vrinder ‘ਤੇ ਫ਼ਿਲਮ ਬਣਾ ਕੇ ਖੋਲ੍ਹਿਆ ਜਾਵੇਗਾ ਉਨ੍ਹਾਂ ਦੀ ਮੌਤ ਦਾ ਰਾਜ਼, ਇਸ ਕਾਰਨ ਹੋਈ ਸੀ ਉਨ੍ਹਾਂ ਦੀ ਮੌਤ

ਪੰਜਾਬੀ ਫ਼ਿਲਮਾਂ ਦੇ ਐਕਟਰ ਅਤੇ ਡਾਇਰੈਕਟਰ ਵਰਿੰਦਰ ‘ਤੇ ਫ਼ਿਲਮ ਬਣਾ ਕੇ ਉਨ੍ਹਾਂ ਦੀ ਮੌਤ ਦਾ ਰਾਜ ਖੋਲ੍ਹਿਆ ਜਾਵੇਗਾ, ਪੰਜਾਬ ਦੇ ਲੋਕਾਂ ਨੂੰ ਇਸਦੀ ਸਚਾਈ ਉਨ੍ਹਾਂ ਦੀ ਬਾਇਓਪਿਕ ਦੁਆਰਾ ਦਿਖਾਈ ਜਾਵੇਗੀ, ਬਾਲੀਵੁੱਡ ਐਕਟਰ ਧਰਮਿੰਦਰ ਦਿਓਲ ਦੇ ਚਚੇਰੇ ਭਰਾ ਵਰਿੰਦਰ ਸਿੰਘ ਨੂੰ ਲੈ ਕੇ ਹਾਲ ਹੀ ‘ਚ ਖਬਰ ਆਈ ਹੈ ਕਿ ਉਨ੍ਹਾਂ ‘ਤੇ ਬਾਇਓਪਿਕ ਬਣੇਗੀ।ਜੀ ਹਾਂ, ਵਰਿੰਦਰ ਸਿੰਘ ਦੀ ਬਾਇਓਪਿਕ ਦਾ ਨਿਰਮਾਣ ਉਨ੍ਹਾਂ ਦੇ ਪੁੱਤਰ ਰਣਦੀਪ ਸਿੰਘ ਵਲੋਂ ਕੀਤਾ ਜਾਵੇਗਾ।ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਫਿਲਮ ‘ਚ ਉਨ੍ਹਾਂ ਦੀ ਮੌਤ ਦੀ ਗੁੱਥੀ ਨੂੰ ਸੁਲਝਾਇਆ ਜਾਵੇਗਾ, ਜਿਹੜੀ ਅਜੇ ਤੱਕ ਵੀ ਇਕ ਰਾਜ਼ ਬਣੀ ਹੋਈ ਹੈ। ਵਰਿੰਦਰ ਸਿੰਘ ਦਾ ਕਤਲ ਉਨ੍ਹਾਂ ਦੀ ਆਖਰੀ ਫਿਲਮ ‘ਜੱਟ ਤੇ ਜ਼ਮੀਨ’ ਦੀ ਸ਼ੂਟਿੰਗ ਦੌਰਾਨ ਗੋਲੀਆਂ ਮਾਰ ਕੇ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਫਿਲਮ ਦੇ ਸੈੱਟ ‘ਤੇ ਕੁਝ ਅਣਜਾਣ ਲੋਕਾਂ ਵਲੋਂ ਵਰਿੰਦਰ ‘ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਇਹ ਘਟਨਾ 1988 ਦੀ ਹੈ, ਜਿਸ ਨਾਲ ਪੰਜਾਬੀ ਸਿਨੇਮਾ ਨੂੰ ਵੱਡਾ ਘਾਟਾ ਪਿਆ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਤੋਂ ਸ਼ੁਰੂ ਹੋ ਸਕਦੀ ਹੈ। ਵਰਿੰਦਰ ਨੇ ਪਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਜਿਵੇਂ ‘ਲੰਬਰਦਾਰਨੀ’, ‘ਸਰਪੰਚ’, ‘ਬਟਵਾਰਾ’, ‘ਯਾਰੀ ਜੱਟ ਦੀ’ ਤੇ ‘ਬਲਬੀਰੋ ਭਾਬੀ’ ਸਮੇਤ ਹੋਰ ਕਈ ਫਿਲਮਾਂ ਦਿੱਤੀਆਂ। ਪਾਲੀਵੁੱਡ ਦੇ ਨਾਲ-ਨਾਲ ਵਰਿੰਦਰ ਨੇ ਬਾਲੀਵੁੱਡ ‘ਚ ਵੀ ਕੰਮ ਕੀਤਾ ਹੈ।

About admin

Check Also

ਲਾਪਤਾ ਹੋਏ ਪਰਿਵਾਰ ਦੇ ਮਾਮਲੇ ਚ’ ਹੋਇਆ ਰੂਹ ਕੰਬਾ ਦੇਣ ਵਾਲਾ ਵੱਡਾ ਖੁਲਾਸਾ,ਇਸ ਸ਼ਖ਼ਸ ਨੇ ਕੀਤੇ ਹਨ ਕਤਲ

ਪਿਛਲੇ ਦਿਨੀਂ ਤਹਿਸੀਲ ਅਜਨਾਲਾ ਦੇ ਪਿੰਡ ਤੇੜਾ ਖ਼ੁਰਦ ਵਿਖੇ ਇੱਕ ਪਰਿਵਾਰ ਦੀ ਗੁੰਮਸ਼ੁਦਗੀ ਦੇ ਮਾਮਲੇ …

Leave a Reply

Your email address will not be published.