ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਨੇੜਲੀਆਂ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਨੁਕਸਾਨ ਕਰੋੜਾ ਵਿਚ.!

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਨੇੜਲੀਆਂ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਦਾ ਹੋਇਆ ਨੁਕਸਾਨ,ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਬਣੀਆਂ ਕੱਚੀਆਂ ਫੜ੍ਹੀਆਂ ਵਾਲੀਆਂ ਦੁਕਾਨਾਂ ਵਾਲੀ ਮਾਰਕੀਟ ਨੂੰ ਅੱਜ ਸਵੇਰੇ ਤਕਰੀਬਨ 3 ਵਜੇ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਕੁਝ ਹੀ ਮਿੰਟਾਂ ‘ਚ ਅੱਗ ਨੇ 50 ਤੋਂ 70 ਦੁਕਾਨਾਂ ਨੂੰ ਆਪਣੇ ਚਪੇਟ ‘ਚ ਲੈ ਲਿਆ। ਅੱਗ ਇੰਨੀ ਕੁ ਭਿਆਨਕਸੀ ਕਿ ਕੁਝ ਹੀ ਸਮੇ ਵਿੱਚ ਦੇਖਦੇ ਹੀ ਦੇਖਦੇ ਸਭ ਕੁਝ ਰਾਖ ਹੋ ਗਿਆ। ਦੱਸਿਆ ਜਾ ਰਿਹਾ ਕਰੋੜਾਂ ਦਾ ਮਾਲ ਦੁਕਾਨਾਂ ਵਿਚ ਸੜ ਕੇ ਸੁਆਹ ਹੋ ਗਿਆ। ਓਥੇ ਨਾਲ ਲਗਦੀ ਪਾਰਕਿੰਗ ‘ਚ 2 ਟਿੱਪਰ ਤੇ 4 ਤੋਂ 6 ਕਾਰਾਂ ਵੀ ਇਸ ਅੱਗ ਦੀ ਲਪੇਟ ਵਿਚ ਸੜ ਕੇ ਸਵਾਹ ਹੋ ਗਈਆਂ।
ਮਿਲੀ ਜਾਣਕਾਰੀ ਮੁਤਾਬਕ ਫ਼ਾਇਰ ਬ੍ਰਿਗੇਡ ਦੀਆ ਗੱਡੀਆਂ 1 ਘੰਟਾ ਲੇਟ ਪੁੱਜੀਆਂ ਤੇ ਉਦੋਂ ਤੱਕ ਭਾਂਬੜ ਮਚ ਚੁੱਕਾ ਸੀ। ਪਰ ਫਿਰ ਵੀ ਕਾਫ਼ੀ ਹੱਦ ਤੱਕ ਅੱਗ ਤੇ ਕਾਬੂ ਪਾਇਆ ਗਿਆ। Fire ਤੁਹਾਨੂੰ ਦੱਸ ਦੇਈਏ ਕਿ ਇਸ ਭਿਆਨਕ ਅੱਗ ਨਾਲ ਕਈ ਘਰਾਂ ਦੇ ਚੁੱਲ੍ਹੇ ਬੁਝ ਗਏ ਤੇ 300 ਤੋਂ ਵੱਧ ਪਰਿਵਾਰ ਰੋਟੀ ਤੋਂ ਮੁਥਾਜ ਹੋ ਗਏ। ਦੁਕਾਨਦਾਰਾਂ ਤੇ ਪਰਿਵਾਰਕ ਮੈਂਬਰਾਂ ਦੀਆ ਅੱਖਾਂ ਸਾਹਮਣੇ ਹੀ ਆਪਣੀਆਂ ਦੁਕਾਨਾਂ ਦੇਖ ਦੇਖ ਅੱਖਾਂ ‘ਚ ਹੰਝੂ ਵਗ ਰਹੇ ਸਨ।Fire
ਦੱਸਿਆ ਜਾ ਰਿਹਾ ਹੈ ਕਿ ਮਾਰਕਿਟ ਚ ਪ੍ਰਸ਼ਾਦ ਖਿਡੌਣੇ ਆਦਿ ਚੀਜਾਂ ਬਣਾਇਆ ਜਾਂਦਾ ਹੈ ਇੱਥੇ ਕਰੀਬ 10 ਸਿਲੰਡਰ ਫੱਟ ਗਏ ਜਿਸ ਕਾਰਨ ਇਹਨੀ ਜਿਆਦਾ ਭਿਆਨਕ ਅੱਗ ਲੱਗ ਗਈ।

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.