ਦਿੱਲੀ-ਮੁਖਰਜੀ ਨਗਰ ‘ਚ ਕੁੱਟਮਾਰ ਦਾ ਮਾਮਲਾ ਦਿੱਲੀ ਹਾਈਕੋਰਟ ਪਹੁੰਚ ਗਿਆ ਹੈ। ਦਿੱਲੀ ਹਾਈਕੋਰਟ ‘ਚ ਜਨਹਿੱਤ ਪਟੀਸ਼ਨ ਦਾਖਲ ਕੀਤੀ ਗਈ ਹੈ। ਮਾਮਲੇ ਦੀ ਜਾਂਚ ਨਿਰਪੱਖ ਏਜੰਸੀ ਤੋਂ ਕਰਵਾਉਣ ਦੀ ਮੰਗ ਗਈ ਹੈ। ਪਟੀਸ਼ਨ ‘ਤੇ ਸੁਣਵਾਈ ਦਿੱਲੀ ਹਾਈਕੋਰਟ ਤਿਆਰ ਹੈ। ਦਿੱਲੀ ਹਾਈਕੋਰਟ ‘ਚ ਅੱਜ ਹੀ ਮਾਮਲੇ ਦੀ ਸੁਣਵਾਈ ਹੋਵੇਗੀ। ਟੈਂਪੂ ਚਾਲਕ ਸਰਬਜੀਤ ਸਿੰਘ ਤੇ ਉਸ ਦੇ ਨਾਬਾਲਗ ਪੁੱਤਰ ਬਲਵੰਤ ਸਿੰਘ ‘ਤੇ ਮੁਖਰਜੀ ਨਗਰ ‘ਚ ਬੀਤੀ 17 ਜੂਨ ਨੂੰ ਹੋਏ ਪੁਲਿਸ ਤਸ਼ੱਦਦ ਦੀ ਘਟਨਾ ਵਾਪਰੀ ਸੀ।
ਦਿੱਲੀ ਕੁੱਟਮਾਰ ਮਾਮਲੇ ‘ਚ ਦਿੱਲੀ ਪੁਲਿਸ ਨੇ ਰਿਪੋਰਟ ਸੌਂਪੀ ਹੈ। ਦਿੱਲੀ ਪੁਲਿਸ ਕਮੀਸ਼ਨਰ ਨੇ ਗ੍ਰਹਿ ਸਕੱਤਰ ਨੂੰ ਰਿਪੋਰਟ ਸੌਂਪੀ ਹੈ। ਰਿਪੋਰਟ ਵਿੱਚ ਦਿੱਲੀ ਪੁਲਿਸ ਨੇ ਆਪਣਾ ਪੱਖ ਰੱਖਿਆ ਹੈ। ਦਿੱਲੀ ਪੁਲਿਸ ਨੇ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਸਿਵਲ ਵਰਦੀ ਵਿੱਚ ਪੁਲਿਸ ਮੁਲਾਜ਼ਮ ਨੇ ਪੇਸ਼ੇਵਰ ਤਰੀਕਾ ਅਪਨਾਇਆ ਹੈ। ਗੈਰ-ਪੇਸ਼ੇਵਰ ਤਰੀਕਾ ਅਪਨਾਉਣ ਵਾਲੇ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਹੈ। ਡਰਾਈਵਰ ਨੇ ਪੁਲਿਸ ਮੁਲਾਜ਼ਮਾਂ ਨੂੰ ਭੜਕਾਇਆ ਹੈ।
ਇਸ ਤੋਂ ਇਲਾਵਾ ਦਿੱਲੀ ਵਿੱਚ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਡਰਾਈਵਰ ਸਰਬਜੀਤ ਬਾਰੇ ਪੁਲਿਸ ਦਾ ਨਵਾਂ ਦਾਅਵਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਿਕ ਸਰਬਜੀਤ ਦਾ ਅਪਰਾਧਿਕ ਪਿਛੋਕੜ ਹੈ। 3 ਅਪ੍ਰੈਲ 2019 ਨੂੰ ਸਰਬਜੀਤ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਸੇਵਾਦਾਰ ਨਾਲ ਕੁੱਟਮਾਰ ਕੀਤੀ ਸੀ। ਇਸ ਮਾਮਲੇ ਵਿੱਚ ਸਰਬਜੀਤ ਖਿਲਾਫ ਕੇਸ ਦਰਜ ਹੋਇਆ ਸੀ। ਸਰਬਜੀਤ ਨੇ ਮੰਗਲ ਸਿੰਘ ਦਾ ਹੱਥ ਤੋੜ ਦਿੱਤਾ ਸੀ।
ਉਧਰ ਇਹ ਸਪੱਸ਼ਟ ਹੋ ਗਿਆ ਹੈ ਕਿ ਸਰਬਜੀਤ ਸਿੰਘ ਤੇ ਦਰਜ ਹੋਈ ਕ੍ਰਾਮ ਐੱਫਆਈਆਰ ਰੱਦ ਨਹੀਂ ਹੋਵੇਗੀ। ਸਰਬਜੀਤ ਦਾ ਕੇਸ ਦਿੱਲੀ ਕਮੇਟੀ ਲੜੇਗੀ। ਸਰਬਜੀਤ ਸਿੰਘ ਦੇ ਦਰਜ ਹੋਈ ਐੱਫਆਈਆਰ ਰੱਦ ਕਰਵਾਉਣ ਲਈ ਮੁਖਰਜੀ ਨਗਰ ਥਾਣੇ ਦੇ ਬਾਹਰ ਰਾਤ ਨੂੰ ਧਰਨਾ ਚੱਲਦਾ ਰਿਹਾ ਪਰ ਸਿੱਖ ਆਗੂਆਂ ਦੀ ਇਹ ਮੰਗ ਪੂਰੀ ਨਹੀਂ ਹੋਈ। ਜਿਸ ਦੇ ਬਾਅਦ ਡੀਐੱਸਜੀਐੱਮਸੀ ਨੇ ਫੈਸਲਾ ਲਿਆ ਹੈ ਕਿ ਉਹ ਸਰਬਜੀਤ ਲਈ ਕਨੂੰਨੀ ਲੜਾਈ ਲੜੇਗੀ।
ਜ਼ਿਕਰਯੋਗ ਹੈ ਕਿ ਪੁਲਿਸ ਨੇ ਸਰਬਜੀਤ ਸਿੰਘ ਤੇ ਉਸਦੇ ਨਾਬਲਿਗ ਬੇਟੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਤੇ ਸਰਬਜੀਤ ਸਿੰਘ ਨੇ ਵੀ ਆਪਣੀ ਕਿਰਪਾਨ ਨਾਲ ਪੁਲਿਸ ਵਾਲਿਆਂ ਨੂੰ ਦੌੜਾਇਆ ਸੀ। ਮਾਮਲੇ ਦੇ ਭਖਣ ਤੋਂ ਬਾਅਦ ਕੁੱਟਮਾਰ ਕਰਨ ਵਾਲੇ 3 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਦੋਵੇਂ ਧਿਰਾਂ ਤੇ ਕ੍ਰਾਸ ਪਰਚੇ ਦਰਜ ਹੋਏ ਹਨ।
Check Also
ਤੇ ਹੁਣ ਛਬੀਲ ਲਗਾਓਣ ਨੂੰ ਲੈ ਕੇ ਪੈ ਗਿਆ ਪੰਗਾ …Chabeel
ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ-ਕੋਸ਼ ਮੁਤਾਬਿਕ ‘ਛਬੀਲ’ ਅਰਬੀ ਦੇ ਲਫ਼ਜ਼ ‘ਸਬੀਲ’ ਦਾ ਪ੍ਰਾਕ੍ਰਿਤ ਰੂਪ …