ਪੰਜਾਬ ਦੇ ਮਸ਼ਹੂਰ ਗੀਤਕਾਰ ਨੇ ਪੰਜਾਬ ਦੇ ਪਾਣੀ ਬਚਾਓਣ ਲਈ ਮਾਰੀ ਹਾਕ..!

ਪੰਜਾਬ ਦੇ ਇਸ ਮਸ਼ਹੂਰ ਗੀਤਕਾਰ ਨੇ ਪੰਜਾਬ ਦੇ ਪਾਣੀ ਬਚਾਓਣ ਲਈ ਮਾਰੀ ਪੰਜਾਬੀਆਂ ਨੂੰ ਹਾਕ.. ਕੋਈ ਸਮਾਂ ਸੀ ਜਦੋਂ ਕਿਹਾ ਕਰਦੇ ਸਾਂ ਕਿ ਪੰਜਾਬ ਦਾ ਪਾਣੀ ਅੰਮ੍ਰਿਤ ਹੈ ਜੋ ਮਨ ਤੇ ਤਨ ਦੀ ਪਿਆਸ ਬੁਝਾ ਕੇ ਤੰਦਰੁਸਤੀ ਬਖਸ਼ਦਾ ਹੈ। ਅੱਜ ਹਾਲਾਤ ਉਲਟ ਹੋ ਗਏ ਹਨ । ਹੁਣ ਪੰਜਾਬ ਦਾ ਕੋਈ ਵੀ ਇਲਾਕਾ ਅਜਿਹਾ ਨਹੀਂ ਜਿੱਥੇ ਪਹਿਲਾਂ ਵਰਗਾ ਸ਼ੁੱਧ ਤੇ ਸਾਫ ਪਾਣੀ ਨਸੀਬ ਹੁੰਦਾ ਹੋਵੇ। ਪੰਜਾਬ ਦੇ ਪਾਣੀ ਦੀਆਂ ਦੋ ਸਮੱਸਿਆਵਾਂ ਹਨ- ਪਹਿਲੀ ਸਮੱਸਿਆ ਸ਼ੁੱਧ ਪਾਣੀ ਦੀ ਤੇ ਦੂਜੀ ਅਹਿਮ ਸਮੱਸਿਆ ਪੰਜਾਬ ਤੋਂ ਘੱਟ ਰਹੇ ਧਰਤੀ ਦੇ ਹੇਠਲੇ ਤੇ ਉ¤ਪਰਲੇ ਪਾਣੀ ਦੀ।ਇਸ ਮੁੱਦੇ ਨੂੰ ਦੇਖਦਿਆਂ ਹੋਇਆਂ ਮੱਟ ਸ਼ੇਰੋਂ ਵਾਲੇ ਨੇ ਇੱਕ ਖੂਬਸੂਰਤ ਗੀਤ ਲਿਖਿਆ ਹੇ ਸੁਣੋ ਅਤੇ ਸਭ ਨਾਲ ਸ਼ੇਅਰ ਵੀ ਕਰ ਦਿਓ .. ਕੋਈ ਸਮਾਂ ਸੀ ਜਦੋਂ ਕਿਹਾ ਕਰਦੇ ਸਾਂ ਕਿ ਪੰਜਾਬ ਦਾ ਪਾਣੀ ਅੰਮ੍ਰਿਤ ਹੈ ਜੋ ਮਨ ਤੇ ਤਨ ਦੀ ਪਿਆਸ ਬੁਝਾ ਕੇ ਤੰਦਰੁਸਤੀ ਬਖਸ਼ਦਾ ਹੈ। ਅੱਜ ਹਾਲਾਤ ਉਲਟ ਹੋ ਗਏ ਹਨ Image result for punjab water। ਹੁਣ ਪੰਜਾਬ ਦਾ ਕੋਈ ਵੀ ਇਲਾਕਾ ਅਜਿਹਾ ਨਹੀਂ ਜਿੱਥੇ ਪਹਿਲਾਂ ਵਰਗਾ ਸ਼ੁੱਧ ਤੇ ਸਾਫ ਪਾਣੀ ਨਸੀਬ ਹੁੰਦਾ ਹੋਵੇ। ਪੰਜਾਬ ਦੇ ਪਾਣੀ ਦੀਆਂ ਦੋ ਸਮੱਸਿਆਵਾਂ ਹਨ- ਪਹਿਲੀ ਸਮੱਸਿਆ ਸ਼ੁੱਧ ਪਾਣੀ ਦੀ ਤੇ ਦੂਜੀ ਅਹਿਮ ਸਮੱਸਿਆ ਪੰਜਾਬ ਤੋਂ ਘੱਟ ਰਹੇ ਧਰਤੀ ਦੇ ਹੇਠਲੇ ਤੇ ਉ¤ਪਰਲੇ ਪਾਣੀ ਦੀ। ਸਿਹਤ ਵਿਗਿਆਨੀਆਂ ਅਨੁਸਾਰ ਸਿਹਤਮੰਦ ਪਾਣੀ ਵਿਚ 150 ਤੋਂ ਘੱਟ ਟੀ. ਡੀ. ਸੀ. (ਕੁੱਲ ਘੁਲਣ ਵਾਲੇ ਪਦਾਰਥ) ਦੇ ਅੰਸ਼ ਹੋਣੇ ਚਾਹੀਦੇ ਹਨ, ਪਰ ਅੱਜ ਪੰਜਾਬ ਦੇ ਕਿਸੇ ਵੀ ਇਲਾਕੇ ਵਿਚ 300 ਤੋਂ ਲੈ ਕੇ 400 ਤੱਕ, ਟੀ. ਡੀ. ਸੀ. ਅੰਸ਼ ਵਾਲਾ ਪਾਣੀ ਬਹੁਤ ਹੀ ਘੱਟ ਮਿਲਦਾ ਹੈ। ਮਾਨਸਾ, ਬਠਿੰਡਾ ਵਿਚ ਟੀ. ਡੀ. ਸੀ. 700-800 ਤੋਂ ਉ¤ਪਰ ਹੈ। ਕੁਝ ਇਲਾਕਿਆਂ ਵਿਚ ਇਸ ਤੋਂ ਵੀ ਮਾੜੀ ਹਾਲਤ ਹੈ। ਨਾ ਇਸ ਬਾਰੇ ਸਾਡੀ ਜਨਤਾ ਜਾਗਰੂਕ ਹੈ ਤੇ ਨਾ ਹੀ ਸਾਡੀ ਸਰਕਾਰ ਕਿ ਉਹ ਪੰਜਾਬੀਆਂ ਨੂੰ ਸਹੀ ਤੇ ਸ਼ੁੱਧ ਪਾਣੀ ਪੀਣ ਲਈ ਮੁਹੱਈਆ ਕਰੇ। ਵਿਦੇਸ਼ਾਂ ਵਿਚ ਸਰਕਾਰਾਂ, ਪੰਚਾਇਤਾਂ ਤੇ ਮਿਉੂਂਸੀਪਲ ਕਮੇਟੀਆਂ ਨੇ ਅਜਿਹੀਆਂ ਮਸ਼ੀਨਾਂ ਦਾ ਪ੍ਰਬੰਧ ਕੀਤਾ ਹੈ ਜੋ ਲੋਕਾਂ ਨੂੰ ਪਾਣੀ ਸ਼ੁੱਧ ਕਰਕੇ ਮੁਹੱਂਈਆ ਕਰਾਉਂਦੀਆਂ ਹਨ। Image result for punjab waterਸਾਡੀਆਂ ਅੱਧੀਆਂ ਤੋਂ ਵੱਧ ਬੀਮਾਰੀਆਂ ਦੀ ਜੜ੍ਹ ਪ੍ਰਦੂਸ਼ਿਤ (ਗੰਦਲਾ) ਪਾਣੀ ਹੈ ਜੋ ਅੱਜ ਅਸੀਂ ਸਾਰੇ ਇਹ ਪ੍ਰਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਾਂ। ਜੇ ਸਰਕਾਰ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਸਾਡਾ ਸਾਰਾ ਪ੍ਰਾਂਤ ਤੇ ਸਾਰਾ ਸਮਾਜ ਅਨੇਕਾਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਵੇਗਾ। ਪਾਣੀ ਨਾਲ ਸੰਬੰਧਿਤ ਦੂਜੀ ਸਮੱਸਿਆ ਧਰਤੀ ਹੇਠਲਾ ਪਾਣੀ ਤੇ ਦਰਿਆਵਾਂ ਵਿਚਲੇ ਪਾਣੀ ਦਾ ਪੱਧਰ ਘਟਣਾ ਹੈ। ਵਰਖਾ ਵੀ ਸਤੁਲਿਤ ਨਹੀਂ ਹੋ ਰਹੀ। ਪੰਜਾਬ ਜਿਸ ਦਾ ਨਾਂ ਦਰਿਆਵਾਂ ਨਾਲ ਜੁੜਿਆ ਹੋਇਆ ਹੈ, ਉਸ ਦਾ 80 ਫੀਸਦੀ ਪਾਣੀ ਲਗਭਗ ਖਤਮ ਹੋਣ ਦੇ ਕਿਨਾਰੇ ਹੈ ਜਾਂ ਹੋ ਗਿਆ। ਦਸ ਸਾਲ ਪਹਿਲਾਂ 1996 ਵਿਚ ਪੰਜਾਬ ਵਿਚ 50,000 ਟਿਊਬਵੈ¤ਲ ਸਨ ਜਿਨ੍ਹਾਂ ਦੀ ਸੰਖਿਆ ਹੁਣ ਵਧ ਕੇ ਦਸ ਲੱਖ ਹੋ ਗਈ ਹੈ। ਲੱਗਦਾ ਹੈ ਹਰੇ ਇਨਕਲਾਬ ਨੇ ਪੰਜਾਬ ਨੂੰ ਚੂਸ ਲਿਆ ਹੈ ਤੇ ਚੂਸਦਾ ਜਾ ਰਿਹਾ ਹੈ। ਪੰਜਾਬ ਦੇ 12,610 ਪਿੰਡਾਂ ਵਿਚੋਂ ਲਗਭਗ ਸਾਢੇ ਗਿਆਰਾਂ ਹਜ਼ਾਰ ਪਿੰਡ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਝੋਨੇ ਦੀ ਫਸਲ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਕੀਤਾ ਹੈ। ਸ਼ਹਿਰ ਵਿਚ ਰਹਿਣ ਵਾਲੇ ਲੋਕ ਵੀ ਪਾਣੀ ਦੀ ਇਸ ਸਮੱਸਿਆ ਪ੍ਰਤੀ ਗੰਭੀਰ ਨਹੀਂ ਹਨ।ਸ਼ਹਿਰੀਕਰਨ ਨੇ ਵੀ ਇਸ ਸਮੱਸਿਆ ਨੂੰ ਗੰਭੀਰ ਬਣਾਇਆ ਹੋਇਆ ਹੈ। ਫਲੱਸ਼ ਨੂੰ ਇਕ ਵਾਰ ਦਬਾਉਣ ਨਾਲ 8 ਲੀਟਰ ਪਾਣੀ ਅਜਾਈਂ ਚਲਾ ਜਾਂਦਾ ਹੈ। ਸ਼ਹਿਰ ਵਿਚ ਵਸਦੇ ਲੋਕ ਦਿਨ ਵਿਚ ਅਨੇਕਾਂ ਵਾਰ ਇਸ ਪਾਣੀ ਦਾ ਦੁਰਉਪਯੋਗ ਕਰਦੇ ਹਨ। ਜੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੋਕਾਂ ਤੇ ਸਰਕਾਰ ਨੇ ਨਾ ਲਿਆ ਤਾਂ ਯਕੀਨਨ ਨਾ ਸਾਨੂੰ ਪੀਣ ਲਈ ਸ਼ੁੱਧ ਪਾਣੀ ਮਿਲੇਗਾ ਤੇ ਨਾ ਹੀ ਫਸਲਾਂ ਨੂੂੰ ਉਗਾਉਣ ਲਈ। ਸਾਡੀ ਅਰਥ ਵਿਵਸਥਾ ਤੇ ਸਿਹਤ ਦੋਵੇਂ ਡਗਮਗਾ ਜਾਣਗੇ। ਲੋੜ ਹੈ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਜਿੱਠਣ ਦੀ। -ਬਲਜੀਤ ਸਿੰਘ ਬਰਾੜ

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.