ਤੇ Punjab Police ‘ਚ ਅਜਿਹੇ ਅਫਸਰ ਵੀ ਹੈਗੇ !! Speech ਸੁਣਕੇ ਲੋਕ ਹੈਰਾਨ-ਪ੍ਰੇਸ਼ਾਨ !!

ਪੰਜਾਬ ਪੁਲਿਸ ਦਾ ਇਤਿਹਾਸ ਅਤਿ ਗੌਰਵਸ਼ਾਲੀ ਰਿਹਾ ਹੈ ਅਤੇ ਇਹ ਅਪਣੇ ਕਰਤਬ ਨੂੰ ਤਰਜੀਹ ਦੇਣ ਲਈ ਪ੍ਰਸਿੱਧ ਹੈ।ਇਥੋਂ ਤੱਕ ਕਿ ਸੁਤੰਤਰਤਾ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਅਪਣੇ ਪ੍ਰਭਾਵੀ ਪੁਲਿਸ ਤੰਤਰ ਲਈ ਦੇਸ਼ ਵਿਚ ਪ੍ਰਸਿੱਧ ਸੀ ਅਤੇ ਇਸ ਦੀ ਪ੍ਰਸਿੱਧੀ ਨਿੱਜੀ ਰਹਿਨੁਮਾਈ ਦੇ ਨਿੱਜੀ ਉਦਾਹਰਣਾਂ ਰਾਹੀਂ ਅਤੇ ਇਹਨਾਂ ਸਾਰੀਆਂ ਸ਼ਾਨਦਾਰ ਰਵਾਇਤਾਂ , ਅਨੁਸ਼ਾਸਨ ਅਤੇ ਉਚ ਦਰਜੇ ਦੇ ਪੇਸ਼ਵਰਾਨਾ ਨਜ਼ਰੀਏ ਕਾਰਨ ਲਗਾਤਾਰ ਵਾਧਾ ਹੋ ਰਿਹਾ ਹੈ।੧੯੪੯ ਵਿਚ ਅੰਗਰੇਜ਼ੀ ਸ਼ਾਸਨ ਵਲੋਂ ਪੰਜਾਬ ਨੂੰ ਅਪਣੇ ਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਪੰਜਾਬ ਪੁਲਿਸ ੧੮੬੧ ਤੋਂ ਬਾਦ ਇੱਕ ਵੱਖਰੀ ਸੰਸਥਾ ਵਜੋਂ ਉਭਰ ਕੇ ਸਾਹ਼ਮਣੇ ਆਈ। ਅਪਣੇ ੧੫੦ ਸਾਲਾਂ ਦੇ ਇਤਿਹਾਸ ਵਿਚ ਪੁਲਿਸ ਫੋਰਸ ਨੈ ਰਾਜ ਵਿਚ ਕਈ ਔਖੇ ਪੜਾਵਾਂ ਦਾ ਸਾਹਮਣਾ ਕੀਤਾ ਹੈ। ਕਨੂੰਨ ਤੇ ਵਿਵਸਥਾ ਦੀ ਸਥਿਤੀ ਨਾਲ ਨਜਿਠਣ ਦੀ ਜਿਮੇਵਾਰੀ ਪੁਲਿਸ ਦੇ ਸਾਹਮਣੇ ਇਕ ਚੁਨੌਤੀ ਰਹੀ ਹੈ ਕਿਉਂਕਿ ਰਾਜ ਦੇ ਲੋਕ ਜਮਾਂਦਰੂ ਤੌਰ ਤੇ ਸੂਰਬੀਰ ਤੇ ਜੁਝਾਰੂ ਪ੍ਰਵਿਰਤੀ ਦੇ ਮਾਲਕ ਹਨ।

ਪੁਲਿਸ ਦੀ ਪੁਨਰਗਠਨ ਪ੍ਰਕਿਰਿਆ ੧੮੯੮ ਵਿਚ ਸ਼ੁਰੂ ਹੋਈ, ਜਦੋਂ ਕਿ ਇੰਸਪੈਕਟਰ ਜਨਰਲ ਦੀ ਅਸਾਮੀ ਤੇ ਸੈਨਾ ਦੇ ਅਧਿਕਾਰੀਆਂ ਦੀ ਨਿਯੁਕਤੀ ਦੀ ਪ੍ਰਥਾ ਬੰਦ ਕੀਤੀ ਗਈ ਪ੍ਰੰਤੂ ਅੰਗਰੇਜਾਂ ਵਲੋਂ ੧੯੦੨ ਵਿਚ ਇੰਡੀਅਨ ਪੁਲਿਸ ਕਮਿਸ਼ਨ ਦੀ ਸਥਾਪਨਾ ਕਰਕੇ ਪੁਲਿਸ ਪ੍ਰਣਾਲੀ ਵਿਚ ਖਾਮੀਆਂ ਸ਼ਨਾਖਤ ਕਰਨ ਲਈ ਇਕ ਸਾਰਥਕ ਜਤਨ ਕੀਤਾ ਗਿਆ ਸੀ। ਇਸ ਪ੍ਰਕਾਰ ਰਾਜ ਵਿਚ ਪੁਲਿਸ ਕਰਮੀਆਂ ਦੀ ਗਿਣਤੀ ਵਧਾਉਣ ਲਈ ਸਿਫਾਰਸ਼ ਕੀਤੀ ਗਈ ਸੀ। ੧੮੯੧ ਵਿਚ ਫਿਲੌਰ ਵਿਖੇ ਪੁਲਿਸ ਟਰੇਨਿੰਗ ਸਕੂਲ ਦੀ ਸਥਾਪਨਾ ਅਤੇ ਉਸ ਤੋਂ ਉਪਰੰਤ ਫਿੰਗਰ ਪ੍ਰਿੰਟ ਸੈਕਸ਼ਨ ਚਾਲੂ ਕਰਨਾ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਵਿਚ ਸ਼ਾਮਲ ਹੈ।
੫੦ ਦੇ ਦਹਾਕੇ ਦੇ ਅੰਤ ਵਿਚ ਪੰਜਾਬ ਪੁਲਿਸ ਵਿਚ ਵਧੇਰੇ ਸੁਧਾਰ ਕਰਨ ਦੀ ਜਰੂਰਤ ਮਹਿਸੂਸ ਕੀਤੀ ਗਈ ਸੀ। ਸਾਲ ੧੯੬੧ ਵਿਚ ਸਾਬਕਾ ਭਾਰਤ ਦੇ ਚੀਫ ਜਸਿਟਸ ਦੀ ਅਗਵਾਈ ਹੇਠ ਇਕ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਜਿਸ ਨੇ ਕਿ ਮਈ ੧੯੬੨ ਵਿਚ ਅਪਣੀ ਪੇਸ਼ ਕੀਤੀ। ਇਸ ਕਮਿਸ਼ਨ ਦੀਆਂ ਸਿਫਾਰਸ਼ਾਂ ਵਿਚ ਪੁਲਿਸ ਫੋਰਸ ਦੀ ਸਕਰੀਨਿੰਗ, ਡਾਇਰੈਕਟਰ ਫੌਂਰੈਂਸਿਕ ਸਾਇੰਸ ਲੈਬੋਰੇਟਰੀ ਅਧੀਨ ਵਾਰਦਾਤ ਦੇ ਸੁਰਗਾਂ ਦੀ ਜਾਂਚ ਲਈ ਸਾਇੰਸ ਪ੍ਰਯੋਗਸ਼ਾਲਾ ਦੀ ਸਥਾਪਨਾ ਅਤੇ ਖੋਜ ਕੇਂਦਰ ਦੀ ਸਥਾਪਨਾ, ਮਨੁੱਖੀ ਵਸੀਲੇ ਵਿਕਾਸ ਦੀਆਂ ਬਿਹਤਰ ਸਕੀਮਾਂ ਚਾਲੂ ਕਰਨਾ ਸ਼ਾਮਲ ਸੀ। ਉਦੋਂ ਤੋਂ ਹੁਣ ਤੱਕ ਰਾਜ ਵਿਚ ਪੁਲਿਸ ਫੋਰਸ ਨੇ ਬੜੀ ਤਰੱਕੀ ਕੀਤੀ ਹੈ। ਭਾਵੇਂ ਉਹ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਲੱਖਾਂ ਦੀ ਗਿਣਤੀ ਵਿਚ ਜਨ ਸਮੂਹ ਦੇ ਵਟਾਂਦਰੇ ਦੇ ਅਤੀ ਸੰਵੇਦਨਸ਼ੀਲ ਵਾਕਿਆਂ ਨਾਲ ਨਿਜਠਣਾ ਹੋਵੇ ਜਾਂ ਪੰਜਾਹ ਦੇ ਦਹਾਕੇ ਵਿਚ ਡਕੈਤੀਆਂ ਦੀਆਂ ਵਾਰਦਾਤਾਂ ਉਤੇ ਕਾਬੂ ਪਾਉਣਾ ਹੋਵੇ ਜਾਂ ਸੱਠਵਿਆਂ ਸੱਤਰਵਿਆਂ ਵਿਚ ਨਕਸਲੀ ਹਿੰਸਾ ਦੇ ਮਾਮਲੇ ਹੋਣ ਪੰਜਾਬ ਪੁਲਿਸ ਨੇ ਸਫਲਤਾ ਪੂਰਬਕ ਹਿੰਸਾ ਉਪਰ ਕਾਬੂ ਪਾਇਆ ਹੈ। ਬਾਰਡਰ ਸਕਿਉਰਟੀ ਫੋਰਸ ਦੀ ਸਥਾਪਨਾ ਤੋਂ ਪਹਿਲਾਂ ਪਾਕਿਸਤਾਨ ਨਾਲ ਲਗਦੀ ਬਹੁਤ Image result for punjab policeਵਸੋਂ ਵਾਲੀ ਗੈਰ ਕੁਦਰਤੀ ਭੋਂ-ਵਾਲੀ ਸੀ਼ਮਾ ਅਤੇ ਗੈਰ-ਦੋਸਤਾਨਾ ਜਲਵਾਯੂ ਵਾਲੇ ਬੰਜਰ ਪਹਾੜੀ ਵਾਸੀਆਂ ਲਦਾਖ ਅਤੇ ਕਸ਼ਮੀਰ ਦੇ ਚੀਨ ਨਾਲ ਲੱਗਦੀਆਂ ਸੀਮਾਵਾਂ ਉਤੇ ਪੰਜਾਬ ਆਰਮਡ ਪੁਲਿਸ ਬਟਾਲੀਅਨਾਂ ਦੀ ਤਾਇਨਾਤੀ ਮੱਧ-ਸੱਠਵਿਆਂ ਤੱਕ ਕੀਤੀ ਜਾਂਦੀ ਰਹੀ ਸੀ। ਉਹਨਾਂ ਬਹਾਦਰ ਜਵਾਨਾਂ ਨੇ ੧੯੬੨ ਅਤੇ ੧੯੬੫ ਵਿਚ ਬਿਦੇਸ਼ੀਆਂ ਵਲੋਂ ਹਥਿਆਰਬੰਦ ਹਮ਼ਲਿਆਂ ਦਾ ਸਾਹਮਣਾ ਕੀਤਾ ਸੀ। ਪਿਛਲੇ ਕੁਝ ਕੁ ਸਾਲਾਂ ਦੌਰਾਨ ਪੰਜਾਬ ਪੁਲਿਸ ਨੇ ਪੰਜਾਬ ਵਿਚ ਦਹਿਸ਼ਤਵਾਦ ਦੇ ਖੂਨੀ ਦੌਰ ਦਾ ਸਫਲਤਾ ਪੂਰਬਕ ਸਾਹਮਣਾ ਕੀਤਾ ਹੈ, ਜਿਸ ੧੯੮੧-੧੯੯੪ ਦੌਰਾਨ ਤਕਰੀਬਨ ੨੦ ਹਜ਼ਾਰ ਲੋਕਾਂ ਨੇ ਅਪਣੀਆਂ ਜਾਨਾਂ ਗਵਾਈਆਂ ਸਨ। ਹੁਣ ਆਧੁਨਿਕ ਸੰਚਾਰ ਸਾਜੋਸਮਾਨ, ਕਲਾਤਮਕ ਸੂਚਨਾ ਪ੍ਰਣਾਲੀ ਵਧੀਆ ਉਪਕਰਨਾਂ ਨਾਲ ਲੈਸ, ਵਿਗਿਆਨਕ ਪ੍ਰਯੋਗਸ਼ਲਾਵਾਂ, ਅਧਿਕ ਜਵਾਬ-ਦੇਹ ਪੁਲਿਸ ਅਧਿਕਾਰੀ ਪੰਜਾਬ ਪੁਲਿਸ ਦਾ ਇੱਕ ਹਿਸਾ ਬਣ ਚੁੱਕੇ ਹਨ। ਇਹ ਇਕ ਦ੍ਰਿੜ ਵਿਸ਼ਵਾਸੀ, ਦਿਲਦਾਰ ਅਤੇ ਅਪਣੀ ਵੱਖਰੀ ਪਹਿਚਾਨ ਰੱਖਣ ਵਾਲੀ ਫੋਰਸ ਹੈ।

About admin

Check Also

ਸਰਸੇ ਵਾਲੇ ਰਾਮ ਰਹੀਮ ਨੇ ਜੇਲ੍ਹ ਚੋਂ ਬਾਹਰ ਨਿਕਲਣ ਦਾ ਲਾ ਲਿਆ ਪੱਕਾ ਜੁਗਾੜ,ਦੇਖੋ ਪੂਰੀ ਖ਼ਬਰ

ਦੋ ਸਾਧਵੀਆਂ ਦਾ ਜਿਣਸੀ ਸ਼ੁਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਟਿਆ ਕਰਨ ਦੇ ਮਾਮਲਿਆਂ ‘ਚ …

Leave a Reply

Your email address will not be published.