Bhai Pinderpal Singh ਦਾ ਕੌਮ ਨੂੰ ਸੁਨੇਹਾ | ਬਹੁਤਿਆਂ ਨੂੰ ਨਹੀਂ ਪਚਣੀ ਗੱਲ

ਦਿੱਲੀ ਵਿੱਚ ਸਿੱਖ ਪਿਤਾ ਪੁੱਤਰ ਨੂੰ ਕੁੱਟਣ ਵਾਲੀ ਘਟਨਾ ਦਾ ਜਿੱਥੇ ਵਿਸ਼ਵ ਭਰ ਦੀ ਸਿੱਖ ਸੰਗਤ ਨੇ ਵਿਰੋਧ ਕੀਤਾ ਹੈ ਓਥੇ ਹੀ ਪੰਥ ਦੇ ਮਸ਼ਹੂਰ ਪ੍ਰਚਾਰਕ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਇਸ ਘਟਨਾ ਤੌ ਬਾਅਦ ਸਮੁੱਚੀ ਕੌਮ ਨੂੰ ਵੱਡਾ ਸੁਨੇਹਾ ਦਿੱਤਾ ਹੈ.. ਭਾਈ ਪਿੰਦਰਪਾਲ ਸਿੰਘ ਜੀ ਨੇ ਪਿਓ ਪੁੱਤ ਨੂੰ ਬਹਾਦਰ ਸਿੱਖ ਆਖਿਆ ਹੈ ਤੇ ਸਿੱਖ ਕੌਮ ਨੂੰ ਏਕਾ ਕਰਨ ਲਈ ਬੇਨਤੀ ਕੀਤੀ ਹੈ ਓਹਨਾਂ ਕਿਹਾ ਕਿ ਜੇ ਇਸ ਮੰਦਭਾਗੀ ਘਟਨਾ ਤੋਂ ਜੇ ਅਜੇ ਵੀ ਸਿੱਖ ਕੌਮ ਨੇ ਕੁੱਝ ਨਾ ਸਿੱਖਿਆ ਤਾਂ ਓਹ ਦਿਨ ਦੁਰ ਨਹੀਂ ਜਦ ਚੋਰਾਹਿਆਂ ਵਿੱਚ ਸਿੱਖਾਂ ਦੀਆਂ ਦਾੜ੍ਹੀਆਂ ਪੁੱਟੀਆਂ ਜਾਣਗੀਆਂ .. ਸਮੂਹ ਸੰਗਤ ਜੀ ਇਸ ਸੁਨੇਹੇ ਨੂੰ ਸੁਣ ਕੇ ਸਭ ਨਾਲ ਸ਼ੇਅਰ ਵੀ ਕਰ ਦਿਓ ..
ਦਿੱਲੀ ਦੇ ਮੁਖ਼ਰਜੀ ਨਗਰ ‘ਚ ਪੁਲਿਸ ਵੱਲੋਂ ਸਿੱਖ ਡਰਾਈਵਰ ਦੀ ਕੁੱਟਮਾਰ ਨੂੰ ਲੈ ਕੇ ਸੋਸ਼ਲ ਮੀਡੀਆ ਦੋ ਹਿੱਸਿਆਂ ‘ਚ ਵੰਡਿਆ ਹੋਇਆ ਹੈ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਸਿੱਖ ਡਰਾਈਵਰ ਦੇ ਪੱਖ ਚ ਨਿੱਤਰੇ ਹਨ ਉੱਥੇ ਹੀ ਕੁੱਝ ਕੁ ਲੋਕਾਂ ਦਾ ਮੰਨਣਾ ਇਹ ਵੀ ਹੈ ਕਿ ਗ਼ਲਤੀ ਸਿੱਖ ਡਰਾਈਵਰ ਦੀ ਸੀ, ਸੋਸ਼ਲ ਮੀਡੀਆ ਚ ਉੱਪਰਲੀ ਵੀਡੀਓ ਵਾਇਰਲ ਹੋ ਰਹੀ ਹੈ, ਵੀਡੀਓ ਕਿਸੇ ਹਰਤਿੰਦਰ ਸਿੰਘ ਨਾਂ ਦੇ ਸ਼ਖ਼ਸ ਦੀ ਦੱਸੀ ਜਾ ਰਹੀ ਹੈ ਜੋ ਸਿੱਖ ਦੇ ਕਿਰਪਾਨ ਕੱਢਣ ਦਾ ਵਿਰੋਧ ਕਰ ਰਿਹਾ ਹੈ .. ਪਰ ਤਹਾਨੂੰ ਦੱਸ ਦਈਏ ਕਿ ਇੱਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ ਇਹ ਵਿਡੀਓ ਬਹੁਤ ਨੇੜੇ ਤੋਂ ਬਣਾਈ ਹੋਈ ਹੈ… ਇਸ ਵਿੱਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਸਿੱਖ ਨੇ ਗਤਰੇ ਵਾਲੀ ਕਿਰਪਾਨ ਕੱਢੀ ਜਾਂ ਨਹੀਂ .. ਉਸਦੇ ਹੱਥ ਵਿੱਚ ਜੋ ਵੀ ਆਇਆ ਉਸੇ ਨੂੰ ਸਸ਼ਤਰ ਦੇ ਤੌਰ ਤੇ ਵਰਤਿਆ ..

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.