ਹਿੰਦੁਸਤਾਨੀਓ !! ਜੇ ਕੁਝ ਸਿੱਖਣਾ ਤਾਂ Hongkong ਤੋਂ ਸਿੱਖੋ

ਪਿਛਲੇ ਦਿਨੀਂ ਭਾਰਤ ਵਿਚ ਸਮੇਤ ਪੰਜਾਬ ਡਾਕਟਰਾਂ ਦੀ ਹੜਤਾਲ ਚਲ ਰਹੀ ਸੀ ਜਿਸਦਾ ਕਰਕੇ ਲੋਕਾਂ ਨੂੰ ਖਾਸ ਕਰਕੇ ਮਰੀਜਾਂ ਨੂੰ ਬਹੁਤ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।

ਭਾਰਤ ਦਾ ਸਿਸਟਮ ਕਿਹੋ ਜਿਹਾ ਹੈ ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਤੇ ਵੈਸੇ ਵੀ ਭਾਰਤ ਵਿਚ ਕਾਨੂੰਨ-ਨਿਯਮ ਕਿੰਨੇ ਨੂੰ ਕਾਰਗਾਰ ਹੁੰਦੇ ਹਨ ਜਾਂ ਮੰਨੇ ਜਾਂਦੇ ਹਨ ਇਸ ਬਾਰੇ ਸਭ ਭਲੀ ਭਾਂਤ ਜਾਣਦੇ ਹੀ ਹਨ। ਪਰ ਹਾੰਗਕਾੰਗ ਵਿਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵਲ ਖਿਚਿਆ ਹੈ। ਜਾਣਕਾਰੀ ਅਨੁਸਾਰ ਹਾੰਗਕਾੰਗ ਵਿਚ ਵੀ ਕਿਸੇ ਮੰਗ ਨੂੰ ਪੂਰਾ ਕਰਨ ਲਈ ਲੋਕਾਂ ਵਲੋਂ ਹੜਤਾਲ ਰੱਖੀ ਗਈ ਸੀ ਜਿਥੇ ਕਰੀਬ 2 ਮਿਲੀਅਨ ਤੋਂ ਵੀ ਜਿਆਦਾ ਲੋਕ ਸ਼ਾਮਿਲ ਹੋਏ ਸਨ।Image result for hongkong crowd ambulance
16 ਜੂਨ ਨੂੰ ਇਹ ਲੋਕ ਭੀੜ ਵਾਂਗ ਸੜਕ ਤੇ ਇਕੱਠੇ ਹੋਏ ਸਨ ਪਰ ਉਸਤੋਂ ਬਾਅਦ ਜੋ ਹੋਇਆ ਉਹ ਜੇਕਰ ਭਾਰਤ ਵਿਚ ਹੋਇਆ ਹੁੰਦਾ ਤਾਂ ਹਲਾਤ ਕੁਝ ਹੋਰ ਹੁੰਦੇ। ਪਰ ਹਾੰਗਕਾੰਗ ਦੇ ਲੋਕਾਂ ਨੇ ਉਸ ਸਮੇਂ ਇੱਕ ਅਜਿਹੀ ਉਦਾਹਰਣ ਪੇਸ਼ ਕੀਤੀ ਜੋ ਸਾਰੀ ਦੁਨੀਆ ਵਿਚ ਸਰਾਹੀ ਗਈ। ਦਰਅਸਲ 16 ਜੂਨ ਨੂੰ ਇਸ ਪ੍ਰਦਰਸ਼ਨ ਸਮੇਂ ਇੱਕ ਐਂਬੂਲੈਂਸ ਆ ਗਈ ਪਰ ਸਾਹਮਣੇ ਭੀੜ ਸੀ।
Image result for hongkong crowd ambulance
ਇਹ ਦੇਖਕੇ ਉਸ ਪ੍ਰਦਰਸ਼ਨ ਕਰ ਰਹੀ ਭੀੜ ਨੇ ਤੁਰੰਤ ਇਨਸਾਨੀਅਤ ਦਾ ਮੁਜ਼ਾਹਰਾ ਕਰਦੇ ਹੋਏ ਉਸ ਐਂਬੂਲੈਂਸ ਨੂੰ ਰਾਹ ਛੱਡ ਦਿੱਤਾ। ਹੈਰਾਨੀ ਹੈ ਕਿ ਕਰੀਬ 2 ਮਿਲੀਅਨ ਤੋਂ ਵੀ ਜਿਆਦਾ ਲੋਕਾਂ ਦੀ ਭੀੜ ਵਲੋਂ ਇਸ ਸਾਰੀ ਕਾਰਵਾਈ ਨੂੰ ਬੜੀ ਤੇਜੀ ਨਾਲ ਅੰਜ਼ਾਮ ਦਿੱਤਾ ਗਿਆ ਤੇ ਐਂਬੂਲੈਂਸ ਬੜੇ ਅਰਾਮ ਨਾਲ ਭੀੜ ਵਿਚੋਂ ਲੰਘਦੀ ਹੋਈ ਆਪਣੇ ਰਾਹ ਚਲੀ ਗਈ।

ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਇਸ ਐਂਬੂਲੈਂਸ ਵਿਚ 1 ਪ੍ਰਦਰਸ਼ਨਕਾਰੀ ਹੀ ਸੀ ਜੋ ਕਿ ਭੀੜ ਕਰਕੇ ਬੇਹੋਸ਼ ਹੋਗਿਆ ਸੀ। ਬਹੁਤ ਸਾਰੇ ਲੋਕਾਂ ਵਲੋਂ ਉਕਤ ਬਣੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੇ ਇਸ ਕਾਰਜ ਦੀ ਤਰੀਫ ਕੀਤੀ ਜਾ ਰਹੀ ਹੈ।

About admin

Check Also

Know Why Can’t Pigs Look Up At The Sky?

The other day I ran across an interesting statement. It said that pigs can’t look …

Leave a Reply

Your email address will not be published.