ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ, ਜ਼ਿਆਦਾ ਭੱਜ-ਦੌੜ ਅਤੇ ਮਾਨਸਿਕ ਤਣਾਅ ਨਾਲ ਪਾਚਣ ਤੰਤਰ ਗੜਬੜਾ ਜਾਂਦਾ ਹੈ। ਸਮੇਂ ਸਿਰ ਭੋਜਨ ਨਾ ਕਰਨ, ਭੁੱਖ ਤੋਂ ਘੱਟ ਜਾਂ ਜ਼ਿਆਦਾ ਭੋਜਨ ਕਰਨ, ਜ਼ਿਆਦਾ ਮਿਰਚ-ਮਸਾਲੇ ਵਾਲੇ, ਚਟਪਟੇ ਅਤੇ ਚਰਬੀ ਵਾਲੇ ਭੋਜਨ ਦੀ ਜ਼ਿਆਦਾ ਮਾਤਰਾ ਸੇਵਨ ਕਰਨ ਨਾਲ ਵੀ ਪਾਚਣ ਸ਼ਕਤੀ ਕਮਜ਼ੋਰ ਪੈ ਜਾਂਦੀ ਹੈ।
ਸਾਡੀਆਂ ਖਾਣ-ਪੀਣ ਦੀਆਂ ਗ਼ਲਤ ਆਦਤਾਂ ਕਾਰਨ ਬਦਹਜ਼ਮੀ ਹੁੰਦੀ ਹੈ, ਜੋ ਪਾਚਣ ਸ਼ਕਤੀ ਨੂੰ ਘਟਾਉਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। ਇਸ ਤੋਂ ਬਚਣ ਲਈ ਕਦੇ ਵੀ ਭੁੱਖ ਤੋਂ ਜ਼ਿਆਦਾ ਭੋਜਨ ਨਾ ਕਰੋ। ਤਿੰਨ-ਚਾਰ ਵਾਰ ਥੋੜ੍ਹਾ-ਥੋੜ੍ਹਾ ਖਾਣਾ ਲਾਭਦਾਇਕ ਹੈ। ਜ਼ਿਆਦਾ ਗਰਮ ਭੋਜਨ, ਕੌਫੀ ਅਤੇ ਚਾਹ ਪੀਣਾ ਹਾਨੀਕਾਰਕ ਹੋ ਸਕਦਾ ਹੈ। ਜ਼ਿਆਦਾ ਤੰਗ ਕੱਪੜੇ ਪਹਿਨਣ ਨਾਲ ਵੀ ਪਾਚਣ ਤੰਤਰ ਪ੍ਰਭਾਵਿਤ ਹੁੰਦਾ ਹੈ। ਇਸ ਸਭ ਕੁਝ ਤੋਂ ਇਲਾਵਾ ਕੁਝ ਫਲ ਅਤੇ ਸਬਜ਼ੀਆਂ ਵੀ ਪਾਚਣ ਕਿਰਿਆ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਿਚ ਸਹਾਇਕ ਹੁੰਦੀਆਂ ਹਨ।
ਟਮਾਟਰ ਦੇ ਨਿਯਮਤ ਸੇਵਨ ਨਾਲ ਵੱਡੀ ਅੰਤੜੀ ਨੂੰ ਤਾਕਤ ਮਿਲਦੀ ਹੈ। ਇਸ ਨਾਲ ਕਬਜ਼ ਦੂਰ ਹੋ ਕੇ ਪੇਟ ਸਾਫ ਹੁੰਦਾ ਹੈ। ਨਾਲ ਹੀ ਇਹ ਅੰਤੜੀਆਂ ਦੇ ਜ਼ਖਮਾਂ ਨੂੰ ਦੂਰ ਕਰਨ ਵਿਚ ਵੀ ਸਹਾਇਕ ਹੈ। ਭੋਜਨ ਵਿਚ ਟਮਾਟਰ ਨੂੰ ਸ਼ਾਮਿਲ ਕਰਨ ਨਾਲ ਅਫਾਰਾ ਦੂਰ ਹੁੰਦਾ ਹੈ ਅਤੇ ਅੰਤੜੀ ਦੀ ਸਫਾਈ ਹੁੰਦੀ ਹੈ। ਜਿਨ੍ਹਾਂ ਦੇ ਪੇਟ ਵਿਚ ਕੀੜੇ ਹੋਣ, ਉਨ੍ਹਾਂ ਨੂੰ ਸਵੇਰੇ ਖਾਲੀ ਪੇਟ ਕੱਚੇ ਟਮਾਟਰ ਵਿਚ ਕਾਲਾ ਨਮਕ ਲਗਾ ਕੇ ਲਗਾਤਾਰ ਸੇਵਨ ਕਰਨਾ ਚਾਹੀਦਾ ਹੈ।
ਪਾਚਣ ਸ਼ਕਤੀ ਨੂੰ ਵਧਾਉਣ ਲਈ ਕਰੇਲੇ ਦੀ ਸਬਜ਼ੀ ਅਤੇ ਇਸ ਦਾ ਰਸ ਲਾਭਦਾਇਕ ਹੈ। ਗਾਜਰ ਨੂੰ ਕੱਟ ਕੇ ਉਸ ‘ਤੇ ਨਿੰਬੂ ਨਿਚੋੜੋ। ਅਦਰਕ, ਪੁਦੀਨਾ ਅਤੇ ਭੁੰਨਿਆ ਅਤੇ ਪੀਸਿਆ ਜੀਰਾ ਇਸ ਵਿਚ ਮਿਲਾ ਕੇ ਸੇਵਨ ਕਰੋ। ਅਜਿਹਾ ਨਿਯਮਤ ਕਰਨ ਨਾਲ ਪਾਚਣ ਤੰਤਰ ਸੁਚਾਰੂ ਰੂਪ ਨਾਲ ਕੰਮ ਕਰਦਾ ਹੈ। ਮੂਲੀ ਨੂੰ ਵੀ ਇਸੇ ਰੂਪ ਵਿਚ ਖਾਣ ਨਾਲ ਪਾਚਣ ਕਿਰਿਆ ਨੂੰ ਲਾਭ ਮਿਲਦਾ ਹੈ ਅਤੇ ਭੁੱਖ ਵੀ ਵਧਦੀ ਹੈ।
ਪਾਚਣ ਸ਼ਕਤੀ ਵਧਾਉਣ ਵਿਚ ਲਸਣ ਵੀ ਮੁੱਖ ਭੂਮਿਕਾ ਅਦਾ ਕਰਦਾ ਹੈ। ਲਸਣ ਦੇ ਸੇਵਨ ਨਾਲ ਪਾਚਣ ਕਿਰਿਆ ਨੂੰ ਸ਼ਕਤੀ ਮਿਲਦੀ ਹੈ ਅਤੇ ਅੰਤੜੀਆਂ ਵਿਚ ਰੁਕੀ ਹਵਾ ਬਾਹਰ ਨਿਕਲਦੀ ਹੈ। ਪਿਆਜ਼ ਵਿਚ ਸੇਂਧਾ ਨਮਕ ਤੇ ਨਿੰਬੂ ਅਤੇ ਅਦਰਕ ਦਾ ਰਸ ਨਿਚੋੜ ਕੇ ਖਾਣੇ ਨਾਲ ਬਹੁਤ ਲਾਭ ਹੁੰਦਾ ਹੈ ਅਤੇ ਪੇਟ ਦੀ ਗੈਸ ਨਿਕਲ ਜਾਂਦੀ ਹੈ। ਅੰਬ ਵਿਚ ਪੇਟ ਸਾਫ ਕਰਨ ਦੇ ਕੁਝ ਜ਼ਰੂਰੀ ਤੱਤ ਹੁੰਦੇ ਹਨ। ਜੇ ਇਸ ਨੂੰ ਚੂਪਣ ਤੋਂ ਬਾਅਦ ਦੁੱਧ ਦਾ ਸੇਵਨ ਕੀਤਾ ਜਾਵੇ ਤਾਂ ਅੰਤਾਂ ਦੀ ਸ਼ਕਤੀ ਮਿਲਦੀ ਹੈ। ਭੋਜਨ ਕਰਨ ਤੋਂ ਬਾਅਦ ਇਕ ਚਮਚ ਸੁੱਕੇ ਔਲੇ ਦੇ ਚੂਰਨ ਦਾ ਸੇਵਨ ਕਰੋ। ਇਸ ਨਾਲ ਪਾਚਣ ਸ਼ਕਤੀ ਵਿਚ ਵਾਧਾ ਹੋਵੇਗਾ ਅਤੇ ਮਲ ਨਿਯਮਤ ਰੂਪ ਨਾਲ ਆਵੇਗਾ।
ਇਸ ਤੋਂ ਇਲਾਵਾ ਕਬਜ਼ ਦੂਰ ਕਰਨ ਲਈ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਭੋਜਨ ਕਦੇ ਵੀ ਹੜਬੜੀ ਵਿਚ ਨਾ ਕਰੋ। ਸ਼ਾਂਤ ਮਨ ਅਤੇ ਖੁਸ਼ੀ ਨਾਲ ਭੋਜਨ ਕਰੋ। ਖਾਣਾ ਖੂਬ ਚਬਾ-ਚਬਾ ਕੇ ਖਾਓ। ਰਾਤ ਦਾ ਖਾਣਾ ਜਿਥੋਂ ਤੱਕ ਸੰਭਵ ਹੋ ਸਕੇ, ਸੌਣ ਤੋਂ 1-2 ਘੰਟੇ ਪਹਿਲਾਂ ਖਾਓ। ਖਾਣਾ ਖਾ ਕੇ ਤੁਰੰਤ ਲੇਟਣਾ ਹਾਨੀਕਾਰਕ ਹੈ। ਥੋੜ੍ਹਾ ਟਹਿਲ ਲਓ ਜਾਂ ਛੋਟੇ-ਛੋਟੇ ਕੰਮ ਨਿਪਟਾ ਦਿਓ। ਸੌਣ ਸਮੇਂ ਮੋਟੇ ਸਿਰਹਾਣੇ ਦੀ ਵਰਤੋਂ ਕਦੇ ਨਾ ਕਰੋ।
Check Also
ਜਾਣੋ ਕਿਵੇਂ ਗਠੀਏ ਦੀ ਬਿਮਾਰੀ ਮੁੱਢ ਤੋਂ ਖਤਮ ਹੋ ਜਾਵੇਗੀ ਬਸ ਕਰ ਲਵੋ ਇਹ ਕੰਮ,ਜਾਣਕਾਰੀ ਦੇਖੋ ਤੇ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ
ਆਯੁਰਵੇਦ ਦਾ ਕਹਿਣਾ ਹੈ ਕਿ ਸਰੀਰ ਨਾਲ ਜੁੜੀਆਂ ਸਾਰੀਆ ਸਮੱਸਿਆਵਾਂ ਨੂੰ ਦੂਰ ਰੱਖ ਪਾਉਣ ‘ਚ …