ਪਹਿਲਾ ਬਾਲੀਵੂਡ ਐਕਟਰ ਜਿਸ ਨੇ ਸ੍ਰੀ ਅਕਾਲ ਤਖ਼ਤ ਤੇ ਹਮਲੇ ਦਾ ਵਿਰੋਧ ਕੀਤਾ..!

ਜੂਨ 1984 ਦਾ ਘੱਲੂਘਾਰਾ ਸਿੱਖ ਕੌਮ ਦੇ ਲਈ ਅਜਿਹਾ ਵਰਤਾਰਾ ਸੀ ਜੋ ਰਹਿੰਦੀ ਦੁਨੀਆ ਤੱਕ ਸਿੱਖ ਕੌਮ ਨੂੰ ਯਾਦ ਰਹੂ । ਅਸਲ ਵਿਚ ਇਹ ਬਿਪਰਵਾਦ ਵਲੋਂ ਸਿੱਖ ਕੌਮ ਨੂੰ ਖਤਮ ਕਰਨ ਦੀ ਬਿਰਤੀ ਦਾ ਸਿਖਰ ਸੀ । ਜਿਸ ਬਾਰੇ ਅਫ਼ਜ਼ਲ ਅਹਿਸਾਨ ਰੰਧਾਵਾ ਨੇ ਲਿਖਿਆ ਸੀ ‘ਅੱਜ ਵੈਰੀਆਂ ਕੱਢ ਵਿਖਾਇਆ ਪੰਜ ਸਦੀਆਂ ਦਾ ਵੈਰ’। ਇਸ ਘੱਲੂਘਾਰੇ ਦੀ ਪੀੜ ਹਰ ਸਿੱਖ ਨੇ ਸਹੀ ਤੇ ਨਾਲ ਹੀ ਕੁਝ ਅਜਿਹੇ ਲੋਕਾਂ ਨੇ ਜਿਨਾਂ ਦੀਆਂ ਜੜਾਂ ਪੰਜਾਬ ਨਾਲ ਜੁੜੀਆਂ ਸਨ। ਅਜਿਹੇ ਹੀ ਸਨ ਅਦਾਕਾਰ ਸੁਨੀਲ ਦੱਤ ਜਿਨਾਂ ਇਸ ਪੀੜ ਨੂੰ ਮਹਿਸੂਸ ਕੀਤਾ। ਜਿਥੇ ਅਮਿਤਾਭ ਬਚਨ ਵਰਗੇ ਲੋਕਾ ਨੇ November 1984 ਵਿੱਚ ਸਾਡੇ ਹੋਏ ਘਾਣ ਤੇ ਖੁਸ਼ੀਆਂ ਮਨਾਈਆਂ ਸਨ। ਓਥੇ ਹੀ June 1984 ਦੇ ਦੁਖ ਨੂੰ ਆਪਣਾ ਸਮਝ ਕੇ ਦਮਦਾਰ ਅਦਾਕਾਰ Sunil Dutt 73 ਦਿਨ ਪੈਦਲ ਚਲ ਕੇ 1987 ’ਚ Bombay ਤੋਂ ਹਰਿਮੰਦਰ ਸਾਹਿਬ Amritsar ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਨ ਲਈ ਪਹੁੰਚੇ ਸਨ। ਉਹਨਾਂ ਨੇ ਕਿਹਾ ਸੀ ਇਸ ਧਰਤੀ ਤੇ Sri ਦਰਬਾਰ ਸਾਹਿਬ ਹੀ ਇਕ ਸਥਾਨ ਲਗਦਾ ਜਿੱਥੇ ਆ ਕੇ ਮਹਿਸੂਸ ਹੁੰਦਾ ਜਿਵੇਂ ਆਪਣੀ ਮਾਤਾ ਦੀ ਗੋਦ ਵਿੱਚ ਪੈ ਕੇ ਸਕੂਨ ਮਿਲੇ।Image result for sunil dutt ਇਥੇ ਮਨੁਖੱਤਾ ਲਈ ਪਿਆਰ ਹੀ ਪਿਆਰ ਹੈ ਬਸ। ਉਹਨਾਂ ਕਿਹਾ ਸੀ ” ਐ ਖੁਦਾਈ ਦੇ ਸਮੁੰਦਰ ਮੈਨੂੰ ਮਾਫ ਕਰਨਾ ਜੋ ਇਸ ਧਰਤੀ ਤੇ ਹੋਇਆ ਪਰ ਮੈਂ ਕੁਝ ਵੀ ਨਾ ਕਰ ਸਕਿਆ”। ਅਜਿਹਾ ਕਹਿੰਦਿਆਂ ਉਹ ਭਾਵਕ ਹੋ ਗਏ। ਦੱਸ ਦਈਏ ਕਿ ਜੂਨ 1984 ਵਿਚ ਉਸ ਸਮੇਂ ਦੀ ਕਾਂਗਰਸ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਦਿੱਤਾ ਸੀ।Image result for sunil dutt ਇਸ ਹਮਲੇ ਵਿਚ ਸਿਰਫ ਕਾਂਗਰਸ ਹੀ ਨਹੀਂ ਸਗੋਂ ਅਕਾਲੀ ਦਲ-ਭਾਜਪਾ ਸਣੇ ਭਾਰਤ ਦੀਆਂ ਸਾਰੀਆਂ ਪਾਰਟੀਆਂ ਦੀ ਸਹਿਮਤੀ ਸੀ।

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.