ਪਾਕਿਸਤਾਨ ਤੋਂ ਪੰਜਾਬ ਆਏ ਇਸ ਵਿਅਕਤੀ ਦੀਆ ਕੈਮਰੇ ਅੱਗੇ ਨਿਕਲਿਆ ਧਾਹਾਂ

ਪਾਕਿਸਤਾਨੀ ਪੰਜਾਬ ਦੇ ਬਾਬੇ 71 ਵਰ੍ਹੇ ਗੁਜ਼ਰ ਜਾਣ ਦੇ ਬਾਵਜੂਦ ਨਾ ਤਾਂ ਵੰਡ ਵੇਲੇ ਹੋਣ ਵਾਲੇ ਜ਼ੁਲਮਾਂ ਦਾ ਦੁੱਖ ਭੁੱਲ ਸਕੇ ਹਨ ਤੇ ਨਾ ਹੀ ਵੰਡ ਤੋਂ ਪਹਿਲਾਂ ਦੀਆਂ ਮੁਹੱਬਤਾਂ ਨੂੰ ਭੁਲਾ ਸਕੇ ਹਨ। ਵੰਡ ਵੇਲੇ ਜਿਹੜੇ ਲੋਕ ਜਵਾਨ ਸਨ ਉਨ੍ਹਾਂ ਵਿਚੋਂ ਤਾਂ ਸ਼ਾਇਦ ਹੀ ਕੋਈ ਇਸ ਦੁਨੀਆਂ ਵਿਚ ਹੋਵੇਗਾ ਪਰ ਕੁਝ ਲੋਕ ਜਿਨ੍ਹਾਂ ਦੀਆਂ ਉਮਰਾਂ ਵੰਡ ਵੇਲੇ ਦਸ ਤੋਂ ਪੰਦਰਾ ਵਰ੍ਹਿਆਂ ਦੀ ਸੀ, ਉਨ੍ਹਾਂ ਨੂੰ ਉਹ ਸਾਰਾ ਵੇਲਾ ਯਾਦ ਵੀ ਹੈ ਤੇ ਉਹ ਇਸ ਵੇਲੇ ਨੂੰ ਯਾਦ ਕਰ ਕੇ ਰੋਂਦੇ ਵੀ ਹਨ।

ਪੰਜਾਬੀ ਲਹਿਰ ਨਾਮੀ ਇਕ ਤਨਜ਼ੀਮ ਨੇ ਆਜ਼ਾਦੀ ਦੇ ਦਿਹਾੜੇ ਮੌਕੇ ਇਨ੍ਹਾਂ ਬਾਬਿਆਂ ਨੂੰ ਫ਼ੈਸਲਾਬਾਦ ਇਕੱਠਾ ਕੀਤਾ। ਇਸ ਮੌਕੇ ਦਾ ਫ਼ਾਇਦਾ ਚੁੱਕਦੇ ਹੋਏ ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ਼ ਗੱਲਬਾਤ ਕੀਤੀ।
ਬਰਛੀ ਦਾ ਨਿਸ਼ਾਨ ਅੱਜ ਵੀ ਮੌਜੂਦ ਹੈ : ਮੁਹੰਮਦ ਜਮੀਲ ਖ਼ਾਨ ਕੋਈ ਦਸ ਵਰ੍ਹਿਆਂ ਦੇ ਸਨ ਜਦੋਂ ਵੰਡ ਹੋਈ। ਉਹ ਦੱਸਦੇ ਹਨ ਕਿ ਇਹੀ ਕੋਈ ਸਾਉਣ-ਭਾਦੋਂ ਦਾ ਮੌਸਮ ਸੀ ਤੇ ਕੋਈ ਰਾਤ ਦੇ 9-10 ਵਜੇ ਸਨ।

ਉਨ੍ਹਾਂ ਦੇ ਪਿੰਡ ‘ਤੇ ਹਮਲਾ ਹੋਇਆ। ਪਹਿਲਾਂ ਤਾਂ ਉਨ੍ਹਾਂ ਨੇ ਔਰਤਾਂ ਨੂੰ ਕਿਹਾ ਕਿ ਉਹ ਅਪਣਾ ਸਾਮਾਨ ਤੇ ਗਹਿਣੇ ਉਨ੍ਹਾਂ ਦੇ ਹਵਾਲੇ ਕਰ ਦੇਣ। ਫ਼ਿਰ ਉਨ੍ਹਾਂ ਨੇ ਔਰਤਾਂ ਦੀਆਂ ਇੱਜ਼ਤਾਂ ‘ਤੇ ਹਮਲਾ ਕਰ ਦਿੱਤਾ। ਔਰਤਾਂ ਆਪਣੀ ਇੱਜ਼ਤ ਬਚਾਉਣ ਲਈ ਭੱਜ ਗਈਆਂ ਤੇ ਕਈ ਔਰਤਾਂ ਨੂੰ ਮਾਰਿਆ ਗਿਆ। ਜਮੀਲ ਖ਼ਾਨ ਨੇ ਨਮ ਅੱਖਾਂ ਨਾਲ ਅਤੇ ਰੋਂਦੀ ਹੋਈ ਆਵਾਜ਼ ਵਿੱਚ ਦੱਸਿਆ ਕਿ ਜਦੋਂ ਕਤਲੋਗ਼ਾਰਤ ਸ਼ੁਰੂ ਹੋਈ ਤੇ ਮਰਨ ਵਾਲਿਆਂ ਵਿੱਚ ਉਨ੍ਹਾਂ ਦੇ ਮਾਪੇ ਵੀ ਸ਼ਾਮਿਲ ਸਨ ਅਤੇ ਉਨ੍ਹਾਂ ਨੂੰ ਵੀ ਬਰਛੀ ਲੱਗੀ ਸੀ ਜਿਸਦਾ ਨਿਸ਼ਾਨ ਅੱਜ ਵੀ ਮੌਜੂਦ ਹੈ।

ਜਮੀਲ ਖ਼ਾਨ ਦੱਸਦੇ ਹਨ ਕਿ ਇੱਕ ਬਜ਼ੁਰਗ ਨੇ ਉਨ੍ਹਾਂ ਦੇ ਜ਼ਖ਼ਮਾਂ ‘ਤੇ ਪੱਟੀ ਕੀਤੀ ਤੇ ਦੋ ਤਿੰਨ ਦਿਨ ਬਾਅਦ ਜਦੋਂ ਉਹ ਤੁਰਨ ਦੇ ਕਾਬਲ ਹੋਏ ਤੇ ਉਹ ਰਿਆਸਤ ਮਾਲੇਰਕੋਟਲਾ ਵਿੱਚ ਅਪਣੇ ਵੱਡੇ ਭਰਾ ਕੋਲ ਚਲੇ ਗਏ ਜਿੱਥੇ ਉਹ ਵਿਆਹਿਆ ਹੋਇਆ ਸੀ। ਇੱਕ ਸਾਲ ਉਥੇ ਰਹਿ ਕੇ ਉਹ ਪਾਕਿਸਤਾਨ ਆ ਗਏ। ਮਾਂ ਵਿਚਾਲੇ ਪਿਆਰ ਸੀ: ਜਮੀਲ ਖ਼ਾਨ ਵੰਡ ਤੋਂ ਪਹਿਲਾਂ ਦਾ ਵੇਲਾ ਯਾਦ ਕਰਦੇ ਹੋਏ ਦੱਸਦੇ ਨੇ ਕਿ ਉਹ ਬੜਾ ਸੋਹਣਾ ਵੇਲਾ ਸੀ। ਕੋਈ ਪ੍ਰੇਸ਼ਾਨੀ ਨਹੀਂ ਸੀ ਉਨ੍ਹਾਂ ਦਾ ਸਾਰਾ ਪਿੰਡ ਮੁਸਲਮਾਨਾਂ ਦਾ ਸੀ ਤੇ ਨਾਲ ਦੇ ਪਿੰਡਾਂ ਵਿਚ ਸਿੱਖ ਤੇ ਹਿੰਦੂ ਵਸਦੇ ਸਨ।

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.