ਹੈਰਾਨ ਹੋ ਜਾਵੋਗੇ ਦੇਖ ਕੇ | ਨਿੱਕਾ ਜਿਹਾ ਦੇਸ਼,ਪਰ ਖੂਬੀਆਂ ਅਨੇਕ…!

ਆਈਸਲੈਂਡ ਦਾ ਨਾਮ ਦਿਮਾਗ ਚ ਆਉਂਦੇ ਹੀ ਆਮ ਬੰਦਾ ਇਹ ਸੋਚਣ ਲੱਗ ਜਾਂਦਾ ਹੈ ਕਿ ਸ਼ਾਇਦ ਆਈਸਲੈਂਡ ਵਿਚ ਬਰਫ ਹੀ ਬਰਫ ਪੈਂਦੀ ਹੈ ਇਸ ਕਰਕੇ ਇਸਦਾ ਨਾਮ ਆਈਸਲੈਂਡ ਪਿਆ ਪਰ ਅਜਿਹਾ ਨਹੀਂ ਹੈ। ਆਈਸਲੈਂਡ ਵਿਚ ਕੁਝ ਇਲਾਕੇ ਅਜਿਹੇ ਵੀ ਹਨ ਜਿਥੇ ਬਿਲਕੁਲ ਬਰਫ ਨਹੀਂ ਪੈਂਦੀ। ਸੋ ਆਈਸਲੈਂਡ ਦਾ ਆਈਸ ਪੈਣ ਕਰਕੇ ਇਹ ਨਾਮ ਪਿਆ ਇਹ ਗਲਤ ਹੈ। ਪਰ ਅੱਜ ਅਸੀਂ ਆਈਸਲੈਂਡ ਬਾਰੇ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕਰਾਂਗੇ ਜੋ ਬਹੁਤ ਘਟ ਲੋਕਾਂ ਨੂੰ ਪਤਾ ਹੈ। ਯੂਰਪ ਦੇ ਸੋਹਣੇ ਦੇਸ਼ਾਂ ‘ਚੋਂ ਇਕ ਹੈ ਆਈਸਲੈਂਡ ਜਿੱਥੇ ਜ਼ੁਰਮ ਨਾਂ ਦੀ ਕੋਈ ਚੀਜ਼ ਨਹੀਂ ਹੈ। ਘੱਟ ਤੋਂ ਘੱਟ ਅੱਜ ਦੇ ਹਾਲਾਤ ਨੂੰ ਦੇਖ ਕੇ ਤਾਂ ਇਹੀ ਕਿਹਾ ਜਾ ਸਕਦਾ ਹੈ। ਇਸ ਦੇਸ਼ ਦੇ ਜ਼ਿਆਦਾਤਰ ਪੁਲਸ ਅਧਿਕਾਰੀ ਡਿਊਟੀ ਟਾਇਮ ਆਪਣੇ ਨਾਲ ਕੋਈ ਵੀ ਹਥਿਆਰ (ਬੰਦੂਕ) ਨਹੀਂ ਰੱਖਦੇ। ਆਈਸਲੈਂਡ ਇਕ ਸ਼ਾਂਤੀਪਸੰਦ ਦੇਸ਼ ਹੈ ਜਿਸ ਦੀ ਨਾਂ ਤਾਂ ਫੌਜ ਹੈ ਅਤੇ ਨਾ ਹੀ ਨੇਵੀ। Image result for island factਪੁਲਸ ਨੇ ਸਾਲ 2013 ‘ਚ ਜਦ ਆਈਸਲੈਂਡ ‘ਚ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਸੀ ਤਾਂ ਇਹ ਅਖਬਾਰਾਂ ਦੀ ਸੁਰਖੀਆਂ ਬਣ ਗਈ ਸੀ। ਇਸ ਦੇਸ਼ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਇਆ ਸੀ ਜਦ ਪੁਲਸ ਨੇ ਹਥਿਆਰ ਦਾ ਇਸਤੇਮਾਲ ਕਰਕੇ ਕਿਸੇ ਦੀ ਹੱਤਿਆ ਕੀਤੀ ਸੀ। ਆਈਸਲੈਂਡ ‘ਚ ਕਰੀਬ 3 ਲੱਖ ਲੋਕ ਰਹਿੰਦੇ ਹਨ। ਹਾਲਾਂਕਿ ਦੇਸ਼ ਦੀ ਇਕ ਤਿਹਾਈ ਆਬਾਦੀ ਦੇ ਕੋਲ ਹਥਿਆਰ ਹਨ। ਇਹ ਦੁਨੀਆ ਦਾ 15ਵਾਂ ਅਜਿਹਾ ਦੇਸ਼ ਹੈ ਜਿੱਥੇ ਪ੍ਰਤੀ ਵਿਅਕਤੀ ਦੇ ਲਿਹਾਜ਼ ਨਾਲ ਸਭ ਤੋਂ ਜ਼ਿਆਦਾ ਹਥਿਆਰ ਹਨ। Image result for island factਪਰ ਇਸ ਤੋਂ ਬਾਅਦ ਵੀ ਅਪਰਾਧਕ ਘਟਨਾਵਾਂ ਇਥੇ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ। ਆਇਸਲੈਂਡ ਦੀ ਇੱਕ ਹੋਰ ਖਾਸੀਅਤ ਹੈ ਕਿ ਇਥੇ ਜੂਨ-ਜੁਲਾਈ ਮਹੀਨਿਆਂ ਵਿਚ ਸੂਰਜ 24 ਘੰਟੇ ਰਹਿੰਦਾ ਹੈ। ਮਤਲਬ ਕਿ ਇਹਨਾਂ ਮਹੀਨਿਆਂ ਚ ਇਥੇ ਰਾਤ ਹੀ ਨਹੀਂ ਹੁੰਦੀ। ਲੋਕ ਇਹਨਾਂ ਮਹੀਨਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਇਹਨਾਂ ਦਿਨਾਂ ਵਿਚ ਰਾਤਾਂ ਨੂੰ ਗੋਲਫ ਖੇਡਣ ਦਾ ਅਲਗ ਹੀ ਮਜ਼ਾ ਹੁੰਦਾ ਹੈ।ਇਸ ਮੁਲਕ ਵੀ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਜਿਆਦਾ ਹੈ। ਇਸੇ ਕਰਕੇ ਸਰਕਾਰ ਨੇ ਇਸ ਮੁਲਕ ਵਿਚ ਰਾਤ ਦੇ ਕਲੱਬਾਂ ਅਤੇ ਇੰਟਰਨੈਟ ਪੋਰਨੋਗ੍ਰਾਫੀ ਤੇ ਮੁਕੰਮਲ ਬੈਨ ਲਗਾਇਆ ਹੋਇਆ ਹੈ। ਇੱਕ ਹੋਰ ਵੀ ਤੱਥ ਹੈ ਕਿ ਆਇਸਲੈਂਡ ਵਿਚ ਲੋਕਾਂ ਦੇ ਸਰਨੇਮ ਨਹੀਂ ਹੁੰਦੇ ਸਗੋਂ ਇਥੇ ਲੋਕ ਪਿਓ ਦੇ ਨਾਮ ਨਾਲ Son ਜਾਂ Daughter ਦੀ ਵਰਤੋਂ ਕਰਦੇ ਹਨ। ਸੋ ਕਿਵੇਂ ਲੱਗੀ ਵੀਡੀਓ ਤੇ ਕਿਵੇਂ ਲੱਗਾ ਇਹ ਦੇਸ਼ ਆਇਸਲੈਂਡ,ਆਪਣੇ ਵਿਚਾਰ ਕਮੈਂਟ ਵਿਚ ਜਰੂਰ ਦਿਓ। ਇੱਕ ਗੱਲ ਹੋਰ ਕਿ ਜੇਕਰ ਤੁਸੀਂ ਇਸ ਦੇਸ਼ ਵਿਚ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਘੁੰਮਣ ਵੀ ਜਾ ਸਕਦੇ ਹੋ ਕਿਉਂਕਿ ਕੁਦਰਤੀ ਸੁਹੱਪਣ ਵਲੋਂ ਇਹ ਮੁਲਕ ਬਹੁਤ ਸੋਹਣਾ ਹੈ।

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.