ਹੋ ਜਾਓ ਸਾਵਧਾਨ! ਮੋਬਾਈਲ ਫੋਨ ਜ਼ਿਆਦਾ ਵਰਤਿਆ ਤਾਂ ਉੱਘ ਆਉਣਗੇ ‘ਸਿੰਙ’

ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਸਬੰਧੀ ਇਕ ਹੈਰਾਨੀਜਨਕ ਖੁਲਾਸਾ ਹੋਇਆ ਹੈ। ਰਿਸਰਚ ਮੁਤਾਬਕ ਮੋਬਾਈਲ ਦੀ ਜ਼ਿਆਦਾ ਵਰਤੋਂ ਸਾਡੇ ਸਰੀਰ ਦੀਆਂ ਹੱਡੀਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਬਾਇਓਮੈਕੇਨਿਕਸ ਵਿਚ ਹੋਈ ਇਕ ਨਵੀਂ ਰਿਸਰਚ ਵਿਚ ਪਤਾ ਚੱਲਿਆ ਹੈ ਕਿ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਨੌਜਵਾਨਾਂ ਦੇ ਸਿਰ ਦੇ ਪਿਛਲੇ ਹਿੱਸੇ ਵਿਚ ‘ਸਿੰਙ’ ਦੀ ਤਰ੍ਹਾਂ ਦੇ ਸਪਾਈਕਸ ਨਿਕਲ ਰਹੇ ਹਨ।
ਸਿਰ ਦੇ ਸਕੈਨ ਵਿਚ ਇਸ ਗੱਲ ਦੀ ਪੁਸ਼ਟੀ ਵੀ ਹੋ ਗਈ ਹੈ। ਸਿਰ ਦੇ ਅੱਗੇ ਵੱਲ ਝੁਕਾਅ ਕਾਰਨ ਬੋਨ ਸਪਾਰਸ (bone spars) ਹੁੰਦਾ ਹੈ। ਰੀੜ੍ਹ ਦੀ ਹੱਡੀ ਤੋਂ ਵਜ਼ਨ ਦੇ ਸ਼ਿਫਟ ਹੋ ਕੇ ਸਿਰ ਦੇ ਪਿੱਛੇ ਦੀਆਂ ਮਾਂਸਪੇਸ਼ੀਆਂ ਤੱਕ ਜਾਣ ਨਾਲ ਕਨੈਕਟਿੰਗ ਟੇਂਡਨ ਅਤੇ ਲਿਗਾਮੈਂਟਸ ਵਿਚ ਹੱਡੀ ਦਾ ਵਿਕਾਸ ਹੁੰਦਾ ਹੈ।

ਨਤੀਜੇ ਵਜੋਂ ਇਕ ਹੁੱਕ ਜਾਂ ਸਿੰਙ ਵਾਂਗ ਹੱਡੀਆਂ ਵੱਧਦੀਆਂ ਹਨ, ਜੋ ਗਰਦਨ ਦੇ ਠੀਕ ਉੱਪਰ ਵੱਲ ਖੋਪੜੀ ਤੋਂ ਬਾਹਰ ਨਿਕਲੀਆਂ ਹੁੰਦੀਆਂ ਹਨ। ਇਹ ਰਿਸਰਚ ਆਸਟ੍ਰੇਲੀਆ ਦੇ ਸਨਸ਼ਾਈਨ ਕੋਸਟ ਯੂਨੀਵਰਸਿਟੀ ਵਿਚ ਕੀਤੀ ਗਈ।
ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿਚ ਸਨਸ਼ਾਈਸ ਕੋਸਟ ਯੂਨੀਵਰਸਿਟੀ ਦੇ ਦੋ ਸ਼ੋਧ ਕਰਤਾਵਾਂ ਨੇ ਕਿਹਾ ਕਿ ਸਮਾਰਟ ਫੋਨ ਅਤੇ ਹੋਰ ਹੈਂਡਹੈਲਡ ਡਿਵਾਈਸ ਮਨੁੱਖੀ ਸਰੂਪ ਵਿਗਾੜ ਰਹੇ ਹਨ।  ਯੂਜ਼ਰ ਨੂੰ ਛੋਟੀ ਸਕ੍ਰੀਨ ‘ਤੇ ਕੀ ਹੋ ਰਿਹਾ ਹੈ ਦੇਖਣ ਲਈ ਆਪਣਾ ਸਿਰ ਅੱਗੇ ਝੁਕਾਉਣਾ ਪੈਂਦਾ ਹੈ।

ਸ਼ੋਧ ਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਦੀ ਖੋਜ ਰੋਜ਼ਾਨਾ ਦੀ ਜ਼ਿੰਦਗੀ ਵਿਚ ਐਡਵਾਂਸ ਤਕਨਾਲੋਜੀ ਕਾਰਨ ਹੋਣ ਵਾਲੀਆਂ ਹੱਡੀਆਂ ਦੀ ਅਨੁਕੂਲਤਾ ਦਾ ਪਹਿਲਾ ਦਸਤਾਵੇਜ਼ ਹੈ। ਉਨ੍ਹਾਂ ਨੇ ਦੱਸਿਆ ਕਿ 41 ਫੀਸਦੀ ਨੌਜਵਾਨਾਂ ਦੇ ਸਿਰ ਦੀ ਹੱਡੀ ਵਿਚ ਵਾਧਾ ਦੇਖਿਆ ਜਾ ਸਕਦਾ ਹੈ, ਜੋ ਪਹਿਲਾਂ ਲਗਾਏ ਗਏ ਅਨੁਮਾਨ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਹੈ। ਇਹ ਔਰਤਾਂ ਦੀ ਤੁਲਨਾ ਵਿਚ ਪੁਰਸ਼ਾਂ ਵਿਚ ਜ਼ਿਆਦਾ ਹੈ।

About admin

Check Also

ਜਾਣੋ ਕਿਵੇਂ ਗਠੀਏ ਦੀ ਬਿਮਾਰੀ ਮੁੱਢ ਤੋਂ ਖਤਮ ਹੋ ਜਾਵੇਗੀ ਬਸ ਕਰ ਲਵੋ ਇਹ ਕੰਮ,ਜਾਣਕਾਰੀ ਦੇਖੋ ਤੇ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਆਯੁਰਵੇਦ ਦਾ ਕਹਿਣਾ ਹੈ ਕਿ ਸਰੀਰ ਨਾਲ ਜੁੜੀਆਂ ਸਾਰੀਆ ਸਮੱਸਿਆਵਾਂ ਨੂੰ ਦੂਰ ਰੱਖ ਪਾਉਣ ‘ਚ …

Leave a Reply

Your email address will not be published.