ਪੰਜਾਬੀਓ ਜਰੂਰ ਦੇਖੋ-ਪਾਣੀ ਬਚਾਉਣ ਦਾ ਅਨੋਖਾ ਤਰੀਕਾ..!Save-Water..!

ਪਵਨ ਗੁਰੂ, ਪਾਣੀ ਪਿਤਾ , ਮਾਤਾ ਧਰਤ ਮਹੁਤ ਗੁਰਬਾਣੀ ਦੀ ਇਸ ਵਾਕ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਪਾਣੀ ਕੁਦਰਤ ਦੀ ਸਾਡੇ ਜੀਵਨ ਲਈ ਇਕ ਵੱਡਮੁੱਲੀ ਦਾਤ ਹੈ। ਕੁਝ ਧਾਰਮਿਕ ਗ੍ਰੰਥਾਂ ਵਿਚ ਪਾਣੀ ਨੂੰ ਖਵਾਜਾ ਦਾ ਦਰਜਾ ਦਿੱਤਾ ਗਿਆ ਹੈ। ਜਿਸ ਤਰ੍ਹਾਂ ਭੋਜਨ ਤੋਂ ਬਿਨ੍ਹਾਂ ਆਦਮੀ ਜਿਉਂ ਨਹੀਂ ਸਕਦਾ ਇਸ ਤਰ੍ਹਾਂ ਹੀ ਪਾਣੀ ਤੋਂ ਬਿਨ੍ਹਾਂ ਮਨੁੱਖ ਦਾ ਇਸ ਧਰਤੀ ਤੇ ਜਿਉਣਾ ਅਸੰਭਵ ਹੈ । ਧਰਤੀ ਤੇ ਪਾਣੀ ਦੀ ਹੋਂਦ ਕਾਰਨ ਮਨੁੱਖੀ ਸਮਾਜ ਦੀ ਹੋਂਦ ਸੰਭਵ ਹੋਈ ਹੈ। ਪਾਣੀ ਦੇ ਮਹੱਤਵ ਦਾ ਪਤਾ ਕਿਸੇ ਵੀ ਪਿਆਸੇ ਵਿਅਕਤੀ ਨੂੰ ਲੱਗ ਸਕਦਾ ਹੈ। ਪਰ ਅੱਜ ਪਾਣੀਆਂ ਦੀ ਵੰਡ ਅਤੇ ਪਾਣੀਆਂ ਦੇ ਸਰੋਤ ਪਲੀਤ ਹੋ ਰਹੇ ਹਨ । ਜਿਸ ਕਾਰਨ ਅੱਜ ਅੰਤਰ ਰਾਸ਼ਟਰੀ ਪਾਣੀ ਦਿਵਸ ਮੌਕੇ ਪਾਣੀ ਦੇ ਸਰੋਤਾਂ ਨੂੰ ਜਿੱਥੇ ਗੰਧਲੇ ਹੋਣ ਤੋਂ ਬਚਾਉਣ ਲਈ ਤਹੱਈਆ ਕੀਤਾ ਜਾਣਾ ਜਰੂਰੀ ਹੋ ਗਿਆ ਹੈ। Image result for ਪਾਣੀ ਬਚਾਉਣਉੱਥੇ ਹੀ ਪਾਣੀ ਦੇ ਧਰਤੀ ਹੇਠਲੇ ਸਰੋਤਾਂ ਨੂੰ ਬਚਾਉਣ ਵੱਲ ਧਿਆਨ ਦੇਣਾ ਜਰੂਰੀ ਹੋ ਗਿਆ ਹੈ। ਕਿਸੇ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿਚ ਸੰਸਾਰ ਦੀ ਜੰਗ ਪਾਣੀ ਨੂੰ ਲੈਕੇ ਹੋਵੇਗੀ । ਜਿਹੜੀ ਅੱਜ ਦੇ ਹਲਾਤਾਂ ਵਿਚ ਕਾਫੀ ਹੱਦ ਤੱਕ ਸਹੀ ਜਾਪਦੀ ਹੈ। ਹਰ ਸਾਲ ਰਾਸ਼ਟਰੀ ਪਾਣੀ ਦਿਵਸ 22 ਮਾਰਚ ਨੂੰ ਮਨਾਇਆ ਜਾਂਦਾ ਹੈ। ਮਨੁੱਖੀ ਜਿੰਦਗੀ ਨਾਲ ਇਸ ਦਿਨ ਦਾ ਖਾਸ ਮਹੱਤਵ ਹੈ ਕਿਉਂਕਿ ਮਨੁੱਖੀ ਸਰੀਰ ਵਿਚ ਪਾਣੀ ਦੀ ਮਾਤਰਾ ਦੋ ਤਿਹਾਈ ਹੈ। ਪਾਣੀ ਦੇ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਵਧਾਉਣ ਲਈ ਅੰਤਰ ਰਾਸ਼ਟਰੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦਿਨ ਦੀ ਸ਼ੁਰੂਆਤ 1992 ਵਿਚ ਵਾਤਾਵਰਣ , ਵਿਕਾਸ ਤੇ ਸੰਯੁਕਤ ਰਾਸ਼ਟਰ ਦੇ ਸੰਮੇਲਨ ਵਿਚ ਸ਼ੁੱਧ ਪਾਣੀ ਦੇ ਲਈ ਇੱਕ ਅੰਤਰ ਰਾਸ਼ਟਰੀ ਦਿਵਸ ਮੰਨਾਉਣ ਦੀ ਗੱਲ ਕੀਤੀ ਗਈ । ਸੰਯੁਕਤ ਰਾਸ਼ਟਰ ਮਹਾਂ ਸਭਾ ਨੇ 22 ਮਾਰਚ 1993 ਨੂੰ ਪਹਿਲਾ ਜਲ ਦਿਵਸ ਮੰਨਾਉਣ ਦਾ ਫੈਸਲਾ ਕੀਤਾ । ਪਾਣੀ ਅੱਜ ਸਾਡੇ ਜੀਵਨ ਦੀ ਅਤਿ ਲੋੜ ਬਣ ਗਿਆ ਹੈ। ਪਾਣੀ ਮਨੁੱਖੀ ਸਰੀਰ ਨੂੰ ਤਰੋਤਾਜਾ ਰੱਖਣ ਵਿਚ ਅਹਿਮ ਭੂਮਿਕਾ ਨਿਭਉਦਾਂ ਹੈ। ਅਸੀ ਪਾਣੀ ਦੀ ਵਰਤੋਂ ਸਿਰਫ ਜਿਉਂਦੇ ਰਹਿਣ ਲਈ ਹੀ ਨਹੀਂ ਕਰ ਰਹੇ ਬਲਕਿ ਅਸੀ ਪਾਣੀ ਦੀ ਵਰਤੋਂ ਆਪਣੀ ਰੋਜ਼ਾਨਾਂ ਦੀ ਜ਼ਿੰਦਗੀ ਵਿਚ ਵੀ ਕਰਦੇ ਹਾਂ । ਵਿਸ਼ਵ ਵਿਚ ਪਾਣੀ ਦੀ ਗੁਣਵਤਾ ਬਣਾਈ ਰੱਖਣ ਲਈ ਮਾਨਵ ਸਿਹਤ ਅਤੇ ਪਰਸਥਿਤੀਆਂ ਤੰਤਰ ਦੇ ਲਈ ਜਰੂਰੀ ਹੋ ਗਈਆਂ ਹਨ।
ਪਾਣੀ ਦੀ ਗੁਣਵਤਾ ਦੀ ਜਿੰਮੇਵਾਰੀ ਹਰੇਕ ਮਨੁੱਖ ਅਤੇ ਸਮਾਜ ਦੀ ਹੈ। ਇਸ ਦੇ ਨਾਲ ਹੀ ਪਾਣੀ ਦੇ ਸਰੋਤਾਂ ਦੀ ਸੁਰੱਖਿਆ ਲਈ ਸਰਕਾਰਾਂ ਨੂੰ ਵੀ ਆਪਣੇ ਪੱਧਰ ਤੇ ਪਹਿਲ ਕਰਨੀ ਚਾਹੀਦੀ ਹੈ। ਸਾਡੀ ਧਰਤੀ ਤੇ ਪਾਣੀ ਦੀ ਮਾਤਰਾ 71 ਫੀਸਦੀ ਹੈ। ਕਿਹਾ ਜਾ ਸਕਦਾ ਹੈ ਕਿ ਧਰਤੀ ਤੇ ਪਾਣੀ ਦੀ ਇਹ ਮਾਤਰਾ ਮਨੁੱਖੀ ਸਰੀਰ ਅਤੇ ਧਰਤੀ ਤੇ ਬਰਾਬਰ ਹੈ। ਅੱਜ ਪਾਣੀ ਦੀ ਦੁਰਵਰਤੋਂ ਵੱਧ ਰਹੀ ਹੈ। ਜਿਸ ਕਾਰਨ ਲੱਖਾਂ ਕਿਊਸਕ ਪਾਣੀ ਅਜਾਈ ਵਗਾਇਆ ਜਾ ਰਿਹਾ ਹੈ। ਪਾਣੀ ਦੀ ਵਰਤੋਂ ਨੂੰ ਸੁਚੱਜੇ ਢੰਗ ਨਾਲ ਨਹੀਂ ਕੀਤਾ ਜਾ ਰਿਹਾ । ਇਸ ਦੇ ਨਾਲ ਹੀ ਪਾਣੀ ਦੀ ਵਰਤੋਂ ਵੱਲ ਅੱਜ ਦੇ ਲੋਕਾਂ ਦਾ ਖਿਆਲ ਮਾਨਵਤਾ ਵਿਰੋਧੀ ਜਾਪ ਰਿਹਾ ਹੈ। 
ਅੱਜ ਪਾਣੀ ਦੇ ਸਰੋਤਾਂ ਵਿਚ ਪੈਦਾ ਹੋ ਰਿਹਾ ਗੰਧਲਾਪਣ ਬਹੁਤ ਵੱਡੇ ਪੱਧਰ ਤੇ ਫੈਲਦਾ ਜਾ ਰਿਹਾ ਹੈ। ਅੰਕੜਿਆਂ ਅਨੁਸਾਰ ਹਰ ਦਿਨ ਦੁਨੀਆਂ ਭਰ ਦੇ ਪਾਣੀ ਦੇ ਸ੍ਰੋਤਾਂ ਵਿਚ 20 ਲੱਖ ਟਨ ਸੀਵਰੇਜ ਅਤੇ ਉਦਯੋਗਿਕ ਅਤੇ ਖੇਤੀ ਕਚਰਾ ਪਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ ਹਰ ਸਾਲ 1500 ਧਨ ਕਿਊਸਿਕ ਪਾਣੀ ਬਰਬਾਦ ਹੁੰਦਾ ਹੈ। ਦੁਨੀਆਂ ਭਰ ਦੇ ਵਿਚ 2.5 ਲੱਖ ਲੋਕ ਪਾਣੀ ਬਿਨ੍ਹਾਂ ਸਫ਼ਾਈ ਤੋਂ ਹੀ ਲੈ ਰਹੇ ਹਨ ਜਾਂ ਉਹਨਾਂ ਵੱਲੋਂ ਪਾਣੀ ਬਰਬਾਦ ਕੀਤਾ ਜਾ ਰਿਹਾ ਹੈ। ਦੁਨੀਆਂ ਦੀ ਆਬਾਦੀ ਦਾ 18 ਫੀਸਦੀ ਜਾਂ 1.2 ਅਰਬ ਲੋਕਾਂ ਨੂੰ ਖੁੱਲ੍ਹੇ ਵਿਚ ਹੀ ਜਾਣਾ ਪੈਂਦਾ ਹੈ ਜਿਸ ਕਾਰਨ ਪਾਣੀ ਦੇ ਗੰਧਲੇਪਣ ਦਾ ਇੱਕ ਕਾਰਨ ਇਹ ਵੀ ਹੈ । ਪੰਜ ਸਾਲ ਤੋਂ ਘੱਟ ਉਮਰ ਦੇ ਬੱ੍ਯਚਿਆਂ ਦੀ ਮੌਤ ਦਾ ਸੱਭ ਤੋਂ ਵੱਡਾ ਕਾਰਨ ਪਾਣੀ ਦੇ ਸ਼ੁੱਧ ਨਾ ਹੋਣ ਕਾਰਨ ਬਿਮਾਰੀਆਂ ਲੱਗਣ ਦਾ ਹੈ।Related imageਹਿੰਸਾ ਵਿਚ ਮਰਨ ਵਾਲੇ ਲੋਕਾਂ ਤੋਂ ਜਿਆਦਾ ਲੋਕ ਪਾਣੀ ਦੀਆਂ ਬਿਮਾਰੀਆਂ ਕਾਰਨ ਮਰ ਜਾਂਦੇ ਹਨ। ਦੁਨੀਆਂ ਵਿਚ ਸਲਾਨਾ ਹੋਣ ਵਾਲੀ ਕੁੱਲ ਮੌਤਾਂ ਵਿਚੋਂ 3.1 ਫੀਸਦੀ ਅਸ਼ੁੱਧ ਪਾਣੀ ਕਾਰਨ ਹੁੰਦੀ ਹੈ। ਇਸ ਤਰ੍ਹਾਂ ਹੀ ਅਸ਼ੁੱਧ ਪਾਣੀ ਕਾਰਨ ਹਰ ਸਾਲ ਡਾਇਰੀਏ ਦੀ ਬਿਮਾਰੀ ਕਾਰਨ 22 ਲੱਖ ਮੌਤਾਂ ਹੁੰਦੀਆਂ ਹਨ। ਭਾਰਤ ਵਿਚ ਬੱਚਿਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਇਹ ਬਿਮਾਰੀ ਹੈ। ਹਰ ਸਾਲ ਕਰੀਬ 5 ਲੱਖ ਬੱਚੇ ਇਸ ਦਾ ਸ਼ਿਕਾਰ ਹੁੰਦੇ ਹਨ। ਧਰਤੀ ਤੇ ਪਾਣੀ ਦੀ ਘੱਟ ਰਹੀ ਮਾਤਰਾ ਕਾਰਨ ਦੁਨੀਆਂ ਵਿਚ 12 ਫੀਸਦੀ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਵੀ ਖਤਰਾ ਪੈਦਾ ਹੋ ਚੁੱਕਿਆ ਹੈ। 70 ਦੇਸ਼ਾਂ ਦੇ 14 ਕਰੋੜ ਲੋਕ ਯੂਰੇਨੀਅਮ ਯੁਕਤ ਪਾਣੀ ਪੀਣ ਲਈ ਮਜ਼ਬੂਰ ਹਨ।
ਪੀਣ ਵਾਲੇ ਪਾਣੀ ਅਤੇ ਇਸ ਦੀ ਸਾਫ਼ ਸਫ਼ਾਈ ਤੇ ਕੀਤੀ ਜਾਣ ਵਾਲੀ ਨਿਵੇਸ਼ ਦੀ ਰਿਟਰਨ ਦਰ ਕਾਫੀ ਉੱਚੀ ਹੈ। ਹਰ ਇੱਕ ਰੁਪਏ ਦੇ ਨਿਵੇਸ਼ ਤੇ 3 ਰੁਪਏ ਤੋਂ 34 ਰੁਪਏ ਆਰਥਿਕ ਵਿਕਾਸ ਰਿਟਰਨ ਦਾ ਅਨੁਮਾਨ ਲਗਾਇਆ ਜਾਂਦਾ ਹੈ। ਪਾਣੀ ਦੇ ਸਰੋਤਾਂ ਦੀ ਏਨੇ ਵੱਡੇ ਪੱਧਰ ਤੇ ਹੋ ਰਹੀ ਬਰਬਾਦੀ ਮਨੁੱਖੀ ਸਮਾਜ ਲਈ ਬਹੁਤ ਵੱਡੀ ਤਰਾਸਦੀ ਦਾ ਕਾਰਨ ਬਣ ਸਕਦੀ ਹੈ। ਜਿੱਥੇ ਅਸੀ ਪਾਣੀ ਦੇ ਸਰੋਤਾਂ ਨੂੰ ਧਰਤੀ ਤੇ ਗੰਧਲਾ ਕਰਦੇ ਜਾ ਰਹੇ ਹਾਂ ਉੱਥੇ ਹੀ ਅਸੀ ਧਰਤੀ ਹੇਠਲਾ ਪਾਣੀ ਕੱਢ ਕੇ ਧਰਤੀ ਦੇ ਇਸ ਅਮੁੱਕ ਖਜਾਨੇ ਨੂੰ ਵੀ ਬਰਬਾਦ ਕਰਦੇ ਜਾ ਰਹੇ ਹਾਂ ।Image result for ਪਾਣੀ ਬਚਾਉਣ ਧਰਤੀ ਦਾ ਇਹ ਪਾਣੀ ਦਿਨੋਂ ਦਿਨ ਹੇਠਾਂ ਜਾ ਰਿਹਾ ਹੈ। ਪੂਰੇ ਭਾਰਤ ਦੇ ਕੁਝ ਰਾਜਾਂ ਵਿਚ ਇਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ ਕਿ ਕੁਝ ਖੇਤਰਾਂ ਨੂੰ ਡਾਰਕ ਜੋਨ ਦਾ ਦਰਜ਼ਾ ਦਿੱਤਾ ਜਾ ਚੁੱਕਿਆ ਹੈ। ਅਮਰੀਕਾ ਵੱਲੋਂ ਇਹ ਖੁਲਾਸਾ ਕੀਤਾ ਜਾ ਚੁੱ੍ਯਕਿਆ ਹੈ ਕਿ 2020 ਤੱਕ ਭਾਰਤ ਵਿਚ ਪਾਣੀ ਦੀ ਵੱਡੀ ਸਮੱਸਿਆ ਪੈਦਾ ਹੋ ਜਾਵੇਗੀ । ਜਿਸ ਕਾਰਨ ਭਾਰਤ ਦੇ ਲੋਕਾਂ ਨੂੰ ਪੀਣ ਲਈ ਵੀ ਪਾਣੀ ਨਸੀਬ ਨਹੀਂ ਹੋਵੇਗਾ। ਇਹ ਹੀ ਨਹੀਂ ਦੁਨੀਆਂ ਦੇ ਦੋ ਤਿਹਾਈ ਮੁਲਕਾਂ ਨੂੰ ਵੀ ਇਸ ਸਮੱਸਿਆ ਨਾਲ ਨਜਿੱਠਣਾ ਪਵੇਗਾ । ਭਾਰਤ ਵਿਚ ਗਲੇਸ਼ੀਅਰਾਂ ਹੇਠ ਘਟਦਾ ਜਾ ਰਿਹਾ ਰਕਬਾ ਵੀ ਇਸ ਦੀ ਇੱਕ ਤਰਾਸਦੀ ਬਣਿਆ ਹੋਇਆ ਹੈ। ਰਾਜਸਥਾਨ ਦੇ ਇੱਕ ਇਲਾਕੇ ਵਿਚ ਤਾਂ ਧਰਤੀ ਹੇਠਾਂ ਜਾ ਰਹੇ ਪਾਣੀ ਦੀ ਇਹ ਸਥਿਤੀ ਹੈ ਕਿ ਉੱਥੋਂ ਦੇ ਲੋਕਾਂ ਨੂੰ ਕਾਫੀ ਵੱਡੇ ਪੱਧਰ ਤੇ ਪਾਣੀ ਦੀ ਘਾਟ ਦਾ ਸ਼ਿਕਾਰ ਹੋਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਰਾਜਸਥਾਨ ਦੇ ਕੁਝ ਖੇਤਰਾਂ ਵਿਚ ਧਰਤੀ ਹੇਠੋਂ ਪਾਣੀ ਕੱਢਣ ਲਈ ਕਾਫੀ ਜੱਦੋ ਜਹਿਦ ਕਰਨੀ ਪੈ ਰਹੀ ਹੈ। ਜੇਕਰ ਪੰਜਾਬ ਵਿਚ ਇਸ ਸਥਿਤੀ ਤੇ ਨਜ਼ਰਸਾਨੀ ਕੀਤੀ ਜਾਵੇ ਤਾਂ ਪੰਜਾਬ ਸਟੇਟ ਵਿਕਾਸ ਫੋਰਮ ਦੀ ਇਕ ਰਿਪੋਰਟ ਅਨੁਸਾਰ ਸਾਡੇ ਪੰਜਾਬ ਵਿਚ ਹੀ 23 ਫੀਸਦੀ ਜ਼ਮੀਨ ਨੂੰ ਨਹਿਰੀ ਪਾਣੀ ਦਿੱਤਾ ਜਾਂਦਾ ਹੈ। ਅੱਜਕੱਲ੍ਹ ਪੰਜਾਬ ਵਿਚ ਫ਼ਸਲਾਂ ਨੂੰ 540 ਲੱਖ ਏਕੜ ਫੁੱਟ ਪਾਣੀ ਦੀ ਜਰੂਰਤ ਹੁੰਦੀ ਹੈ। ਪੰਜਾਬ ਵਿਚ ਇਸ ਵੇਲੇ 14 ਲੱਖ ਤੋਂ ਜਿਆਦਾ ਟਿਊਬਵੈੱਲ ਹਨ । ਜਿਹਨਾਂ ਵਿਚੋਂ ਇਕ ਤਿਹਾਈ ਡੀਜ਼ਲ ਤੇ ਚੱਲਦੇ ਹਨ। ਧਰਤੀ ਵਿਚੋਂ ਜੋ ਹਜ਼ਾਰਾਂ ਸਾਲਾਂ ਵਿਚ ਪਾਣੀ ਜਮ੍ਹਾ ਹੋਇਆ ਸੀ ਅੱਜ ਉਸ ਨੂੰ ਬੇਦਰਦ ਤਰੀਕੇ ਨਾਲ ਚੂਸਿਆ ਜਾ ਰਿਹਾ ਹੈ।

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.