ਭਾਰਤੀ ਨਾ ਜਾਣ ਇਸ ਦੇਸ਼, ਭਾਰਤ ਸਰਕਾਰ ਨੇ ਜਾਰੀ ਕੀਤੀ ਚੇਤਾਵਨੀ

ਇਥੋਪੀਆ ਦੀ ਰਾਜਧਾਨੀ ਅਡਦਿਸ ਅਬਾਬਾ ‘ਚ ਪ੍ਰਵਾਸੀਆਂ ਅਤੇ ਵਿਦੇਸ਼ੀ ਨਾਗਰਿਕਾਂ ‘ਤੇ ਹੋਏ ਹਾਲ ਹੀ ਦੇ ਹਮਲੇ ਦੇ ਲਿਹਾਜ਼ ਨਾਲ ਭਾਰਤ ਨੇ ਸ਼ੁੱਕਰਵਾਰ ਨੂੰ ਅਫਰੀਕੀ ਦੇਸ਼ ਦੀ ਯਾਤਰਾ ਲਈ ਨਾਗਰਿਕਾਂ ਨੂੰ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ‘ਚ ਨਾਗਰਿਕਾਂ ਨੂੰ ਸੁਰੱਖਿਅਤ ਰਹਿਣ ਲਈ ਸੁਚੇਤ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ।

ਭਾਰਤ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ‘ਚ ਨਾਗਰਿਕਾਂ ਨੂੰ ਜਨਤਕ ਥਾਂਵਾਂ ‘ਤੇ ਕੀਮਤ ਸਮਾਨ ਨੂੰ ਲਿਜਾਣ ਜਾਂ ਐਕਸਪੋਜ਼ ਕਰਨ ਲਈ ਇਨਕਾਰ ਕੀਤਾ ਗਿਆ ਹੈ ਅਤੇ ਉਥੇ ਮੌਜੂਦ ਭਾਰਤੀ ਨਾਗਰਿਕਾਂ ਤੋਂ ਅੱਧੀ ਰਾਤ ਨੂੰ ਬਾਹਰ ਨਾ ਨਿਕਲਣ ਦੀ ਹਿਦਾਇਤ ਦਿੱਤੀ ਹੈ।
ਮੰਤਰਾਲੇ ਨੇ ਬਿਆਨ ‘ਚ ਆਖਿਆ ਕਿ ਰਾਜਧਾਨੀ ਅਡਦਿਸ ਅਬਾਬਾ ਅਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਵਿਦੇਸ਼ੀਆਂ ਅਤੇ ਪ੍ਰਵਾਸੀਆਂ ‘ਤੇ ਹਾਲ ਹੀ ਦੇ ਹਮਲਿਆਂ ਨੂੰ ਦੇਖਿਆ ਗਿਆ ਹੈ। ਇਥੋਪੀਆ ‘ਚ ਰਹਿ ਰਹੇ ਅਤੇ ਯਾਤਰਾ ਕਰਨ ਵਾਲੇ ਸਾਰੇ ਭਾਰਤੀਆਂ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਸ ਤੋਂ ਇਲਾਵਾ ਸੁਰੱਖਿਅਤ ਰਹਿਣ ਲਈ ਸਾਰਿਆਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਹਿਦਾਇਤ ਦਿੱਤੀ ਹੈ।
ਅਡਦਿਸ ਅਬਾਬਾ ‘ਚ ਭਾਰਤੀ ਦੂਤਘਰ ਨੇ ਭਾਰਤ ਨਾਗਰਿਕਾਂ ਲਈ ਇਕ 00251 911506852 ਵੀ ਨੰਬਰ ਜਾਰੀ ਕੀਤਾ ਹੈ। ਸਥਾਨਕ ਮੀਡੀਆ ਮੁਤਾਬਕ, ਇਥੋਪੀਆ ‘ਚ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ‘ਤੇ ਹਾਲ ਹੀ ‘ਚ ਹਮਲੇ ਕਾਫੀ ਤੀਬਰ ਰਹੇ ਹਨ।

Related posts

Leave a Comment