Shiv Sena ਨੂੰ ਖਰੀਆਂ ਖਰੀਆਂ, ਇਹ ਹੁੰਦੀ ਲਾਹ-ਪਾਹ..!

ਪੰਜਾਬ ਵਿਚ ਇੰਨੀ ਦਿਨੀਂ ਇੱਕ ਪਾਸੇ ਕੁਝ ਫਿਰਕੂ ਲੋਕ ਹਿੰਦੂਆਂ ਦੇ ਨਾਮ ਤੇ ਨਫਰਤ ਫੈਲਾਉਣ ਦਾ ਕੰਮ ਕਰ ਰਹੇ ਹਨ ਤੇ ਦੂਜੇ ਪਾਸੇ ਕੁਝ ਅਜਿਹੇ ਸੁਹਿਰਦ ਹਿੰਦੂ ਭੈਣ ਭਰਾ ਵੀ ਹੈਗੇ ਨੇ ਜਿਹੜੇ ਇਹਨਾਂ ਅਖੌਤੀ ਸ਼ਿਵ ਸੈਨਾ ਦੇ ਨਾਮ ਤੇ ਬਣਾਈਆਂ ਹਿੰਦੂ ਫਿਰਕੂ ਜਥੇਬੰਦੀਆਂ ਨੂੰ ਲਾਹਨਤਾਂ ਪਾ ਕੇ ਅਸਲੀ ਹਿੰਦੂ ਹੋਣ ਦਾ ਫਰਜ਼ ਨਿਭਾ ਰਹੇ ਹਨ। ਤੁਸੀਂ ਸਭਨੇ ਸਿੱਖਾਂ ਖਿਲਾਫ ਬੋਲਣ ਵਾਲੇ ਬਹੁਤ ਸਾਰੇ ਲੋਕ ਦੇਖੇ ਹੋਣਗੇ ਜੋ ਕਿ ਖੁਦ ਨੂੰ ਸ਼ਿਵ ਸੈਨਿਕ ਕਹਾਉਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਅਸਲੀ ਹਿੰਦੂਆਂ ਦੀ ਉਦਾਹਰਣ ਦੇਵਾਂਗੇ ਜੋ ਅਸਲ ਵਿਚ ਸੱਚੇ ਹਿੰਦੂ ਹਨ। ਇਹਨਾਂ ਵਿਚੋਂ ਇੱਕ ਪੋਸਟ ਹੈ ਵੀਰ ਰਾਜਨ ਮਲਹੋਤਰਾ ਦੀ ਜਿਸ ਨੇ ਕੱਲ ਸ਼ਿਵ ਸੈਨਾ ਵਲੋਂ ਹਿੰਦੂਆਂ ਦੇ ਨਾਮ ਤੇ ਕੀਤੀ ਹੁੱਲੜਬਾਜ਼ੀ ਦਾ ਜਵਾਬ ਦਿੱਤਾ ਹੈ। ਇਸ ਵੀਰ ਨੇ ਆਪਣੀ ਫੇਸਬੁੱਕ ਤੇ ਲਿਖਿਆ ਹੈ ਕਿ “ਲੁਧਿਆਣੇ ਸ਼ਂਗਲਾ ਸ਼ਿਵਾਲਾ ਮੰਦਿਰ ਦੇ ਬਾਹਰ ਦੀ ਇਹ ਵਿਡਿਉ ਹੈ,ਅਸੀ ਕਿਸੇ ਦੇ ਖਿਲਾਫ ਜਾ ਕਿਸੇ ਦੀ ਸਪੋਟ ਵਿਚ ਨੰਹੀ ਪਰ ਧਰਮ ਤੇ ਮੰਦਿਰ ਦਾ ਸਹਾਰਾ ਲੈ ਕੇ ਕਿਸੇ ਦੂਜੇ ਧਰਮ ਦੇ ਅਟੈਕ ਕਰਨਾ ਕਿਥੋ ਦੀ ਸਿਆਣਪ ਹੈ ??Image result for bhindranwale ਤੇ ਭਿੰਡਰਾ ਵਿਲਿਆ ਦੇ ਪੁਤਲੇ ਫੂਕਨਾ ਉਹ ਵੀ ਮੰਦਿਰ ਦੇ ਬਾਹਰ ਬੜਾ ਹੀ ਮੰਦਭਾਗਾ ਹੈ। ਜੇ ਤੁਸੀ ਵਿਰੋਧ ਕਰਨਾ ਹੈ ਕਰੋ ਪਰ ਮੰਦਿਰ ਦੀ ਆੜ ਤਾਂ ਨਾ ਲਵੋ। ਮੈਂ ਇਕ ਹਿੰਦੂ ਹੋਣ ਦੇ ਨਾਤੇ ਬੀਜੇਪੀ ਆਰ ਐਸ ਐਸ ਤੇ ਸ਼ਿਵ ਸੇਨਾ ਵਾਲਿਆ ਦਾ ਸਖਤ ਵਿਰੋਧ ਕਰਦਾ ਹਾਂ ਤੇ ਉਹਨਾ ਤੇ ਪ੍ਰਸ਼ਾਸਾਨ ਤੋ ਬਣਦੀ ਕਾਰਵਾਈ ਦੀ ਮੰਗ ਕਰਦਾ ਹਾਂ। ਹਿੰਦੂ+ਸਿਖ= ਭਰਾ,ਇਕ ਤਰਫ ਸਾੜਨਾ ਪੁਤਲਾ ਹੈ ਤੇ ਨਾਰੇ ਰਬ ਦੇ ਲਾ ਰਹੇ ਨੇ ਸ਼ਰਮ ਕਰੋ..।”Image result for bhindranwale
ਇਸੇ ਤਰਾਂ ਇੱਕ ਹੋਰ ਹਿੰਦੂ ਵੀਰ ਨੇ ਵੀਡੀਓ ਪਾਈ ਹੈ ਜਿਸ ਵਿਚ ਉਸਨੇ ਸਵਾਲ ਕੀਤਾ ਹੈ ਕਿ ਇਹਨਾਂ ਸ਼ਿਵ ਸੈਨਿਕਾਂ ਨੂੰ ਕਿਸਨੇ ਹੱਕ ਦਿੱਤਾ ਹੈ ਕਿ ਉਹ ਹਿੰਦੂ ਧਰਮ ਦੀ ਰਾਖੀ ਕਰਨ ?? ਇਹ ਦੋਵੇਂ ਉਦਾਹਰਣ ਦੇਖਕੇ ਲਗਦਾ ਹੈ ਕਿ ਅਸਲ ਵਿਚ ਹਿੰਦੂ ਭਾਈਚਾਰਾ ਵੀ ਸ਼ਿਵ ਸੈਨਾ ਜਾਂ ਅਜਿਹੀਆਂ ਜਥੇਬੰਦੀਆਂ ਤੋਂ ਦੁਖੀ ਹੈ। ਹਿੰਦੂਵਾਦ ਦੇ ਨਾਮ ਤੇ ਨਫਰਤ ਫੈਲਾਉਣ ਵਾਲੇ ਲੋਕਾਂ ਖਿਲਾਫ ਸਮੁਚੇ ਪੰਜਾਬੀਆਂ ਨੂੰ ਨਿਤਰਨ ਦੀ ਅਪੀਲ ਹੈ। ਜੇਕਰ ਵੀਡੀਓ ਨਾਲ ਸਹਿਮਤ ਹੋਏ ਤਾਂ ਵੀਡੀਓ ਸ਼ੇਅਰ ਜਰੂਰ ਕਰਦਿਓ।

About admin

Check Also

ਕਿਉਂ ਮਰਨ ਦੇ ਬਾਅਦ ਸਾੜ ਦਿੱਤੀ ਜਾਂਦੀ ਹੈ ਲਾਸ਼, ਜਾਣੋ ਇਸਦੇ ਪਿੱਛੇ ਦਾ ਹੈਰਾਨ ਕਰਨ ਵਾਲਾ ਕਾਰਨ

ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇਕ ਵਕਤ ਆਵੇਗਾ ਜਦੋ ਅਸੀਂ ਇਸ ਦੁਨੀਆਂ ਨੂੰ ਅਲਵਿਦਾ …

Leave a Reply

Your email address will not be published.