ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਵੀਰਵਾਰ ਦੀ ਸ਼ਾਮ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ 2 ਸਾਲਾ ਮਾਸੂਮ ਫਤਿਹਵੀਰ 140 ਫੁੱਟ ਡੂੰਘੇ ਬੋਰਵੈੱਲ ‘ਚ ਜਾ ਡਿੱਗਾ। ਜਿਸ ਤੋਂ ਬਾਅਦ ਮਾਸੂਮ ਨੂੰ ਬਾਹਰ ਕੱਢਣ ਲਈ ਪਿੰਡ ਵਾਸੀਆਂ ਵੱਲੋਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਏਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਹੈ ਕਿ ਫਤਹਿ ਦੀ ਲਾਇਵ ਵੀਡੀਓ CCTV ਕੈਮਰੇ ਵਿਚ ਕੈਦ ਹੋ ਰਹੀ ਹੈ ਤੇ ਖੁਸ਼ਖਬਰੀ ਦੀ ਗੱਲ ਇਹ ਹੈ ਕਿ ਫਤਹਿ ਦੇ ਹੱਥਾਂ ਪੈਰਾਂ ਤੋਂ ਸੋਚ ਲੱਥ ਚੁੱਕੀ ਹੈ ਤੇ ਡਾਕਟਰਾਂ ਦੀ ਟੀਮ ਵੱਲੋਂ ਉਸਦੇ ਸਹੀ ਸਲਾਮਤ ਹੋਣ ਦਾ ਸੰਦੇਸ਼ ਹੈ |ਫਤਿਹਵੀਰ ਲਈ ਸਾਰਾ ਪੰਜਾਬ ਦੁਆ ਕਰ ਰਿਹਾ ਹੈ। ਕਰੀਬ 49 ਘੰਟਿਆਂ ਬਾਅਦ ਵੀ ਰੈਸਕਿਊ ਅਪਰੇਸ਼ਨ ਜਾਰੀ ਹੈ।
ਹੁਣ ਤੱਕ ਦੀਆਂ ਆਈਆਂ ਮੀਡੀਆ ਰਿਪੋਰਟਾਂ ਮੁਤਾਬਕ ਫਤਿਹਵੀਰ ਨੂੰ ਬਾਹਰ ਕੱਢਣ ਲਈ 3ਤੋਂ 4ਘੰਟਿਆਂ ਦਾ ਸਮਾ ਹੋਰ ਲੱਗ ਸਕਦਾ ਹੈ।ਫਿਲਹਾਲ ਫਤਿਹਵੀਰ ਨੂੰ ਬਚਾਉਣ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। NDRF ਦੀ ਟੀਮ ਵੱਲੋਂ ਰੈਸਕਿਊ ਅਪਰੇਸ਼ਨ ਚਲਾਇਆ ਜਾ ਰਿਹਾ ਹੈ।
ਹੁਣ ਵੀ ਲਗਾਤਾਰ ਰਾਹਤ ਤੇ ਬਚਾਅ ਕਾਰਜ ਜਾਰੀ ਹਨ।ਉਸ ਨੂੰ ਆਕਸੀਜ਼ਨ ਪਹੁੰਚਾਈ ਜਾ ਰਹੀ ਤੇ ਜੇਸੀਬੀ ਦੀ ਮਦਦ ਨਾਲ ਖੁਦਾਈ ਕੀਤੀ ਜਾ ਰਹੀ ਹੈ। ਆਪਣੇ ਇਕਲੌਤੇ ਪੁੱਤ ਦੀ ਸਲਾਮਤੀ ਦੀ ਚਿੰਤਾ ‘ਚ ਮਾਪੇ ਅੱਧੇ ਹੋਏ ਪਏ ਅਤੇ ਲਗਾਤਾਰ ਰੱਬ ਤੋਂ ਅਰਦਾਸ ਕਰ ਰਹੇ ਹਨ।
Check Also
ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ
ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …