ਪਹਿਲੇ ਹੱਲੇ ਸਿੰਘਾਂ ਫੌਜੀ ਮੂਧੇ ਪਾ ਦਿੱਤੇ.. ਜੂਨ1984

ਜੂਨ ਮਹੀਨਾ ਜੋ ਸਿੱਖ ਕੌਮ ਦੀ ਰੂਹ ਨਾਲ ਜੁੜਿਆ ਹੋਇਆ। ਉਹ ਮਹੀਨਾ ਜਦੋਂ ਦਿੱਲੀ ਤੋਂ ਚੜਕੇ ਆਈ ਹਿੰਦ ਫੌਜ ਨੇ ਅਕਾਲ ਪੁਰਖ ਦੀ ਫੌਜ ਕੋਲੋਂ ਮੂੰਹ ਦੀ ਖਾਧੀ। ਉਹ ਮਹੀਨਾ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਇਲਾਹੀ ਕੀਰਤਨ ਦੀ ਥਾਂ ਤੇ ਬੰਬਾਂ ਤੇ ਗੋਲੀਆਂ ਦੀ ਆਵਾਜ਼ ਹੀ ਸੁਣਦੀ ਸੀ। ਉਹ ਮਹੀਨਾ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਿੰਦ ਫੌਜ ਨੇ ਤੋਪਾਂ ਟੈਕਾਂ ਨਾਲ ਗੋਲੇ ਦਾਗੇ ਤੇ ਸ੍ਰੀ ਅਕਾਲ ਤਖਤ ਢਾਹ ਦਿੱਤਾ। ਇਸ ਮਹੀਨੇ 2 ਤੋਂ 6 ਜੂਨ ਤੱਕ ਸੰਨ 1984 ਵਿਚ ਘੱਲੂਘਾਰਾ ਹੋਇਆ ਜਿਸ ਬਾਰੇ ਸਾਰੀ ਦੁਨੀਆ ਵਿਚ ਵੱਸਦੇ ਸਿੱਖ ਜਾਣੂ ਹਨ।Image result for akal takht 1984 ਇੱਕ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਮਹਿਜ 200 ਕੁ ਸਿੰਘਾਂ ਦੀ ਗਿਣਤੀ ਜਿਨ੍ਹਾਂ ਕੋਲ ਕੋਈ ਆਧੁਨਿਕ ਹਥਿਆਰ ਵੀ ਨਹੀਂ ਸਨ। ਦੂਜੇ ਪਾਸੇ ਦੁਨੀਆ ਦੀ ਚੌਥੀ ਵੱਡੀ ਤਾਕਤ ਹਿੰਦੁਸਤਾਨ ਦੀ ਫੌਜ,ਫੌਜ ਦੇ ਸਾਰੇ ਵਿੰਗ ਤੇ ਨਾਲ ਸਹਾਇਤਾ ਲਈ ਬਰਤਾਨੀਆ,ਰੂਸ,ਇਜ਼ਰਾਈਲ ਜਿਹੇ ਮੁਲਕਾਂ ਦੇ ਅਫਸਰ ਤੇ ਏਜੰਸੀਆਂ ਸਨ। Image result for akal takht 1984ਇਸ ਜੰਗ ਵਿਚ ਜੋ ਕੁਝ ਵੀ ਹੋਇਆ ਉਸ ਬਾਰੇ ਸਾਰੀ ਦੁਨੀਆ ਵਾਕਿਫ ਹੈ ਕਿ ਕਿਵੇਂ 24 ਘੰਟਿਆਂ ਵਿਚ ਹਮਲਾ ਕਰਕੇ ਅੰਦਰੋਂ ਸਿੰਘਾਂ ਨੂੰ ਖਤਮ ਕਰਨ ਅਤੇ ਸੰਤ ਭਿੰਡਰਾਂਵਾਲਿਆਂ ਨੂੰ ਫੜਨ ਦੀਆਂ ਡੀਂਘਾਂ ਮਾਰੀਆਂ ਗਈਆਂ ਸਨ ਪਰ ਜਦੋਂ ਫੌਜ ਨੇ ਅੰਦਰ ਪੈਰ ਪਾਏ ਤਾਂ ਕੁਝ ਅਜਿਹਾ ਹੋਇਆ ਕਿ ਵੱਡੇ ਵੱਡੇ ਫੌਜੀ ਅਫਸਰ ਦੇਖਕੇ ਪਿੱਛੇ ਭੱਜ ਗਏ। ਸਿੰਘਾਂ ਦੀ ਬਹਾਦਰੀ ਤੇ ਦਲੇਰੀ ਦੀ ਮਿਸਾਲ ਇਸ ਵੀਡੀਓ ਵਿਚ ਇਸ ਫੌਜੀ ਦੇ ਕੋਲੋਂ ਸੁਣੋ। ਇਹ ਤਾਂ ਸਿਰਫ ਇੱਕ ਉਦਾਹਰਣ ਹੈ ਜੋ ਦਸਦੀ ਹੈ ਇਸ ਲਾਸਾਨੀ ਜੰਗ ਵਿਚ ਸਿੰਘਾਂ ਨੇ ਬਹਾਦਰੀ ਦੇ ਕੀ ਜੌਹਰ ਦਿਖਾਏ,ਪਰ ਇਸਦੇ ਮੁਕਾਬਲੇ ਹਿੰਦ ਫੌਜ ਨੇ ਸਿੱਖ ਕੌਮ ਨਾਲ ਕੀ ਕੀਤਾ ਉਸਦੀ ਉਦਾਹਰਣ ਇਸ ਹਮਲੇ ਮੌਕੇ ਚਸ਼ਮਦੀਦ ਇੱਕ ਸਿੰਘ ਨੇ ਦੱਸੀ ਕਿ ਕਿਵੇਂ ਫੌਜ ਨੇ ਨਿੱਕੇ ਨਿੱਕੇ ਸਿੱਖ ਬੱਚਿਆਂ ਨੂੰ ਫੜਕੇ ਪਹਿਲਾਂ ਉੱਪਰ ਸੁੱਟਿਆ ਤੇ ਫਿਰ ਬੰਦੂਕ ਦੇ ਬਰਸਟ ਮਾਰਕੇ ਸ਼ਹੀਦ ਕੀਤਾ।

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.