ਨਿਰੰਕਾਰੀ ਸੰਪ੍ਰਦਾ ਦੀ ਸਥਾਪਨਾ ਇੱਕ ਸਹਿਜਧਾਰੀ ਸਿੱਖ ਅਤੇ ਸਰਾਫਾ ਵਪਾਰੀ ਬਾਬਾ ਦਿਆਲ ਸਿੰਘ (1785-1855) ਨੇ ਕੀਤੀ ਸੀ|
ਬਾਬਾ ਦਿਆਲ ਦੇ ਉੱਤਰਾਧਿਕਾਰੀ, ਬਾਬਾ ਦਰਬਾਰ ਸਿੰਘ, ਨੇ ਬਾਬਾ ਦਿਆਲ ਦੀਆਂ ਸਿੱਖਿਆਵਾਂ ਇਕੱਤਰ ਕੀਤੀਆਂ ਅਤੇ ਰਾਵਲਪਿੰਡੀ ਦੇ ਬਾਹਰ ਨਿਰੰਕਾਰੀ ਭਾਈਚਾਰੇ ਸਥਾਪਿਤ ਕੀਤੇ।ਸਾਹਿਬ ਰੱਤਾ ਜੀ (1870-1909) ਦੀ ਅਗਵਾਈ ਦੌਰਾਨ, ਨਿਰੰਕਾਰੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੋ ਜਾਣ ਦਾ ਅਨੁਮਾਨ ਹੈ। ਕੁਝ ਮੈਂਬਰ ਚੌਥੇ ਨਿਰੰਕਾਰੀ ਆਗੂ ਬਾਬਾ ਗੁਰਦਿੱਤ ਸਿੰਘ ਦੇ ਅਧੀਨ, ਸਿੰਘ ਸਭਾ ਲਹਿਰ, ਇੱਕ ਸਿੱਖ ਧਰਮਸੁਰਜੀਤੀ ਲਹਿਰ ਵਿੱਚ ਸ਼ਾਮਲ ਹੋ ਗਏ।
1929 ਵਿੱਚ ਨਿਰੰਕਾਰੀਆਂ ਵਿੱਚੋਂ ਸੰਤ ਨਿਰੰਕਾਰੀ ਮਿਸ਼ਨ ਦਾ ਗਠਨ ਹੋ ਗਿਆ। ਮਿਸ਼ਨ ਗੁਰੂ ਗ੍ਰੰਥ ਸਾਹਿਬ ਦੇ ਬਾਅਦ ਜੀਵਤ ਗੁਰੂ ਵਿੱਚ ਇਸ ਦੇ ਵਿਸ਼ਵਾਸ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਸੀ। ਗਰੁੱਪ ਨੇ ਬਾਅਦ ਨੂੰ ਆਪਣੀ ਵੱਖਰੀ ਅਧਿਆਤਮਿਕ ਲਹਿਰ ਵਿਕਸਤ ਕਰ ਲਈ। 1947 ਵਿੱਚ ਭਾਰਤ ਦੀ ਵੰਡ ਦੇ ਦੇ ਵਕਤ, ਨਿਰੰਕਾਰੀ, ਰਾਵਲਪਿੰਡੀ ਜੋ ਉਦੋਂ ਪਾਕਿਸਤਾਨ ਦਾ ਹਿੱਸਾ ਬਣ ਚੁੱਕਾ ਸੀ, ਵਿੱਚਲਾ ਆਪਣਾ ਕੇਂਦਰ ਛੱਡ ਦਿੱਤਾ ਅਤੇ ਤਕਸੀਮ ਦੇ ਭਾਰਤੀ ਪਾਸੇ ਆਪਣੇ ਆਪ ਨੂੰ ਸਥਾਪਿਤ ਕੀਤਾ।
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …