1947 ਦੀ ਵੰਡ ਦੇ ਵਿਛੜੇ ਭੈਣ-ਭਰਾ 72 ਸਾਲ ਬਾਅਦ ਇੰਝ ਮਿਲੇ, ਨਨਕਾਣਾ ਸਾਹਿਬ..!

ਸੰਨ 47 ਦੀ ਵੰਡ…ਪੰਜਾਬ ਦੀ ਵੰਡ,ਪੰਜਾਂ ਦਰਿਆਵਾਂ ਦੀ ਵੰਡ ਅਕਸਰ ਆਖਿਆ ਜਾਂਦਾ ਕਿ 1947 ਵਿਚ ਭਾਰਤ ਵੰਡਿਆ ਗਿਆ ਸੀ ਤੇ ਨਾਲ ਪਾਕਿਸਤਾਨ ਬਣ ਗਿਆ। ਪਰ ਅਸਲੀਅਤ ਵਿਚ ਸਿਰਫ ਪੰਜਾਬ ਹੀ ਵੰਡਿਆ ਗਿਆ ਸੀ ਦੋ ਹਿੱਸਿਆਂ ਚ,ਇੱਕ ਹਿੱਸਾ ਭਾਰਤ ਦੇ ਹਿੱਸੇ ਆਇਆ ਤੇ ਦੂਜਾ ਪਾਕਿਸਤਾਨ ਦੇ ਹਿੱਸੇ। ਅੱਜ ਵੀ ਦੋਹਾਂ ਪੰਜਾਬਾਂ ਦੀ ਆਪਸੀ ਸਾਂਝ ਬਰਕਰਾਰ ਹੈ ਤੇ ਇਸੇ ਸਾਂਝ ਵਿਚ ਇੱਕ ਨਵਾਂ ਵਰਕਾ ਉਦੋਂ ਲਿਖਿਆ ਗਿਆ ਜਦੋਂ ਪਾਕਿਸਤਾਨ ਦੇ ਗੁਰਦਵਾਰਾ ਨਨਕਾਣਾ ਸਾਹਿਬ ਵਿਖੇ 47 ਦੀ ਵੰਡ ਵੇਲੇ ਵਿਛੜੇ ਭੈਣ-ਭਰਾ 72 ਸਾਲਾਂ ਬਾਅਦ ਮਿਲੇ। ਇਥੇ ਜਿਕਰਯੋਗ ਗੱਲ ਇਹ ਹੈ ਕਿ ਪਾਕਿਸਤਾਨ ਵਿਚ ਰਹਿ ਗਈਆਂ ਦੋਵੇਂ ਭੈਣਾਂ ਅਲਫਤ ਬੀਬੀ ਤੇ ਮੇਰਾਜ ਬੀਬੀ ਮੁਸਲਮਾਨ ਹਨ ਤੇ ਉਹਨਾਂ ਦਾ ਭਰਾ ਜੋ ਕਿ ਚੜਦੇ ਪੰਜਾਬ ਤੋਂ ਹੈ ਉਹ ਸਿੱਖ ਹੈ।

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.