Sikh ਕੌਮ ਇੱਕ ਬਹਾਦਰ ਕੌਮ -Proud to be a Sikh

ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਅਤੇ ਬੇਅਦਬੀ ਮਾਮਲਿਆਂ ਤੇ ਮੁੱਖ ਸਾਜ਼ਿਸ਼ਕਰਤਾਵਾਂ ਵਿਚੋਂ ਇੱਕ ਮਹਿੰਦਰਪਾਲ ਬਿੱਟੂ ਨੂੰ ਅੱਜ ਦੋ ਕੈਦੀਆਂ ਵੱਲੋਂ ਜੇਲ੍ਹ ਦੇ ਅੰਦਰ ਹੀ ਕਤਲ ਕਰ ਦਿੱਤਾ ਗਿਆ।

ਬਿੱਟੂ ਤੇ ਹਮਲਾ ਮਹਿੰਦਰਪਾਲ ਸਿੰਘ ਅਤੇ ਗੁਰਸੇਵਕ ਸਿੰਘ ਨਾਂਅ ਦੇ ਦੋ ਕੈਦੀਆਂ ਵੱਲੋਂ ਕੀਤਾ ਗਿਆ। ਗੰਭੀਰ ਹਾਲਤ ਵਿਚ ਬਿੱਟੂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨਿਆ ਗਿਆ। ਪਤਾ ਲੱਗਾ ਹੈ ਕਿ ਉਕਤ ਦੋਵੇਂ ਵਿਅਕਤੀ ਇੱਕ ਕਤਲ ਦੇ ਮਾਮਲੇ ਵਿਚ ਨਾਭਾ ਜੇਲ੍ਹ ਵਿਚ ਬੰਦ ਸਨ
Image result for ਮਹਿੰਦਰ ਪਾਲ ਬਿੱਟੂ
ਅਤੇ ਅੱਜ ਜੇਲ੍ਹ ਦੇ ਅੰਦਰ ਚੱਲ ਰਹੀ ਉਸਾਰੀ ਦੇ ਕੰਮ ਵੇਲੇ ਹੀ ਉਨ੍ਹਾਂ ਨੇ ਸਰੀਆ ਆਦਿ ਲੈ ਕੇ ਬਿੱਟੂ ਉੱਪਰ ਹਮਲਾ ਕਰ ਦਿੱਤਾ।
ਨਾਭਾ ਦੀ ਨਵੀਂ ਬਣੀ ਜ਼ਿਲ੍ਹਾ ਜੇਲ੍ਹ ਚ ਉਸ ਵੇਲੇ ਹੜਕੰਪ ਮੱਚ ਗਿਆ ਜਦੋ ਜੇਲ੍ਹ ਚ ਬੰਦ ਕੈਦੀਆਂ ਵਿਚਾਲੇ ਝੜਪ ਹੋ ਗਈ। ਇਹ ਝੜਪ ਇਹਨੀ ਜਿਆਦਾ ਵਧ ਗਈ ਇਕ ਦੀ ਕੈਦੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਕੈਦੀਆਂ ਵਿਚਾਲੇ ਆਪਸ ‘ਚ ਝੜਪ ਹੋ ਗਈ ਜਿਸ ਕਾਰਨ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਤੇ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਦੀ ਮੌਤ ਹੋ ਗਈ।
Nabha Jail
ਮ੍ਰਿਤਕ ਡੇਰਾ ਪ੍ਰੇਮੀ ਦੀ ਪਹਿਚਾਣ ਮਹਿੰਦਰਪਾਲ ਸਿੰਘ ਨਾਂ ਵੱਜੋਂ ਹੋਈ ਹੈ ਜੋ ਕਿ ਫਰੀਦਕੋਟ ਦਾ ਰਹਿਣ ਵਾਲਾ ਸੀ। ਉੱਥੇ ਹੀ ਇਸ ਮਾਮਲੇ ਤੇ ਜੇਲ੍ਹ ਅਧਿਕਾਰੀ ਦਾ ਕਹਿਣਾ ਹੈ ਕਿ ਡੇਰਾ ਪ੍ਰੇਮੀ ਮਹਿੰਦਰਪਾਲ ਤੇ ਜੇਲ੍ਹ ਚ ਬੰਦ ਹੋਰ ਕੈਦੀਆਂ ਨੇ ਜੇਲ੍ਹ ਚ ਪਏ ਸਰੀਏ ਦੇ ਨਾਲ ਹਮਲਾ ਕਰ ਦਿੱਤਾ।
jail
ਜਿਸ ਕਾਰਨ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਆਰੋਪਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮ੍ਰਿਤਕ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਦਾ ਅੱਜ ਅੰਤਿਮ ਸਸਕਾਰ ਕੀਤਾ ਜਾਣਾ ਹੈ।

Related posts

Leave a Comment