ਫ਼ਿਰਕੂ ਦਰਿੰਦਿਆਂ ਦੀ ਨਫਰਤ ਅਤੇ ਵਹਿਸ਼ੀਅਤ ਦਾ ਸ਼ਿਕਾਰ ਹੋਈ ਅੱਠ ਸਾਲਾਂ ਬੱਚੀ ਆਸਿਫਾ ਨੂੰ ਇਨਸਾਫ ਦਿਵਾਉਣ ਵਾਲੇ ਐਡਵੋਕੇਟ ਮੂਬੀਨ ਫਾਰੂਕੀ ਜੀ ਨੂੰ ਕੱਲ੍ਹ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ ਵੱਲੋਂ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਖੇ ਇਨਸਾਫ਼ ਲਈ ਕੀਤੀ ਗਈ ਉਨ੍ਹਾਂ ਦੀ ਘਾਲਣਾ ਲਈ ਸਨਮਾਨਿਤ ਕੀਤਾ ਗਿਆ ! ਕਠੂਆ ਰੇਪ ਕੇਸ … ਪਠਾਨਕੋਟ ਅਦਾਲਤ ਵਿੱਚ ਅੱਜ ਆਸੀਫਾ (ਕਠੂਆ) ਬਲਾਤਕਾਰ ਅਤੇ ਕਤਲ ਮਾਮਲੇ ‘ਚ ਅਹਿਮ ਫੈਂਸਲਾ ਸੁਣਾਉਂਦਿਆਂ 6 ਦੋਸ਼ੀਆਂ ਵਿੱਚੋਂ 3 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਬਾਕੀ ਤਿੰਨ ਦੋਸ਼ੀਆਂ ਨੂੰ ਸਬੂਤ ਮਿਟਾਉਣ ਵਿੱਚ ਮਦਦ ਕਰਨ ਲਈ 5 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਤਿੰਨ ਦੋਸ਼ੀਆਂ ਸੰਜੀ ਰਾਮ, ਪਰਵੇਸ਼ ਕੁਮਾਰ ਅਤੇ ਦੀਪਕ ਖਜੂਰੀਆ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਅਦਾਲਤ ਨੇ ਮੁੱਖ ਦੋਸ਼ੀ ਸੰਜੀ ਰਾਮ ਦੇ ਪੁੱਤਰ ਵਿਸ਼ਾਲ ਨੂੰ ਬਰੀ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜੰਮੂ ਦੇ ਕਠੂਆ ਵਿੱਚ 10 ਜਨਵਰੀ, 2018 ਨੂੰ ਉਪਰੋਕਤ ਦੋਸ਼ੀਆਂ ਨੇ ਗੁੱਜਰ ਪਰਿਵਾਰ ਦੀ 8 ਸਾਲਾ ਬੱਚੀ ਆਸਿਫਾ ਨੂੰ ਅਗਵਾ ਕਰ ਲਿਆ ਸੀ ਜਿਸ ਤੋਂ ਬਾਅਦ ਉਸ ਨੂੰ ਸਥਾਨਕ ਮੰਦਿਰ ਵਿੱਚ ਰੱਖਿਆ ਗਿਆ ਜਿੱਥੇ ਉਸ ਨਾਲ ਲਗਾਤਾਰ ਚਾਰ ਦਿਨ ਬਲਾਤਕਾਰ ਕਰਨ ਮਗਰੋਂ ਕਤਲ ਕਰ ਦਿੱਤਾ ਗਿਆ ਸੀ।
ਸੁਪਰੀਮ ਕੋਰਟ ਦੇ ਹੁਕਮਾਂ ਨਾਲ ਇਹ ਮਾਮਲਾ ਪਠਾਨਕੋਟ ਦੀ ਅਦਾਲਤ ਵਿੱਚ ਤਬਦੀਲ ਕੀਤਾ ਗਿਆ ਸੀ ਕਿਉਂਕਿ ਕਠੂਆ ਵਿੱਚ ਹਿੰਦੁਤਵੀਆਂ ਦਾ ਹਜ਼ੂਮ ਬਲਾਤਕਾਰੀਆਂ ਦੇ ਪੱਖ ਵਿੱਚ ਖੜ੍ਹ ਗਿਆ ਸੀ ਤੇ ਵਕੀਲਾਂ ਵੱਲੋਂ ਵੀ ਬਲਾਤਕਾਰੀਆਂ ਦਾ ਪੱਖ ਪੂਰਿਆ ਜਾ ਰਿਹਾ ਸੀ।
ਸੰਜੀ ਰਾਮ ਮੰਦਿਰ ਦਾ ਮੁੱਖ ਪੁਜਾਰੀ ਸੀ, ਜਦਕਿ ਪਰਵੇਸ਼ ਕੁਮਾਰ ਉਸਦਾ ਭਤੀਜਾ ਹੈ ਤੇ ਦੀਪਕ ਖਜੂਰੀਆ ਪੁਲਿਸ ਮੁਲਾਜ਼ਮ ਹੈ। ਇਹਨਾਂ ਤਿੰਨਾਂ ਨੂੰ ਕਤਲ ਲਈ ਉਮਰ ਕੈਦ ਅਤੇ 1 ਲੱਖ ਦਾ ਜ਼ੁਰਮਾਨਾ ਸਜ਼ਾ ਵਜੋਂ ਸੁਣਾਇਆ ਗਿਆ ਹੈ ਜਦਕਿ ਸਮੂਹਿਕ ਬਲਾਤਕਾਰ ਲਈ ਇਹਨਾਂ ਤਿੰਨਾਂ ਨੂੰ 25 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੋਸ਼ ਵਿੱਚ ਇਹਨਾਂ ਦਾ ਸਹਿਯੋਗ ਕਰਨ ਵਾਲੇ ਸਬ ਇੰਸਪੈਕਟਰ ਅਨੰਦ ਦੱਤਾ, ਹੈੱਡ ਕਾਂਸਟੇਬਲ ਤਿਲਕ ਰਾਜ ਅਤੇ ਪੁਲਿਸ ਮੁਲਾਜ਼ਮ ਸੁਰਿੰਦਰ ਵਰਮਾ ਨੂੰ ਸਬੂਤ ਖਤਮ ਕਰਨ ਦੇ ਦੋਸ਼ ਹੇਠ 5 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਇਸ ਮਾਮਲੇ ਵਿੱਚ ਅੱਠਵਾਂ ਦੋਸ਼ੀ ਜੋ ਨਬਾਲਗ ਹੈ ਉਸ ਖਿਲਾਫ ਕਠੂਆ ਵਿੱਚ ਮਾਮਲਾ ਚੱਲ ਰਿਹਾ ਹੈ।
Check Also
ਲਾਪਤਾ ਹੋਏ ਪਰਿਵਾਰ ਦੇ ਮਾਮਲੇ ਚ’ ਹੋਇਆ ਰੂਹ ਕੰਬਾ ਦੇਣ ਵਾਲਾ ਵੱਡਾ ਖੁਲਾਸਾ,ਇਸ ਸ਼ਖ਼ਸ ਨੇ ਕੀਤੇ ਹਨ ਕਤਲ
ਪਿਛਲੇ ਦਿਨੀਂ ਤਹਿਸੀਲ ਅਜਨਾਲਾ ਦੇ ਪਿੰਡ ਤੇੜਾ ਖ਼ੁਰਦ ਵਿਖੇ ਇੱਕ ਪਰਿਵਾਰ ਦੀ ਗੁੰਮਸ਼ੁਦਗੀ ਦੇ ਮਾਮਲੇ …