ਸੁਖਪਾਲ ਖੈਰਾ ਨੇ ਪਾ ਦਿੱਤਾ ਸੁਖਬੀਰ ਬਾਦਲ ਨੂੰ ਹੁਣ ਨਵਾਂ ਸੰਕਟ..!

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਜ਼ਾਰਤ ਚ ਭਾਜਪਾ ਵੱਲੋਂ ਇਸ ਵਾਰ ਕੇਂਦਰ ਚ ਆਪਣੀਆਂ ਭਾਈਵਾਲ ਪਾਰਟੀਆਂ ਨੂੰ ਸਿਰਫ਼ ਇੱਕ ਵਿਭਾਗ ਹੀ ਦੇਣ ਦਾ ਫੈਸਲਾ ਕੀਤਾ ਹੈ । ਸੂਤਰਾਂ ਅਨੁਸਾਰ ਇਸੇ ਤਹਿਤ ਅਕਾਲੀ ਦਲ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਮ ਕੇਂਦਰੀ ਮੰਤਰੀ ਵਜੋਂ ਚੁਣੇ ਜਾਣ ਲਈ ਭਾਜਪਾ ਦੇ ਦਿੱਲੀ ਦਰਬਾਰ ਨੂੰ ਭੇਜਿਆ ਗਿਆ ਸੀ । ਜਦੋਂ ਸੂਚੀ ਫਾਈਨਲ ਹੋ ਗਈ ਤਾਂ ਸੁਖਬੀਰ ਸਿੰਘ ਬਾਦਲ ਵੱਲੋਂ ਤੁਰੰਤ ਆਪਣੇ ਵਿਧਾਇਕ ਦੇ ਅਹੁਦੇ ਤੋਂ 22 ਮਈ ਨੂੰ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਗਿਆ ਸੀ। ਵਿਧਾਨ ਸਭਾ ਦੇ ਸਪੀਕਰ ਕੇ ਪੀ ਰਾਣਾ ਵੱਲੋਂ ਅਗਲੇ ਦਿਨ 23 ਮਈ ਨੂੰ ਸਵੀਕਾਰ ਕਰ ਲਿਆ ਗਿਆ ੀ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਮੋਦੀ ਦੀ ਨਵੀਂ ਕੇਂਦਰੀ ਟੀਮ ਦੀ ਸੂਚੀ ਚ ਸੁਖਵੀਰ ਸਿੰਘ ਬਾਦਲ ਦੇ ਕੇਂਦਰੀ ਮੰਤਰੀ ਬਣਨ ਬਾਰੇ ਨਾਮ ਭਾਜਪਾ ਪੱਖੀ ਇਕ ਨਿੱਜੀ ਟੈਲੀਵਿਜ਼ਨ ਨੇ ਵੀ ਦਿੱਤਾ ਸੀ । ਸਹੁੰ ਚੁੱਕ ਸਮਾਗਮ ਤੋਂ ਦੋ ਦਿਨ ਪਹਿਲਾਂ ਜਦੋਂ ਐੱਸਆਈਟੀ ਵੱਲੋਂ ਬੇਅਦਬੀ ਮਾਮਲਿਆਂ ਬਾਰੇ ਚਲਾਨ ਪੇਸ਼ ਕੀਤਾ ਗਿਆ ।ਜਿਸ ਚ ਸੁਖਬੀਰ ਸਿੰਘ ਬਾਦਲ ‘ਡੀਜੀਪੀ ਸਮੇਧ ਸੈਣੀ ਤੇ ਰਾਮ ਰਹੀਮ ਦੀ ਸਮੂਲੀਤ ਦੀਆਂ ਖ਼ਬਰਾਂ ਜਿਉਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਾਂ ਭਾਜਪਾ ਦੀ ਕੇਂਦਰੀ ਕਮੇਟੀ ਵੱਲੋਂ ਤੁਰੰਤ ਹੀ ਆਪਣਾ ਫ਼ੈਸਲਾ ਬਦਲ ਦਿੱਤਾ ਗਿਆ ਸੀ । ਇਹ ਵੀ ਪਤਾ ਲੱਗਾ ਹੈ ਕਿ ਭਾਜਪਾ ਹਾਈਕਮਾਨ ਵੱਲੋਂ ਕੱਲ੍ਹ 23 ਮਈ ਨੂੰ ਦੁਪਹਿਰ ਸਮੇਂ ਹੀ ਹਰਸਿਮਰਤ ਕੌਰ ਬਾਦਲ ਦਾ ਨਾਮ ਕੇਂਦਰੀ ਮੰਤਰੀ ਮੰਡਲ ਦੀ ਸੂਚੀ ਚ ਅਕਾਲੀ ਦਲ ਨੂੰ ਸੂਚਿਤ ਕਰਕੇ ਪਾਇਆ ਗਿਆ ਤੇ ਇਸ ਬਾਰੇ ਉਸ ਨੂੰ ਪੀਐਮਓ ਦਫ਼ਤਰ ਵੱਲੋਂ ਵੀਂ ਸੂਚਿਤ ਕੀਤਾ ਗਿਆ ,ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਆਉਣ ਵਾਲੇ ਸਮੇਂ ਚ ਅਕਾਲੀ ਦਲ ਨਾਲੋਂ ਵੱਧ ਪੰਜਾਬ ਤੇ ਆਪਣਾ ਹੱਕ ਜਮਾ ਰਹੀ ਹੈ , ਨਹੀਂ ਚਾਹੁੰਦੀ ਕਿ ਸਿੱਖਾਂ ਦੇ ਧਾਰਮਿਕ ਮਸਲੇ ਚ ਐੱਸਆਈਟੀ ਵੱਲੋਂ ਨਾਮਜ਼ਦ ਕੀਤੇ ਗਏ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵਿਰੋਧੀ ਭਜਪਾ ਸਰਕਾਰ ਤੇ ਚਿੱਕੜ ਸੁੱਟਣ। ਸਿਆਸੀ ਸੂਝ ਬੂਝ ਰੱਖਣ ਵਾਲਿਆਂ ਵੱਲੋਂ ਸੁਖਬੀਰ ਦੇ ਕੇਂਦਰੀ ਮੰਤਰੀ ਬਣਨ ਲਈ ਵਿਧਾਇਕੀ ਤੋਂ ਦਿੱਤੇ ਗਏ ਅਸਤੀਫੇ ਨੂੰ ਵਿਧਾਨ ਸਭਾ ਦੇ ਸਪੀਕਰ ਵੱਲੋਂ ਇੱਕੋ ਦਿਨ ਚ ਪ੍ਰਵਾਨ ਕਰਨ ਨੂੰ ਸੱਤਾਧਾਰੀ ਧਿਰ ਵੱਲੋਂ ਮਾਰਿਆ ਗਿਆ” ਧੋਬੀ ਪਟਕਾ” ਆਖਿਆ ਜਾ ਰਿਹਾ ਹੈ,ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੂਲਕਾ ਵੱਲੋਂ ਦਿੱਤੇ ਗਏ ਅਸਤੀਫ਼ੇ ਨੂੰ ਛੇ ਮਹੀਨੇ ਤੋਂ ਉੱਪਰ ਬੀਤ ਚੁੱਕੇ ਹਨ। ਜਦ ਕਿ ਬਾਕੀ ਆਪ ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ , ਮਾਸਟਰ ਬਲਦੇਵ ਸਿੰਘ ,ਨਾਜਰ ਸਿੰਘ ਮਾਨਸ਼ਾਹੀਆ , ਸੰਦੋਆ ਵੱਲੋਂ ਵੀ ਅਸਤੀਫੇ ਦਿੱਤੇ ਗਏ ਹਨ’। ਉਕਤ ਵਿਧਾਇਕਾ ਦੇ ਅਸਤੀਫ਼ੇ ਅਜੇ ਤੱਕ ਵਿਧਾਨ ਸਭਾ ਦੀ ਕਾਨੂੰਨੀ ਘੁੰਮਣਘੇਰੀ ਚ ਪਏ ਹੋਏ ਹਨ । ਸੂਤਰ ਦੱਸਦੇ ਹਨ ਕਿ ਸੁਖਬੀਰ ਬਾਦਲ ਦਾ ਅਸਤੀਫਾ ਇੱਕੋ ਦਿਨ ਚ ਪ੍ਰਵਾਨ ਕਰਨ ਪਿੱਛੇ ਸੂਬੇ ਦੀ ਸੱਤਾਧਾਰੀ ਧਿਰ ਦਾ ਇਹ ਰਾਜ਼ ਹੈ ,ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਰਾਜਨੀਤੀ ਦੇ ਭਾਰੂ ਰਹਿਣ ਲਈ ਕਿਤੇ ਆਪਣਾ ਫ਼ੈਸਲਾ ਨਾ ਬਦਲ ਦੇਵੇ । .ਜੇਕਰ ਸੁਖਬੀਰ ਦਾ ਅਸਤੀਫ਼ਾ ਵਿਧਾਨ ਸਭਾ ਦੇ ਸਪੀਕਰ ਪਾਸ ਵਿਚਾਰ ਅਧੀਨ ਹੁੰਦਾ ਤਾਂ ਸੁਖਬੀਰ ਸਿੰਘ ਬਾਦਲ ਇੱਕ ਦਰਖਾਸਤ ਲਿਖ ਕੇ ਦੁਬਾਰਾ ਵਿਚਾਰ ਕਰਨ ਲਈ ਹੋਰ ਸਮਾਂ ਵਿਧਾਨ ਸਭਾ ਦੇ ਸਪੀਕਰ ਤੋਂ ਮੰਗ ਸਕਦਾ ਸੀ ,ਕਿਉਂਕਿ ਸੰਵਿਧਾਨ ਅਨੁਸਾਰ ਸੁਖਬੀਰ ਬਾਦਲ ਕੋਲ ਕਿਸੇ ਇੱਕ ਅਹੁਦੇ ਤੋਂ ਅਸਤੀਫ਼ਾ ਦੇਣ ਲਈ 14 ਦਿਨ ਦਾ ਸਮਾਂ ਸੀ ਤੇ ਉਸ ਸਮੇਂ ਦੌਰਾਨ ਉਹ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਵਜੋਂ ਵੀ ਪੁੱਜ ਸਕਦਾ ਸੀ ਕਿਉਂਕਿ ਮੌਜੂਦਾ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ 5 ਵਿਧਾਇਕਾਂ ਵੱਲੋਂ ਅਸਤੀਫੇ ਦੇ ਦਿੱਤੇ ਗਏ ਹਨ ਜੋ ਕਿ ਅਜੇ ਪ੍ਰਵਾਨ ਨਹੀਂ ਹੋਏ, ਜਿਨ੍ਹਾਂ ਚ ਦੋ ਕਾਂਗਰਸ ਚ ਸ਼ਾਮਿਲ ਹੋ ਗਏ ਹਨ ,ਇਸ ਤੋਂ ਇਲਾਵਾ ਤਿੰਨ -ਚਾਰ ਵਿਧਾਇਕ ਭਾਵੇਂ ਖਹਿਰੇ ਨਾਲ ਹਨ ,ਪਰ ਉਨ੍ਹਾਂ ਆਪਣੀ ਵਿਧਾਇਕੀ ਬਚਾਉਣ ਲਈ ਦਲ ਬਦਲੂ ਕਾਨੂੰਨ ਤਹਿਤ ਪਾਰਟੀ ਨਹੀਂ ਛੱਡੀ । ਇੱਕੋ ਦਿਨ ਚ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਹੋਣ ਨਾਲ ਹੁਣ ਸੁਖਵੀਰ ਸਿੰਘ ਬਾਦਲ ਕਿਸੇ ਵੀ ਸੈਸ਼ਨ ਚ ਭਾਗ ਨਹੀਂ ਲੈ ਸਕਦਾ । ਜੇਕਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਰਾਜਨੀਤੀ ਜੁੜ ਕੇ ਮੁੱਦੇ ਚੁੱਕਣੇ ਹਨ ਤਾਂ ਉਸ ਨੂੰ ਵਿਧਾਨ ਸਭਾ ਦਾ ਪਲੇਟ ਫਾਰਮ ਹੀ ਵਰਤਣਾ ਪਵੇਗਾ ਪਰ ਹੁਣ ਇਸ ਲਈ ਉਸ ਨੂੰ ਛੇ ਸੱਤ ਮਹੀਨੇ ਦੀ ਅੱਡੀ ਕਰਨੀ ਪਵੇ ਕਿਉਂਕਿ 7 ਖਾਲੀ ਹੋਣ ਵਾਲੀਆਂ ਵਿਧਾਨ ਸਭਾ ਨੇ ਸੀਟਾਂ ਤੇ ਚੋਣ ਪ੍ਰਕਿਰਿਆ ਕਰਵਾਉਣ ਲਈ ਇੰਨਾਂ ਸਮਾਂ ਲੱਗਣਾ ਹੈ ।

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.