Sikhi ਵਿਚ ਬਲਾਤਕਾਰ ਦੀ ਸਜ਼ਾ ਕੀ ਹੈ ??

ਬਲਾਤਕਾਰ ਦਾ ਅਪਰਾਧ ਭਾਰਤੀ ਦੰਡ ਸੰਘਤਾ ਦੀ ਧਾਰਾ 375 ਵਿਚ ਪਰਿਭਾਸ਼ਤ ਕੀਤਾ ਗਿਆ ਹੈ । ਜੇ ਧਾਰਾ 375 ਵਿਚ ਦਸੇ ਅਪਰਾਧ ਨੂੰ ਸਾਦਾ ਤੋਂ ਸਾਦਾ ਭਾਸ਼ਾ ਵਿਚ ਬਿਆਨ ਕਰਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਬਲਾਤਕਾਰ ਮਰਦ ਅਤੇ ਔਰਤ ਵਿਚਕਾਰ , ਔਰਤ ਦੀ ਸੰਮਤੀ ਤੋਂ ਬਿਨਾਂ ਅਤੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਕੀਤਾ ਗਿਆ ਮੈਥੁੰਨ ਹੈ । ਬਲਾਤਕਾਰ ਦਾ ਅਪਰਾਧ ਗਠਤ ਕਰਨ ਲਈ ਅਪਰਾਧਕ ਮਨ ਅਤੇ ਅਪਰਾਧਕ ਕੰਮ ਦੋਹਾਂ ਦਾ ਹੋਣਾ ਜ਼ਰੂਰੀ ਹੈ । ਜਦੋਂ ਮਰਦ ਦਾ ਇਰਾਦਾ ਕਿਸੇ ਔਰਤ ਨਾਲ ਲਿੰਗ-ਭੋਗ ਕਰਨ ਦਾ ਹੋਵੇ ਅਤੇ ਮਰਦ ਜਾਣਦਾ ਹਵੇ ਕਿ ਔਰਤ ਲਿੰਗ-ਭੋਗ ਲਈ ਰਜ਼ਾਮੰਦ ਨਹੀਂ ਹੈ ਤਾਂ ਅਪਰਾਧ ਦਾ ਇਹ ਅੰਗ ਦੋਸ਼ੀ ਮਨ ਦਾ ਸ਼ਾਹਦ ਹੈ ਜਦ ਕਿ ਮਰਦ ਦੇ ਲਿੰਗ ਦਾ ਔਰਤ ਦੀ ਯੋਨੀ ਵਿਚ ਦਖ਼ੂਲ ਅਪਰਾਧਕ ਕੰਮ ਹੈ ।

ਭਾਰਤੀ ਦੰਡ ਸੰਘਤਾ ਦੀ ਧਾਰਾ 375 ਵਿਚ ਛੇ ਕਿਸਮ ਦੇ ਹਾਲਾਤ ਬਿਆਨ ਕੀਤੇ ਗਏ ਹਨ ਜਿਨ੍ਹਾਂ ਵਿਚ ਕਿਸੇ ਮਰਦ ਅਤੇ ਔਰਤ ਵਿਚਕਾਰ ਲਿੰਗ-ਭੋਗ ਬਲਾਤਕਾਰ ਦਾ ਅਪਰਾਧ ਗਠਤ ਕਰਦਾ ਹੈ । ਉਹ ਹਾਲਾਤ ਨਿਮਨ ਅਨੁਸਾਰ ਹਨ : –

( i ) ਔਰਤ ਦੀ ਮਰਜ਼ੀ ਦੇ ਵਿਰੁੱਧ;

( ii ) ਔਰਤ ਦੀ ਸੰਮਤੀ ਤੋਂ ਬਿਨਾਂ;

( iii ) ਉਸ ਇਸਤਰੀ ਦੀ ਸੰਮਤੀ ਨਾਲ , ਜਦੋਂ ਉਸ ਦੀ ਸਮੰਤੀ , ਉਸ ਨੂੰ ਜਾਂ ਕਿਸੇ ਵਿਅਕਤੀ ਨੂੰ ਜਿਸ ਵਿਚ ਉਹ ਹਿੱਤਬਧ ਹੈ ਮੌਤ ਜਾਂ ਸੱਟ ਦੇ ਡਰ ਵਿਚ ਪਾ ਕੇ ਹਾਸਲ ਕੀਤੀ ਗਈ ਹੋਵੇ;

( iv ) ਉਸ ਇਸਤਰੀ ਦੀ ਸੰਮਤੀ ਨਾਲ ਜਦੋਂ ਉਸ ਨੇ ਸੰਮਤੀ ਇਸ ਮੁਗ਼ਾਲਤੇ ਅਧੀਨ ਦਿੱਤੀ ਹੋਵੇ ਕਿ ਉਹ ਮਰਦ ਉਸ ਦਾ ਪਤੀ ਹੈ;

( v ) ਉਸ ਇਸਤਰੀ ਦੀ ਸੰਮਤੀ ਨਾਲ ਜਦੋਂ ਉਸ ਨੇ ਵਿਗੜ-ਚਿੱਤ ਹੋਣ ਕਾਰਨ , ਜਾਂ ਨਸ਼ੇ ਦੇ ਜਾਂ ਬਦਹਵਾਸੀ ਪੈਦਾ ਕਰਨ ਵਾਲੇ ਜਾਂ ਗ਼ੈਰ-ਸਿਹਤਮੰਦ ਪਦਾਰਥ ਦੇ ਪ੍ਰਭਾਵ ਅਧੀਨ ਦਿੱਤੀ ਹੋਵੇ;

( vi ) ਉਸ ਇਸਤਰੀ ਦੀ ਸੰਮਤੀ ਨਾਲ ਜਾਂ ਸੰਮਤੀ ਤੋਂ ਬਿਨਾਂ ਜਦੋਂ ਉਸ ਦੀ ਉਮਰ ਸੋਲ੍ਹਾਂ ਸਾਲ ਤੋਂ ਘੱਟ ਹੋਵੇ ।
Image result for asiFA
ਉੁਪਰੋਕਤ ਪਰਿਭਾਸ਼ਾ ਅਨੁਸਾਰ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਪੁਰਸ਼ ਦੁਆਰਾ ਇਸਤਰੀ ਦੀ ਮਰਜ਼ੀ ਦੇ ਵਿਰੁਧ ਅਤੇ ਉਸ ਦੀ ਸੰਮਤੀ ਤੋਂ ਬਿਨਾਂ ਜਾਂ ਦੂਸ਼ਿਤ ਸੰਮਤੀ ਨਾਲ ਮੈਥੁੰਨ ਕਰਨ ਨੂੰ ਬਲਾਤਕਾਰ ਦਾ ਨਾਂ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਜੇ ਉਹ ਇਸਤਰੀ ਜਿਸ ਨਾਲ ਕੋਈ ਪੁਰਸ਼ ਸੰਭੋਗ ਕਰਦਾ ਹੈ , ਸੋਲ੍ਹਾਂ ਸਾਲ ਤੋਂ ਘੱਟ ਉਮਰ ਦੀ ਹੋਵੇ ਤਾਂ ਉਸ ਦੀ ਸੰਮਤੀ ਨਾਲ ਕੀਤਾ ਗਿਆ ਸੰਭੋਗ ਵੀ ਬਲਾਤਕਾਰ ਦੀ ਕੋਟੀ ਵਿਚ ਆਵੇਗਾ । ਲੇਕਿਨ ਜੇ ਕਿਸੇ ਪੁਰਸ਼ ਦੀ ਵਿਆਹਤਾ ਇਸਤਰੀ ਦੀ ਉਮਰ ਪੰਦਰਾਂ ਸਾਲ ਤੋਂ ਘਟ ਨਾ ਹੋਵੇ ਤਾਂ ਉਸ ਨਾਲ ਉਸ ਦੇ ਪਤੀ ਦੁਆਰਾ ਕੀਤਾ ਸੰਭੋਗ ਬਲਾਤਕਾਰ ਦੀ ਕੋਟੀ ਵਿਚ ਨਹੀਂ ਆਵੇਗਾ । ਇਸ ਨੂੰ ਮਰਜ਼ੀ ਅਤੇ ਸੰਮਤੀ ਬਾਬਤ ਅਪਵਾਦਤ ਸੂਰਤ ਦਾ ਨਾਂ ਦਿੱਤਾ ਗਿਆ ਹੈ । ਵਿਆਹ ਹੋ ਜਾਣ ਉਪਰੰਤ ਹਰ ਵਾਰੀ ਲਿੰਗ ਭੋਗ ਲਈ ਪਤਨੀ ਦੀ ਸੰਮਤੀ ਜ਼ਰੂਰੀ ਨਹੀਂ ਰਹਿ ਜਾਂਦੀ ਕਿਉਂਕਿ ਵਿਆਹ ਆਪਣੇ ਆਪ ਵਿਚ ਇਸ ਗੱਲ ਦੀ ਸੰਮਤੀ ਹੈ । ਪਰ ਜੇ ਪਤਨੀ ਦੀ ਉਮਰ ਪੰਦਰਾਂ ਸਾਲ ਤੋਂ ਘੱਟ ਹੋਵੇ ਤਾਂ ਉਸ ਦੀ ਸੰਮਤੀ ਨਾਲ ਵੀ ਲਿੰਗ-ਭੋਗ ਨਹੀਂ ਕੀਤਾ ਜਾ ਸਕਦਾ ਅਤੇ ਜੇ ਕੀਤਾ ਜਾਵੇ ਤਾਂ ਉਹ ਬਲਾਤਕਾਰ ਦੀ ਕੋਟੀ ਵਿਚ ਆਵੇਗਾ ।ਦੂਸ਼ਿਤ ਸੰਮਤੀ- ਉਪਰੋਕਤ ਤੋਂ ਸਪਸ਼ਟ ਹੈ ਕਿ ਕਿਸੇ ਪੁਰਸ਼ ਦੁਆਰਾ ਇਸਤਰੀ ਦੀ ਮਰਜ਼ੀ ਦੇ ਵਿਰੁੱਧ ਅਤੇ ਉਸ ਦੀ ਸੰਮਤੀ ਤੋਂ ਬਿਨਾਂ ਜਾਂ ਅਜਿਹੀ ਸੰਮਤੀ ਨਾਲ , ਜੋ ਧਾਰਾ 375 ਦੀ ਖੰਡ ਤੀਜੀ , ਚੌਥੀ , ਪੰਜਵੀਂ ਅਤੇ ਕਿਸੇ ਹੱਦ ਤੱਕ ਛੇਵੀਂ ਖੰਡ ਵਿਚ ਆਉਂਦੀ ਹੈ ਅਤੇ ਦੂਸ਼ਿਤ ਸੰਮਤੀ ਆਖੀ ਜਾ ਸਕਦੀ ਹੈ , ਮੈਥੁੰਨ ਕਰਨਾ ਬਲਾਤਕਾਰ ਦਾ ਅਪਰਾਧ ਗਠਤ ਕਰਦਾ ਹੈ । ਦੂਸ਼ਿਤ ਸੰਮਤੀ ਦੇ ਸ਼ਬਦ ਧਾਰਾ 375 ਵਿਚ ਕਿਤੇ ਨਹੀਂ ਵਰਤੇ ਗਏ; ਪਰ ਉਸ ਧਾਰਾ ਤੋਂ ਇਕ ਗੱਲ ਸਪਸ਼ਟ ਹੈ ਕਿ ਦੂਸ਼ਿਤ ਸੰਮਤੀ ਨੂੰ ਸੰਮਤੀ ਨਹੀਂ ਮੰਨਿਆ ਗਿਆ ।

 

Image result for asiFA

ਇਸੇ ਤਰ੍ਹਾਂ ਵਿਗੜ-ਚਿੱਤ ਇਸਤਰੀ ਦੀ ਸੰਮਤੀ ਕੋਈ ਸੰਮਤੀ ਨਹੀਂ । 1983 ਦੇ ਸੋਧ ਐਕਟ ਤੋਂ ਪਹਿਲਾਂ ਭਾਰਤੀ ਦੰਡ ਸੰਘਤਾ ਦੀ ਧਾਰਾ 375 ਵਿਚ ਪੰਜ ਖੰਡ ਸਨ । ਉਸ ਧਾਰਾ ਵਿਚ ਇਕ ਨਵੀਂ ਖੰਡ ਪੰਜਵੀਂ ਅੰਤਰ ਸਥਾਪਤ ਕੀਤੀ ਗਈ ਹੈ ਅਤੇ ਪਹਿਲਾਂ ਮੌਜੂਦ ਪੰਜਵੀਂ ਖੰਡ ਨੂੰ ਛੇਵੀਂ ਖੰਡ ਵਜੋਂ ਮੁੜ ਹਿੰਦਸਿਆਂ ਗਿਆ ਹੈ । ਨਵੀਂ ਪੰਜਵੀਂ ਖੰਡ ਵਿਚ ਉਪਬੰਧ ਕੀਤਾ ਗਿਆ ਹੈ ਕਿ ਜੇ ਕੋਈ ਅਜਿਹੀ ਇਸਤਰੀ ਦੀ ਸੰਮਤੀ ਨਾਲ ਮੈਥੁੰਨ ਕਰਦਾ ਹੈ ਜਦੋਂ ਅਜਿਹੀ ਸੰਮਤੀ ਦੇਣ ਦੇ ਸਮੇਂ ਉਹ ਚਿਤਵਿਗਾੜ ਜਾਂ ਨਸ਼ੇ ਦੇ ਕਾਰਨ , ਉਸ ਗੱਲ ਦੀ ਜਿਸ ਦੀ ਉਹ ਸੰਮਤੀ ਦਿੰਦੀ ਹੈ , ਪ੍ਰਕਿਰਤੀ ਜਾਂ ਪਰਿਣਾਮ ਸਮਝਣ ਤੋਂ ਅਸਮਰਥ ਹੈ ਤਾਂ ਉਹ ਬਲਾਤਕਾਰ ਦਾ ਦੋਸ਼ੀ ਹੋਵੇਗਾ । ਇਸ ਤਰ੍ਹਾਂ ਚਿੱਤ-ਵਿਗਾੜ ਜਾਂ ਨਸ਼ੇ ਅਧੀਨ ਇਸਤਰੀ ਦੁਆਰਾ ਦਿੱਤੀ ਸੰਮਤੀ ਅਰਥਹੀਨ ਬਣਾ ਦਿੱਤੀ ਗਈ ਹੈ ਅਤੇ ਉਹ ਪ੍ਰਾਸੀਕਿਊਸ਼ਨ ਵਿਚ ਸਫ਼ਾਈ ਲਈ ਨਹੀਂ ਮੰਨੀ ਜਾਵੇਗੀ । ਉਂਜ ਤਾਂ ਬਲਾਤਕਾਰ ਦਾ ਹਰ ਕੇਸ ਮਨੁੱਖ ਦੀ ਦਰਿੰਦਗੀ ਦੀ ਕਹਾਣੀ ਕਹਿੰਦਾ ਹੈ , ਪਰ ਤੁਲਸੀਦਾਸ ਕਨੋਲਕਰ ਬਨਾਮ ਗੋਆ ਰਾਜ [ ( 2003 ) 8 ਐਸ ਸੀ ਸੀ 590 ] ਇਕ ਅਜਿਹ ਕੇਸ ਹੈ ਜੋ ਉਨ੍ਹਾਂ ਰਸਾਤਲਾਂ ਵਲ ਸੰਕੇਤ ਕਰਦਾ ਹੈ ਜਿਨ੍ਹਾਂ ਤਕ ਮਨੁੱਖ ਡਿੱਗ ਸਕਦਾ ਹੈ । ਇਸ ਵਿਚ ਬਲਾਤਕਾਰ ਦਾ ਸ਼ਿਕਾਰ ਇਕ ਅਜਿਹੀ ਲੜਕੀ ਸੀ ਜਿਸ ਨੂੰ ਜਿਨਸੀ ਅਪਰਾਧਾਂ ਦਾ ਤਾਂ ਕੀ , ਜਿਨਸੀ ਸਬੰਧਾਂ ਬਾਰੇ ਮੁਢਲਾ ਗਿਆਨ ਤਕ ਵੀ ਨਹੀਂ ਸੀ । ਲੜਕੀ ਦੀਆਂ ਮਾਨਸਿਕ ਸ਼ਕਤੀਆਂ ਅਵਿਕਸਿਤ ਸਨ ਉਸਦਾ ਸੋਝੀ-ਹਾਸਲ ( Intelligence Quotient ) ਇਕ ਸਾਧਾਰਨ ਆਦਮੀ ਦੇ ਸੋਝੀ ਹਾਸਲ ਦਾ 1/3 ਵੀ ਨਹੀਂ ਸੀ । ਉਸ ਨਾਲ ਮੁਲਜ਼ਮ ਨੇ ਇਕ ਵਾਰ ਨਹੀਂ ਸਗੋਂ ਕਈ ਵਾਰੀ ਬਲਾਤਕਾਰ ਦਾ ਅਪਰਾਧ ਕੀਤਾ ਕਿਉਂਕਿ ਲੜਕੀ ਨੂੰ ਤਾਂ ਲਿੰਗ ਕਿਰਿਆ ਦੇ ਬਾਰੇ ਬੁਨਿਆਦੀ ਗਿਆਨ ਤੱਕ ਵੀ ਨਹੀਂ ਸੀ ਅਤੇ ਉਸ ਹਾਲਤ ਵਿਚ ਉਸ ਦੀ ਸੰਮਤੀ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ । ਜਦੋਂ ਉਸ ਪਾਗਲ ਲੜਕੀ ਦੇ ਮਾਪਿਆਂ ਨੇ ਉਸ ਨੂੰ ਗਰਭਵਤੀ ਵੇਖਿਆ ਅਤੇ ਉਹ ਵੀ ਕਾਫ਼ੀ ਵਿਕਸਿਤ ਅਵਸਥਾ ਵਿਚ ਵੇਖਿਆ ਤਾਂ ਉਨ੍ਹਾਂ ਦੀ ਖ਼ਾਨਿਉਂ ਜਾਂਦਾ ਰਹੀ । ਆਖ਼ਰ ਐਡੀਸ਼ਨਲ ਸੈਸ਼ਨ ਜੱਜ , ਪੰਜੀ ਨੇ ਮੁਲਜ਼ਮ ਨੂੰ ਧਾਰਾ 376 ਅਧੀਨ ਕਸੂਰਵਾਰ ਠਹਿਰਾਇਆ ਅਤੇ ਦਸ ਸਾਲ ਲਈ ਕੈਦ ਦੀ ਸਜ਼ਾ ਦਿੱਤੀ । ਲੇਕਿਨ ਅਪੀਲ ਵਿਚ ਉੱਚ ਅਦਾਲਤ ਨੇ ਸਜ਼ਾ ਘਟਾ ਕੇ ਸਤ ਸਾਲ ਦੀ ਕਰ ਦਿੱਤੀ , ਜਿਸ ਕਾਰਨ ਅਪੀਲਕਾਰ ਨੇ ਸਰਵਉੱਚ ਅਦਾਲਤ ਅੱਗੇ ਅਪੀਲ ਲਿਆਂਦੀ । ਇਸ ਕੇਸ ਵਿਚ ਸਰਵ ਉੱਚ ਅਦਾਲਤ ਦਾ ਕਹਿਣਾ ਸੀ ਕਿ ਜਿਸ ਕੇਸ ਵਿਚ ਇਸ ਤਰ੍ਹਾਂ ਦੀ ਲੜਕੀ ਦਾ ਸਤਿਭੰਗ ਕੀਤਾ ਗਿਆ ਹੋਵੇ ਉਥੇ ਇਹ ਨਹੀਂ ਕਿਹਾ ਜਾ ਸਕਦਾ ਸੀ ਕਿ ਬਲਾਤਕਾਰ ਵਿਚ ਪੀੜਤ ਲੜਕੀ ਦੀ ਸੰਮਤੀ ਨਾਲ ਸੰਭੋਗ ਕੀਤਾ ਗਿਆ ਸੀ ।

ਸਰਵਉੱਚ ਅਦਾਲਤ ਅਨੁਸਾਰ ਸੰਮਤੀ ਗਠਤ ਕਰਨ ਲਈ ਉਸ ਕੰਮ ਦੇ ਸਦਾਚਾਰਕ ਪ੍ਰਭਾਵ ਅਤੇ ਅਹਿਮੀਅਤ ਬਾਰੇ ਜਾਣਕਾਰੀ ਉਤੇ ਆਧਾਰਤ ਸਮਝ ਬੂਝ ਦੀ ਵਰਤੋਂ ਕੀਤੀ ਗਈ ਹੋਣੀ ਜ਼ਰੂਰੀ ਹੈ । ਸੰਮਤੀ ਲਾਚਾਰਗੀ ਵਿਚ ਅਰਪਣ ਨਾਲੋਂ ਵੱਖਰੀ ਚੀਜ਼ ਹੈ । ਇਹ ਠੀਕ ਹੈ ਕਿ ਹਰ ਸੰਮਤੀ ਵਿਚ ਸਮਰਪਣ ਆ ਸਕਦਾ ਹੈ ਲੇਕਿਨ ਹਰ ਸਮਰਪਣ ਵਿਚ ਸੰਮਤੀ ਨਹੀਂ ਆ ਸਕਦੀ । ਅਦਾਲਤ ਅਨੁਸਾਰ ਜਦੋਂ ਸੰਮਤੀ ਦੇਣ ਵਾਲੀ ਸ਼ਕਤੀ ਉਤੇ ਪਰਦਾ ਪਿਆ ਹੋਇਆ , ਭਾਵੇਂ ਡਰ ਕਾਰਨ , ਜਬਰ ਕਾਰਨ ਜਾਂ ਮਾਨਸਿਕ ਵਿਕਾਸ ਰੁਕੇ ਹੋਣ ਕਾਰਨ , ਉਹ ਸ਼ਕਤੀ ਜ਼ੁਹਫ਼ ਅਧੀਨ ਹੋਵੇ ਤਾਂ ਲਾਚਾਰਗੀ ਅਧੀਨ ਸਮਰਪਣ , ਮੌਨ ਖਾਮੋਸ਼ੀ ਜਾਂ ਮਜ਼ਾਹਮਤ ਦੀ ਅਣਹੋਂਦ ਨੂੰ ਸੰਮਤੀ ਨਹੀਂ ਕਿਹਾ ਜਾ ਸਕਦਾ । ਅਪਰਾਧੀ ਨੂੰ ਸੈਸ਼ਨ ਅਦਾਲਤ ਦੁਆਰਾ ਦਿੱਤੀ ਸਜ਼ਾ ਨੂੰ ਬਹਾਲ ਕਰਦੇ ਹੋਏ ਸਰਵ ਉੱਚ ਆਦਲਤ ਨੇ ਸਰਕਾਰ ਨੂੰ ਇਹ ਸੁਝਾ ਦਿੱਤਾ ਕਿ ਜਿਸ ਤਰ੍ਹਾਂ ਧਾਰਾ 376 ਦੇ ਖੰਡ ( 2 ) ਦੇ ਉਪਖੰਡ ( ਕ ) ਅਧੀਨ ਬਾਰ੍ਹਾਂ ਸਾਲ ਤੋਂ ਘਟ ਉਮਰ ਦੀ ਲੜਕੀ ਦੀ ਸੂਰਤ ਵਿਚ ਦਸ ਸਾਲ ਦੀ ਸਜ਼ਾ ਮੁਕਰਰ ਕੀਤੀ ਗਈ ਹੈ , ਕਾਨੂੰਨ ਵਿਚ ਸੋਧ ਕਰਕੇ ਮਾਨਸਿਕ ਤੌਰ ਤੇ ਅਣਵਿਕਸਿਤ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਲਈ ਵੀ ਦਸ ਸਾਲ ਕੈਦ ਦੀ ਸਜ਼ਾ ਰਖੀ ਜਾਣੀ ਚਾਹੀਦੀ ਹੈ ।

About admin

Check Also

ਇਹ ਹੈ ਅਨੋਖੀ ਯਾਤਰਾ | Amritsar ਤੋਂ Sri Hazur Sahib ਤੱਕ ਪਰਿਵਾਰ ਸਮੇਤ ਪੈਦਲ ਯਾਤਰਾ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ …

Leave a Reply

Your email address will not be published.