ਨੌਜਵਾਨ ਦੀ ਖੋਜ਼ – ਬੋਰ ਵਿੱਚੋਂ ਡਿੱਗੇ ਬੱਚੇ ਨੂੰ 2 ਘੰਟਿਆਂ ਵਿੱਚ ਕੱਡਿਆ ਜਾ ਸਕਦਾ

ਸੁਨਾਮ ਊਧਮ ਸਿੰਘ ਵਾਲਾ, 11 ਜੂਨ-6 ਜੂਨ ਤੋਂ ਪਿੰਡ ਭਗਵਾਨਪੁਰਾ ਵਿਖੇ 150 ਫੁੱਟ ਡੂੰਘੇ ਤੇ 9 ਇੰਚ ਚੌੜੇ ਬੋਰਵੈੱਲ ‘ਚ ਫ਼ਸੇ ਦੋ ਸਾਲ ਦੇ ਮਾਸੂਮ ਬੱਚੇ ਫ਼ਤਹਿਵੀਰ ਸਿੰਘ ਨੂੰ ਮੰਗਲਵਾਰ ਸਵੇਰੇ ਕਰੀਬ 5 ਕੁ ਵਜੇ 109 ਘੰਟੇ ਬਾਅਦ ਪੁਰਾਣੇ ਬੋਰ ‘ਚੋਂ ਰੱਸੀਆਂ ਨਾਲ ਖਿੱਚ ਕੇ ਬਾਹਰ ਕੱਢਿਆ ਗਿਆ | ਜਿਸ ਤਰ੍ਹਾਂ ਇਸ ਮਾਸੂਮ ਬੱਚੇ ਨੂੰ ਬਾਹਰ ਕੱਢਣ ਲਈ ਇਸ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਉਸ ਨਾਲ ਇਨਸਾਨੀਅਤ ਤਾਰ-ਤਾਰ ਹੋ ਗਈ ਅਤੇ ਲੋਕਾਂ ‘ਚ ਫ਼ਤਹਿ ਦੀ ਆਈ ਮੌਤ ਦੀ ਖ਼ਬਰ ਤੋਂ ਬਾਅਦ ਗ਼ੁੱਸੇ ਦੀ ਵੱਡੀ ਲਹਿਰ ਦੇਖਣ ਨੂੰ ਮਿਲੀ | ਇਸ ਦੇ ਨਾਲ ਹੀ ਸਰਕਾਰ ਅਤੇ ਪ੍ਰਸ਼ਾਸਨ ਦੀ ਨਾਕਾਮੀ ਹਰ ਕਦਮ ‘ਤੇ ਦੇਖਣ ਨੂੰ ਮਿਲੀ

ਜਾਣਕਾਰੀ ਮੁਤਾਬਿਕ ਜਦ ਫ਼ਤਹਿਵੀਰ ਨੰੂ ਬੋਰਵੈੱਲ ‘ਚੋਂ ਬਾਹਰ ਕੱਢਿਆ ਗਿਆ ਤਾਂ ਉਹ ਮਿ੍ਤਕ ਹਾਲਤ ਅਤੇ ਉਸ ਦੇ ਸਰੀਰ ‘ਚੋਂ ਬਦਬੂ ਆ ਰਹੀ ਸੀ | ਫ਼ਤਹਿਵੀਰ ਨੂੰ ਬਾਹਰ ਕੱਢਦਿਆਂ ਸਾਰ ਹੀ ਪਹਿਲਾਂ ਤੋਂ ਤਿਆਰ ਕੀਤੀ ਗਈ ਯੋਜਨਾ ਦੇ ਤਹਿਤ ਤੁਰੰਤ ਵੈਂਟੀਲੇਟਰ ਵਾਲੀ ਐਾਬੂਲੈਂਸ ਰਾਹੀ ਪੀ.ਜੀ.ਆਈ. ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਪਹਿਲਾਂ ਤੋਂ ਹੀ ਮਿ੍ਤਕ ਹੋਇਆ ਐਲਾਨ ਦਿੱਤਾ | ਇਸ ਸਾਰੇ ਘਟਨਾਕ੍ਰਮ ਤੋਂ ਪਹਿਲਾਂ ਤਕਰੀਬਨ ਤੜਕੇ 3 ਵਜੇ ਤੱਕ ਫ਼ਤਹਿ ਨੂੰ ਬਾਹਰ ਕੱਢਣ ਲਈ ਜਦੋਂ ਪੁਰਾਣੇ ਬੋਰ ਦਾ ਸੰਪਰਕ ਨਵੇਂ ਨਾਲ ਕੀਤਾ ਜਾ ਰਿਹਾ ਸੀ ਤਾਂ ਇਹ ਸਾਰੀਆਂ ਕੋਸ਼ਿਸ਼ਾਂ ਫੇਲ੍ਹ ਹੋ ਗਈਆਂ ਅਤੇ ਘਟਨਾ ਵਾਲੀ ਜਗ੍ਹਾ ‘ਤੇ ਹਾਜ਼ਰ ਅਧਿਕਾਰੀਆਂ ਨੇ ਨਵੇਂ ਸਿਰੇ ਤੋਂ ਯੋਜਨਾ ਬਣਾਈ | Image result for ਬੋਰ ਵਿੱਚੋਂ ਡਿੱਗੇ ਬੱਚੇ
ਮੋਟਰਾਂ ਕੱਢਣ ਵਾਲੇ ਗੁਰਿੰਦਰ ਦੀ ਜੁਗਤ ਆਈ ਕੰਮ ਇਸ ਦੌਰਾਨ ਪਿੰਡ ਮੰਗਵਾਲ ਦਾ ਗੁਰਿੰਦਰ ਸਿੰਘ ਜੋ ਬੋਰਵੈੱਲਾਂ ‘ਚੋਂ ਮੋਟਰਾਂ ਕੱਢਣ ਦਾ ਕੰਮ ਕਰਦਾ ਹੈ, ਨੰੂ ਬੁਲਾਇਆ ਗਿਆ ਅਤੇ ਗੁਰਿੰਦਰ ਸਿੰਘ ਦੇ ਕਹਿਣ ‘ਤੇ ਲੋਹੇ ਦੀ ਲੰਬੀ ਰਾਡ ਬਣਾਈ ਗਈ ਅਤੇ ਉਸ ਨਾਲ ਪਲਾਸਟਿਕ ਦੇ ਪਾਈਪ ਜੋੜੇ ਗਏ | ਸੂਤਰਾਂ ਦੀ ਮੰਨੀਏ ਤਾਂ ਜਦ ਗੁਰਿੰਦਰ ਸਿੰਘ ਵਲੋਂ ਮੋਟਰਾਂ ਕੱਢਣ ਵਾਲੀ ਤਕਨੀਕ ਨਾਲ ਬੱਚੇ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਤਾਂ ਪ੍ਰਸ਼ਾਸਨਿਕ ਅਧਿਕਾਰੀ ਘਟਨਾ ਵਾਲੀ ਜਗ੍ਹਾ ਤੋਂ ਅਚਾਨਕ ਿਖ਼ਸਕ ਗਏ ਅਤੇ ਉੱਪਰ ਪਈ ਸੀ.ਸੀ.ਟੀ.ਵੀ. ਕੈਮਰਿਆਂ ਵਾਲੀ ਸਕਰੀਨ ਨੰੂ ਵੀ ਬੰਦ ਕਰਵਾ ਦਿੱਤਾ ਗਿਆ ਅਤੇ ਸਿਰਫ਼ ਬੋਰਵੈੱਲ ਦੇ ਲਾਗੇ ਪਈ ਸਕਰੀਨ ਨੰੂ ਹੀ ਚਲਦਾ ਰੱਖਿਆ ਗਿਆ, ਜਿਸ ਰਾਹੀਂ ਗੁਰਿੰਦਰ ਸਿੰਘ ਨੇ ਸੀ.ਸੀ.ਟੀ.ਵੀ. ਕੈਮਰੇ ‘ਤੇ ਨਜ਼ਰ ਰੱਖਦੇ ਹੋਏ ਫ਼ਤਹਿ ‘ਚ ਫ਼ਸੀ ਬੋਰੀ ਨੂੰ ਹਟਾਉਣ ਦਾ ਕੰਮ ਤਕਰੀਬਨ 15 ਮਿੰਟ ‘ਚ ਹੀ ਪੂਰਾ ਕਰ ਦਿੱਤਾ |

ਇਸ ਤੋਂ ਬਾਅਦ ਹੀ ਫ਼ਤਹਿ ਨੂੰ ਪੁਰਾਣੇ ਬੋਰ ‘ਚੋਂ ਰੱਸੀਆਂ, ਜੋ ਕਿ ਐਨ.ਡੀ.ਆਰ.ਐਫ਼. ਦੀ ਟੀਮ ਵਲੋਂ ਘਟਨਾ ਦੇ ਪਹਿਲੇ ਦਿਨ ਹੀ ਫ਼ਤਹਿ ਦੇ ਹੱਥਾਂ ‘ਚ ਪਾਈਆਂ ਸਨ, ਨਾਲ ਬੰਨੀਆਂ ਸਰੀਏ ਦੀਆਂ ਕੁੰਢੀਆਂ ਨਾਲ ਫ਼ਤਹਿਵੀਰ ਨੂੰ ਉੱਪਰ ਖਿੱਚਿਆ ਗਿਆ | ਬਾਹਰ ਕੱਢਣ ਸਾਰ ਹੀ ਚਿੱਟੇ ਕੱਪੜੇ ‘ਚ ਲਪੇਟਦਿਆਂ ਐਨ.ਡੀ.ਆਰ.ਐਫ਼. ਦੇ ਜਵਾਨ ਫ਼ਤਹਿ ਨੂੰ ਸੈਕਿੰਡਾਂ ‘ਚ ਭੱਜ ਕੇ ਪਹਿਲਾਂ ਤੋਂ ਤਿਆਰ ਖੜ੍ਹੀ ਐਾਬੂਲੈਂਸ ‘ਚ ਲੈ ਗਏ ਅਤੇ ਗੱਡੀਆਂ ਦਾ ਕਾਫ਼ਲਾ ਪੀ.ਜੀ.ਆਈ. ਚੰਡੀਗੜ੍ਹ ਰਵਾਨਾ ਹੋ ਗਿਆ |

About admin

Check Also

ਠੰਡਾ ਪੀਣ ਦੇ ਸ਼ੋਕੀਨਾਂ ਲਈ ਬੁਰੀ ਖਬਰ .. ਸਭ ਨਾਲ ਸ਼ੇਅਰ ਕਰ ਦਿਓ

ਗਰਮੀਆਂ ਵਿੱਚ ਸ਼ਰਬਤ ਤੇ ਸਾਫ਼ਟ ਡਰਿੰਕ ਦਾ ਸੇਵਨ ਕਾਫ਼ੀ ਵਧ ਜਾਂਦਾ ਹੈ। ਜੇਕਰ ਤੁਸੀਂ ਅਜਿਹਾ …

Leave a Reply

Your email address will not be published.