪਿਛਲੇ 90 ਘੰਟਿਆਂ ਤੋਂ ਕਰੀਬ 120 ਫੁੱਟ ਡੂੰਘੇ ਤੇ 9 ਇੰਚ ਚੌੜੇ ਬੋਰਵੈੱਲ ਵਿੱਚ ਫਸਿਆ ਹੋਇਆ ਹੈ। ਵੀਡੀਓ ਬਣਾਏ ਜਾਣ ਤੱਕ ਵੀ ਫਤਿਹਵੀਰ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹਨ ਪਰ ਸ਼ਰਮਨਾਕ ਗੱਲ ਇਹ ਹੈ ਕਿ ਡਿਜਿਟਲ ਇੰਡੀਆ ਦੇ ਦਾਅਵੇ ਕਰਨ ਵਾਲਾ ਇਹ ਮੁਲਕ ਅਜੇ ਵੀ ਬੋਰ ਚੋਂ ਬਾਲਟੀਆਂ ਨਾਲ ਮਿੱਟੀ ਕੱਢ ਰਿਹਾ ਹੈ। ਓਧਰ ਮੀਡੀਆ ਵੀ ਇਸ ਮੌਕੇ ਨੂੰ ਸਿਰਫ ਆਪਣੀ TRP ਲਈ ਵਰਤ ਰਿਹਾ ਹੈ ਪਰ ਨਾ ਤਾਂ ਮੀਡੀਏ ਨੇ ਸਰਕਾਰ ਤੇ ਕੋਈ ਦਬਾਅ ਬਣਾਇਆ ਹੈ ਨਾ ਹੀ ਲੋਕਾਂ ਵਲੋਂ ਪ੍ਰਸ਼ਾਸ਼ਨ ਤੇ ਇਸ ਓਪਰੇਸ਼ਨ ਨੂੰ ਜਲਦੀ ਮੁਕਾਉਣ ਦੀ ਗੱਲ ਕੀਤੀ ਜਾ ਰਹੀ ਹੈ। ਹਾਂ ਫੇਸਬੁੱਕ- ਯੂਟਿਊਬ ਤੇ ਬੈਠੇ ਲੋਕ ਸਿਰਫ Live ਦੇਖਕੇ ਆਪੋ ਆਪਣੇ ਵਿਚਾਰ ਦੇ ਕੇ ਸੁਰਖਰੂ ਹੋ ਰਹੇ ਹਨ,ਪਰ ਉਸ ਮਾਂ ਦਾ ਦੁੱਖ ਕੌਣ ਸਮਝੇਗਾ ਜਿਸਦਾ ਪੁੱਤ ਇਹਨੇ ਦਿਨਾਂ ਤੋਂ ਜਿੰਦਗੀ ਮੌਤ ਵਿਚਕਾਰ ਜੂਝ ਰਿਹਾ ਹੈ।

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.