ਦੇਖੋ India ਦੇ ਅਜੀਬੋ ਗਰੀਬ ਮੰਦਿਰ | 2-3 ਤਾਂ ਬਹੁਤੇ ਕਮਾਲ ਦੇ ਆ..!

ਹਿੰਦੂ ਧਰਮ ਇੱਕ ਧਰਮ ਹੈ ਜਿਸ ਦੀ ਬੁਨਿਆਦ ਭਾਰਤ ਵਿੱਚ ਹੈ। ਹਿੰਦੂ ਧਰਮ ਦੇ ਅਨੁਆਈ ਉਸ ਨੂੰ ਸਨਾਤਨ ਧਰਮ ਕਹਿੰਦੇ ਹਨ ਜੋ ਕਿ ਸੰਸਕ੍ਰਿਤ ਦੇ ਸ਼ਬਦ ਹਨ ਜਿਹਨਾਂ ਦਾ ਅਰਥ ਹੈ- ਲਾਜਵਾਲ ਕਨੂੰਨ। ਉਸ ਦਾ ਜੋੜਿਆ ਪ੍ਰਾਚੀਨ ਭਾਰਤ ਦਾ ਇਤਿਹਾਸਕ ਵੈਦਿਕ ਧਰਮ ਤੋਂ ਮਿਲਦਾ ਹੈ। ਵਿਭਿੰਨ ਅਕਾਇਦ ਅਤੇ ਰਵਾਇਆਤ ਨਾਲ ਭਰਪੂਰ ਧਰਮ ਹਿੰਦੂ ਧਰਮ ਦੇ ਕਈ ਬਾਨੀ ਹਨ।
ਹਿੰਦੂ ਧਰਮ ਨੂੰ ਸਨਾਤਨ, ਵੈਦਿਕ ਜਾਂ ਆਰੀਆ ਧਰਮ ਵੀ ਕਹਿੰਦੇ ਹੈ। ਹਿੰਦੂ ਇਕ ਅਪ੍ਰਭੰਸ਼ ਸ਼ਬਦ ਹੈ। ਹਿੰਦੂਤਵ ਜਾਂ ਹਿੰਦੂ ਧਰਮ ਨੂੰ ਪ੍ਰਾਚੀਨ ਕਾਲ ਵਿੱਚ ਸਨਾਤਨ ਧਰਮ ਕਿਹਾ ਜਾਂਦਾ ਸੀ। ਇਕ ਹਜਾਰ ਸਾਲ ਪੂਰਵ ਹਿੰਦੂ ਸ਼ਬਦ ਦਾ ਪ੍ਰਚਲਨ ਨਹੀਂ ਸੀ। ਰਿਗਵੇਦ ਵਿਚ ਕਈ ਵਾਰ ਸਪਤ ਸਿੰਧੂ ਦਾ ਉਲੇਖ ਮਿਲਦਾ ਹੈ। ਸਿੰਧੂ ਸ਼ਬਦ ਦਾ ਅਰਥ ਨਦੀ ਜਾਂ ਸਮੁੰਦਰ ਹੁੰਦਾ ਹੈ ਇਸ ਆਧਾਰ ‘ਤੇ ਇੱਕ ਨਦੀ ਦਾ ਨਾਮ ਸਿੰਧੂ ਨਦੀ ਰੱਖਿਆ ਗਿਆ, ਜੋ ਲੱਦਾਖ ਅਤੇ ਪਾਕਿਸਤਾਨ ਵਿਚ ਵਗਦੀ ਹੈ। ਭਾਸ਼ਾ ਵਿਦਵਾਨਾਂ ਦਾ ਮੰਨਣਾ ਹੈ ਕਿ ਹਿੰਦ-ਆਰੀਆ ਭਾਸ਼ਾਵਾਂ ਦੀ “ਸ” ਧੁਨੀ ਈਰਾਨੀ ਭਾਸ਼ਾਵਾਂ ਦੀ “ਹ” ਧੁਨੀ ਵਿਚ ਬਦਲ ਜਾਂਦੀ ਹੈ। ਅੱਜ ਵੀ ਭਾਰਤ ਦੇ ਕਈ ਇਲਾਕਿਆਂ ਵਿਚ “ਸ” ਨੂੰ “”ਹ ਉਚਾਰਿਆ ਕੀਤਾ ਜਾਂਦਾ ਹੈ। ਇਸ ਲਈ ਸਪਤ ਸਿੰਧੂ ਅਵੇਸਤਨ ਭਾਸ਼ਾ (ਪਾਰਸੀਆਂ ਦੀ ਭਾਸ਼ਾ) ਵਿਚ ਜਾ ਕੇ ਹਪਤ ਹਿੰਦੂ ਵਿਚ ਪਰਿਵਰਤਿਤ ਹੋ ਗਿਆ। ਇਸ ਕਾਰਨ ਈਰਾਨੀਆਂ ਨੇ ਸਿੰਧੂ ਨਦੀ ਦੇ ਪੂਰਵ ਵਿੱਚ ਰਹਿਣ ਵਾਲੇ ਨੂੰ ਹਿੰਦੂ ਨਾਮ ਦਿੱਤਾ। ਪਰ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਲੋਕਾਂ ਨੂੰ ਅੱਜ ਵੀ ਸਿੰਧੂ ਜਾਂ ਸਿੰਧੀ ਕਿਹਾ ਜਾਂਦਾ ਹੈ। ਈਰਾਨੀ ਅਰਥਾਤ ਪਾਰਸੀ ਮੁਲਕ ਦੇ ਪਾਰਸੀਆਂ ਦੀ ਧਾਰਮਕ ਕਿਤਾਬ ਅਵੇਸਤਾ ਵਿਚ ਹਿੰਦੂ ਅਤੇ ਆਰੀਆ ਸ਼ਬਦ ਦਾ ਉਲੇਖ ਮਿਲਦਾ ਹੈ। ਹੋਰ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਚੀਨੀ ਪਾਂਧੀ ਹੁਏਨਸਾਂਗ ਦੇ ਵਕਤ ਵਿਚ ਹਿੰਦੂ ਸ਼ਬਦ ਦੀ ਉਤਪੱਤੀ ‍ਇੰਦੂ ਤੋਂ ਹੋਈ ਸੀ। ਇੰਦੂ ਸ਼ਬਦ ਚੰਦਰਮਾ ਦਾ ਪਰਿਆਇਵਾਚੀ ਹੈ। ਭਾਰਤੀ ਜੋਤੀਸ਼ੀ ਗਿਣਤੀ ਦਾ ਆਧਾਰ ਚੰਦਰਮਾਸ ਹੀ ਹੈ। ਲਿਹਾਜ਼ਾ ਚੀਨ ਦੇ ਲੋਕ ਭਾਰਤੀਆਂ ਨੂੰ ਇੰਤੂ ਜਾਂ ਹਿੰਦੂ ਕਹਿਣ ਲੱਗੇ।

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.