ਮੋਟਾਪੇ ਦੀ ਸਮੱਸਿਆ ਤੋਂ ਅੱਜ-ਕੱਲ੍ਹ ਹਰ ਕੋਈ ਪਰੇਸ਼ਾਨ ਹੈ। ਜ਼ਿਆਦਾ ਸਮਾਂ ਬੈਠੇ ਰਹਿਣ ਨਾਲ ਜਾ ਖਾਣ-ਪੀਣ ਦੀਆਂ ਗਲਤ ਆਦਤਾਂ ਨਾਲ ਭਾਰ ਤੇਜ਼ੀ ਨਾਲ ਵੱਧਣ ਲੱਗਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਕੁੱਝ ਨਾ ਕੁੱਝ ਕਰਦੇ ਹੀ ਰਹਿੰਦੇ ਹਨ। ਕੁੱਝ ਲੋਕ ਜਿਮ ਜਾਂਦੇ ਹਨ ਅਤੇ ਕਈ ਡਾਈਟਿੰਗ ਕਰਦੇ ਹਨ ਪਰ ਫਿਰ ਵੀ ਇੰਨ੍ਹੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕੋਈ ਫਾਇਦਾ ਨਹੀਂ ਮਿਲਦਾ। ਅਜਿਹੀ ਹਾਲਤ ‘ਚ ਅਸੀਂ ਤੁਹਾਨੂੰ ਕੁੱਝ ਆਯੂਰਵੇਦਿਕ ਨੁਸਖੇ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਬਿਨ੍ਹਾਂ ਮੇਹਨਤ ਦੇ ਹੋਲੀ-ਹੋਲੀ ਭਾਰ ਘੱਟ ਕਰ ਸਕਦੇ ਹੋ।
1. ਜਲਦੀ ਉੱਠਣਾ
ਸਵੇਰੇ 5-6 ਵਜੇ ਦੇ ਕੋਲ ਉੱਠ ਜਾਣ ਨਾਲ ਊਰਜਾ ਦਾ ਪੱਧਰ ਵੱਧ ਜਾਂਦਾ ਹੈ ਅਤੇ ਸਰੀਰ ਦੇ ਵਿਸ਼ੈਲੇ ਪਦਾਰਥਾਂ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ।
2. ਨਿੰਬੂ ਅਤੇ ਗਰਮ ਪਾਣੀ
ਨਿੰਬੂ ਦੇ ਨਾਲ ਸਵੇਰੇ ਗਰਮ ਪਾਣੀ ਪੀਣ ਨਾਲ ਵੀ ਮੋਟਾਪਾ ਘੱਟ ਹੁੰਦਾ ਹੈ।
3. ਕਸਰਤ
ਸਿਹਤਮੰਦ ਸਰੀਰ ਲਈ ਕਸਰਤ ਜ਼ਰੂਰ ਕਰੋ। ਇਸ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ ਅਤੇ ਸਿਹਤ ਵੀ ਠੀਕ ਰਹਿੰਦੀ ਹੈ।
4. ਭੋਜਨ
ਭਾਰ ਘੱਟ ਕਰਨ ਦੇ ਲਈ ਕਦੇ ਵੀ ਭੋਜਨ ਛੱਡਣਾ ਚਾਹੀਦਾ। ਭੋਜਨ ਉਸ ਵੇਲੇ ਹੀ ਖਾਓ ਜਦੋਂ ਭੁੱਖ ਲੱਗੀ ਹੋਵੇ। ਭੋਜਨ ਛੱਡਣ ਨਾਲ ਪਾਚਣ ਤੰਤਰ ਠੀਕ ਢੰਗ ਨਾਲ ਕੰਮ ਨਹੀਂ ਕਰਦਾ।
Check Also
ਜਾਣੋ ਕਿਵੇਂ ਗਠੀਏ ਦੀ ਬਿਮਾਰੀ ਮੁੱਢ ਤੋਂ ਖਤਮ ਹੋ ਜਾਵੇਗੀ ਬਸ ਕਰ ਲਵੋ ਇਹ ਕੰਮ,ਜਾਣਕਾਰੀ ਦੇਖੋ ਤੇ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ
ਆਯੁਰਵੇਦ ਦਾ ਕਹਿਣਾ ਹੈ ਕਿ ਸਰੀਰ ਨਾਲ ਜੁੜੀਆਂ ਸਾਰੀਆ ਸਮੱਸਿਆਵਾਂ ਨੂੰ ਦੂਰ ਰੱਖ ਪਾਉਣ ‘ਚ …