ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ‘ਚ ਅੱਠ ਸਾਲਾ ਬੱਚੀ ਨਾਲ ਹੋਏ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ‘ਚ ਪਠਾਨਕੋਟ ਦੀ ਅਦਾਲਤ ਨੇ ਮੁੱਖ ਦੋਸ਼ੀ ਸਾਂਜੀ ਰਾਮ ਨੂੰ ਉਮਰ ਕੈਦ (25 ਸਾਲ) ਦੀ ਸਜ਼ਾ ਦਾ ਸੁਣਾਈ ਹੈ। ਸਾਂਜੀ ਰਾਮ ਦੇ ਨਾਲ ਹੀ ਅਦਾਲਤ ਨੇ ਦੀਪਕ ਖਜੂਰੀਆ ਅਤੇ ਪ੍ਰਵੇਸ਼ ਕੁਮਾਰ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਤਿੰਨਾਂ ਨੂੰ 3 ਲੱਖ, 70 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਜੇਕਰ ਜੁਰਮਾਨਾ ਨਾ ਦਿੱਤਾ ਗਿਆ ਤਾਂ ਸਜ਼ਾ ਛੇ ਮਹੀਨੇ ਹੋਰ ਵੱਧ ਜਾਵੇਗੀ। ਉੱਥੇ ਹੀ ਬਾਕੀ ਤਿੰਨਾਂ ਦੋਸ਼ੀਆਂ ਆਨੰਦ ਰਾਜ, ਤਿਲਕ ਰਾਜ ਅਤੇ ਸੁਰਿੰਦਰ ਵਰਮਾ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਦੇ ਨਾਲ ਹੀ ਤਿੰਨਾਂ ਨੂੰ 50-50 ਹਜ਼ਾਰ ਰੁਪਏ ਜੁਰਮਾਨੇ ਵਜੋਂ ਦੇਣੇ ਪੈਣਗੇ।
ਕਠੂਆ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ‘ਚ ਪਠਾਨਕੋਟ ਜ਼ਿਲ੍ਹਾ ਸੈਸ਼ਨ ਜੱਜ ਤੇਜਵਿੰਦਰ ਸਿੰਘ ਅਦਾਲਤ ਵਲੋਂ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਸਜ਼ਾ ਦੇ ਐਲਾਨ ਤੋਂ ਪਹਿਲਾਂ ਮਾਮਲੇ ਦੇ ਮੁੱਖ ਦੋਸ਼ੀ ਸਾਂਜੀ ਰਾਮ ਦੇ ਵਕੀਲ ਨੇ ਅਦਾਲਤ ‘ਚ ਰਹਿਮ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਅਦਾਲਤ ‘ਚ ਕਿਹਾ ਹੈ ਕਿ ਸਾਂਜੀ ਰਾਮ ਦੀ ਉਮਰ ਨੂੰ ਦੇਖਦਿਆਂ ਨੂੰ ਘੱਟ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਾਂਜੀ ਰਾਮ ਦੇ ਘਰ ਦੇ ਹਾਲਤ ਦੇ ਮਾੜੇ ਹਨ ਅਤੇ ਉਨ੍ਹਾਂ ਦੇ ਘਰ ਕਮਾਉਣ ਵਾਲਾ ਵੀ ਕੋਈ ਨਹੀਂ ਹੈ
Check Also
ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …