Asifa ਨੂੰ ਇਨਸਾਫ ਦਵਾਉਣ ਵਾਲੇ ਵਕੀਲ ਦੇ ਖੁਲਾਸੇ | Mobeen Farooqi

ਬਹੁਚਰਚਿਤ ਕਠੂਆ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ‘ਚ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਅੱਜ ਸਵੇਰੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਛੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਇਸ ਘਟਨਾ ਦਾ ਮਾਸਟਰ ਮਾਈਂਡ ਸਾਂਝੀ ਰਾਮ ਹੈ। ਦੋਸ਼ੀਆਂ ਵਿਚ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ ਜਦਕਿ ਇਕ ਨੂੰ ਬਰੀ ਕਰ ਦਿੱਤਾ ਗਿਆ ਹੈ। ਸ਼ਾਮ ਨੂੰ ਆਏ ਫ਼ੈਸਲੇ ‘ਚ 3 ਦੋਸ਼ੀਆਂ ਨੂੰ ਉਮਰਕੈਦ ਤੇ ਬਾਕੀ ਤਿੰਨ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਦੇ ਨਾਲ-ਨਾਲ ਇਕ ਲੱਖ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।ਪ੍ਰਵੇਸ਼ ਕੁਮਾਰ, ਦੀਪਕ ਖਜੂਰੀਆ ਤੇ ਸਾਂਝੀ ਰਾਮ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਆਨੰਦ ਦੱਤਾ, ਸੁਰਿੰਦਰ ਤੇ ਕਾਂਸਟੇਬਲ ਤਿਲਕ ਰਾਜ ਨੂੰ 5-5 ਸਾਲ ਦੀ ਸਜ਼ਾ ਸਮੇਤ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਸੁਣਵਾਈ ਸ਼ੁਰੂ ਹੋਣ ਦੇ 380 ਦਿਨਾਂ ਪਿੱਛੋਂ ਇਹ ਫ਼ੈਸਲਾ ਆ ਰਿਹਾ ਹੈ। ਦੀਪਕ ਕੁਮਾਰ, ਪ੍ਰਵੇਸ਼ ਕੁਮਾਰ, ਐੱਸਪੀਓ ਸੁਰੇਂਦਰ ਕੁਮਾਰ, ਐੱਸਪੀਓ ਆਨੰਦ ਦੱਤਾ, ਕਾਂਸਟੇਬਲ ਤਿਲਕ ਰਾਜ ਤੇ ਸਾਂਝੀ ਰਾਮ ਆਦਿ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਮਾਸਟਰਮਾਈਂਡ ਸਾਂਝੀ ਰਾਮ ਦੇ ਪੁੱਤਰ ਵਿਸ਼ਾਲ ਜੰਗੋਤਰਾ ਨੂੰ ਬਰੀ ਕਰ ਦਿੱਤਾ ਗਿਆ ਹੈ। ਦੋਸ਼ੀਆਂ ਨੂੰ ਸਜ਼ਾ 4 ਵਜੇ ਸੁਣਾਈ ਜਾਵੇਗੀ।Image result for asifa ਫ਼ੈਸਲੇ ਦੇ ਮੱਦੇਨਜ਼ਰ ਅਦਾਲਤ ਦੇ ਬਹਾਰ ਸੁਰੱਖਿਆ ਬੰਦੋਬਸਤ ਪੁਖ਼ਤ ਕੀਤੇ ਗਏ ਹਨ। ਜੱਜ ਡਾ. ਤੇਜਵਿੰਦਰ ਸਿੰਘ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫ਼ੈਸਲਾ ਸੁਣਾਇਆ।ਜੰਮੂ-ਕਸ਼ਮੀਰ ਦੇ ਕਠੂਆ ਦੀ ਹੀਰਾਨਗਰ ਤਹਿਸੀਲ ਦੇ ਰਸਾਨਾ ਪਿੰਡ ਵਿਚ 10 ਜਨਵਰੀ, 2018 ਨੂੰ ਅੱਠ ਸਾਲ ਦੀ ਬੱਚੀ ਪਸ਼ੂ ਚਰਾਂਦੇ ਸਮੇਂ ਗ਼ਾਇਬ ਹੋ ਗਈ ਸੀ। ਤਿੰਨ ਦਿਨ ਪਿੱਛੋਂ ਉਸ ਦੀ ਲਾਸ਼ ਇਕ ਧਾਰਮਿਕ ਸਥਾਨ ਦੇ ਕੋਲ ਮਿਲੀ ਸੀ। ਪਰਿਵਾਰ ਦੀ ਸ਼ਿਕਾਇਤ ‘ਤੇ ਦੀਪਕ ਕੁਮਾਰ, ਪ੍ਰਵੇਸ਼ ਕੁਮਾਰ, ਵਿਸ਼ਾਲ ਜੰਗੋਤਰਾ, ਐੱਸਪੀਓ ਸੁਰੇਂਦਰ ਕੁਮਾਰ, ਐੱਸਪੀਓ ਆਨੰਦ ਦੱਤਾ, ਕਾਂਸਟੇਬਲ ਤਿਲਕ ਰਾਜ, ਸਾਂਝੀ ਰਾਮ ਅਤੇ ਇਕ ਨਾਬਾਲਿਗ ‘ਤੇ ਜਬਰ ਜਨਾਹ, ਹੱਤਿਆ, ਸਾਜ਼ਿਸ਼ ਰਚਣ, ਸਬੂਤ ਮਿਟਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਦੇ ਸੰਪਰਦਾਇਕ ਰੰਗ ਲੈਣ, ਮਾਹੌਲ ਵਿਗੜਨ ਅਤੇ ਸੁਰੱਖਿਆ ਦੀ ਨਜ਼ਰ ਤੋਂ ਸੁਪਰੀਮ ਕੋਰਟ ਨੇ ਕੇਸ ਨੂੰ ਕਠੂਆ ਤੋਂ ਪਠਾਨਕੋਟ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਲਾਤ ਵਿਚ ਤਬਦੀਲ ਕਰ ਦਿੱਤਾ ਸੀ। ਲਗਾਤਾਰ ਇਕ ਸਾਲ ਤਕ ਸੁਣਵਾਈ ਦੌਰਾਨ ਇਸਤਗਾਸਾ ਪੱਖ ਨੇ 114 ਜਦਕਿ ਬਚਾਅ ਪੱਖ ਨੇ 18 ਗਵਾਹ ਪੇਸ਼ ਕੀਤੇ।

About admin

Check Also

ਲਾਪਤਾ ਹੋਏ ਪਰਿਵਾਰ ਦੇ ਮਾਮਲੇ ਚ’ ਹੋਇਆ ਰੂਹ ਕੰਬਾ ਦੇਣ ਵਾਲਾ ਵੱਡਾ ਖੁਲਾਸਾ,ਇਸ ਸ਼ਖ਼ਸ ਨੇ ਕੀਤੇ ਹਨ ਕਤਲ

ਪਿਛਲੇ ਦਿਨੀਂ ਤਹਿਸੀਲ ਅਜਨਾਲਾ ਦੇ ਪਿੰਡ ਤੇੜਾ ਖ਼ੁਰਦ ਵਿਖੇ ਇੱਕ ਪਰਿਵਾਰ ਦੀ ਗੁੰਮਸ਼ੁਦਗੀ ਦੇ ਮਾਮਲੇ …

Leave a Reply

Your email address will not be published.