ਸਿੱਖੋ ਹੋਵੋ ਤਿਆਰ !! ਵੇਹਲੇ ਨਾ ਰਹੋ Choti Sardarni ਇੱਕ ਹੋਰ ਸਿੱਖ ਵਿਰੋਧੀ ਨਾਟਕ..!

ਨਾਟਕਾਂ ਰਾਹੀਂ ਸਿੱਖੀ ਤੇ ਹਮਲੇ,ਫ਼ਿਲਮਾਂ ਰਾਹੀਂ ਸਿੱਖੀ ਤੇ ਹਮਲੇ,ਕਾਰਟੂਨ ਫ਼ਿਲਮਾਂ ਰਾਹੀਂ ਸਿੱਖੀ ਤੇ ਹਮਲੇ,ਚੁਟਕਲੇ ਬਣਾਕੇ ਸਿੱਖੀ ਤੇ ਹਮਲੇ !! ਸਿੱਖ ਸਿਧਾਂਤਾਂ ਖਿਲਾਫ ਨਾਟਕ-ਫ਼ਿਲਮਾਂ-ਕਾਰਟੂਨ ਬਣਾਕੇ ਸਿੱਖੀ ਜਜਬਾਤਾਂ ਨੂੰ ਲਹੂ ਲੁਹਾਨ ਕਰਨ ਦੀਆਂ ਕਾਰਵਾਈਆਂ ਸਿੱਖਾਂ ਦੇ ਵੱਡੇ ਵਿਰੋਧਾਂ ਦੇ ਵਾਵਜੂਦ ਜਾਰੀ ਹਨ। ਅਜੇ ਮੀਰੀ-ਪੀਰੀ ਫਿਲਮ ਖਿਲਾਫ ਸਿੱਖ ਜਗਤ ਦਾ ਰੋਸ ਜਾਰੀ ਹੀ ਹੈ ਕਿ ਹੁਣ ਕਲਰਸ ਟੀਵੀ ਤੇ ਇੱਕ ਨਵਾਂ ਨਾਟਕ ਸ਼ੁਰੂ ਹੋਣ ਜਾ ਰਿਹਾ ਹੈ ‘ਛੋਟੀ ਸਰਦਾਰਨੀ’। ਫਿਲਮ ਦੀ ਅਦਾਕਾਰਾ ਹੈ ਨਿਮਰਤ ਆਹਲੂਵਾਲੀਆ। ਇਸ ਨਾਟਕ ਦੇ ਟਰੇਲਰ ਵਿਚ ਜੋ ਕਹਾਣੀ ਦਿਖਾਈ ਜਾ ਰਹੀ ਹੈ ਉਸ ਅਨੁਸਾਰ ਨਾਟਕ ਦੀ ਅਦਾਕਾਰਾ ਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤੇ ਵਿਆਹ ਤੋਂ ਪਹਿਲਾਂ ਹੀ ਉਹ ਗਰਬਵਤੀ ਹੋ ਜਾਂਦੀ ਹੈ ਪਰ ਉਸਦਾ ਪ੍ਰੇਮੀ ਮਰ ਚੁੱਕਾ ਹੈ। ਨਾਟਕ ਦੀ ਕਹਾਣੀ ਇਹ ਦਰਸਾ ਰਹੀ ਹੈ ਕਿ ਇਹ ਅਦਾਕਾਰਾ ਇਸ ਪਿਆਰ ਤੋਂ ਬਾਦ ਆਪਣੇ ਹੋਣ ਵਾਲੇ ਬੱਚੇ ਨੂੰ ਬਚਾਉਣ ਦੀ ਲੜਾਈ ਲੜਦੀ ਹੈ। Image result for choti sardarniਸ਼ਰਮਨਾਕ ਗੱਲ ਇਹ ਹੈ ਕਿ ਇਸ ਬੱਚੇ ਨੂੰ ਬਚਾਉਣ ਦੀ ਇਸ ਲੜਾਈ ਵਿਚ ਉਹ ਆਪਣੇ ਕਕਾਰਾਂ ਦੀ ਵਰਤੋਂ ਕਰਦੀ ਦਿਖਾਈ ਦੇ ਰਹੀ ਹੈ। ਕਿਸੇ ਗੁਰਦੁਆਰੇ ਵਿਚ ਸ਼ੂਟ ਇਸ ਨਾਟਕ ਦੇ ਟਰੇਲਰ ਵਿਚ ਅਦਾਕਾਰਾ ਨੇ ਸਿਰ ਵੀ ਪੂਰਾ ਨਹੀਂ ਢਕਿਆ ਤੇ ਹਾਰ ਸਿੰਗਾਰ ਵੀ ਪੂਰਾ ਕੀਤਾ ਹੈ ਤੇ ਉਸਨੂੰ ਸਰਦਾਰਨੀ ਕਹਿਕੇ ਸੰਬੋਧਨ ਕੀਤਾ ਜਾ ਰਿਹਾ ਹੈ ਜੋ ਆਪਣੇ ਨਾਜਾਇਜ਼ ਬੱਚੇ ਖਾਤਿਰ ਲੜਾਈ ਲੜਦੀ ਹੈ। ਕੀ ਸਿੱਖ ਬੱਚਿਆਂ ਅਜਿਹੀਆਂ ਹੁੰਦੀਆਂ ਹਨ? ਅਜਿਹੀ ਕਰਤੂਤ ਕਰਕੇ ਗੁਰਦੁਆਰੇ ਜਾ ਕੇ ਰੱਬ ਕੋਲੋਂ ਬੱਚੇ ਨੂੰ ਬਚਾਉਣ ਦੀ ਹਿੰਮਤ ਮੰਗਣੀ,ਇਹ ਕਿਸ ਗੁਰਮਤਿ ਦੇ ਦਾਇਰੇ ਦੀ ਗੱਲ ਹੈ ?? ਇਹ ਸਾਡੀਆਂ ਸਿੱਖ ਬੱਚੀਆਂ ਦੇ ਕਿਰਦਾਰ ਨਹੀਂ। ਸਿੱਖ ਬੀਬੀਆਂ ਨੂੰ ਬਦਨਾਮ ਕਰਨ ਦੀ ਸਾਜਿਸ਼ ਇਹ ਨਾਟਕ ਬੰਦ ਹੋਣਾ ਚਾਹੀਦਾ ਹੈ। ਇਸ ਨਾਟਕ ਦਾ ਕੁਝ ਸੂਝਵਾਨ ਸਿੱਖਾਂ ਵਲੋਂ ਵਿਰੋਧ ਵੀ ਸ਼ੁਰੂ ਹੋ ਚੁੱਕਾ ਹੈ। ਕੀ ਸ਼੍ਰੋਮਣੀ ਕਮੇਟੀ ਇਸ ਬਾਬਤ ਕੋਈ ਕਾਰਵਾਈ ਕਰੇਗੀ ?? ਸਿੱਖ ਸੰਗਤ ਨੂੰ ਇਸਦਾ ਵਿਰੋਧ ਕਰਨਾ ਚਾਹੀਦਾ ਹੈ। ਹਲਾਤ ਇਹ ਹਨ ਕਿ ਚਾਰੇ ਪਾਸਿਓਂ ਮੁਸੀਬਤਾਂ ਵਿਚ ਘਿਰੀ ਕੌਮ ਨਿਤ ਨਵੇਂ ਚੜ੍ਹਦੇ ਦਿਨ ਨਾਲ ਨਵੀਂ ਮੁਸੀਬਤ ਤੇ ਨਵੇਂ ਇਮਤਿਹਾਨ ਵਿਚੋਂ ਗੁਜ਼ਰ ਰਹੀ ਹੈ।

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.