Skip to content
ਮੁਸਲਿਮ ਭਾਈਚਾਰੇ ਤੇ ਪੰਜਾਬੀਆਂ ਨੂੰ ਸ਼ਾਹੀ ਇਮਾਮ ਵਲੋਂ ਈਦ ਤੇ ਖਾਸ ਸੁਨੇਹਾ Eid-Ul-Adha 2023: ਦੇਸ਼ ਭਰ ‘ਚ ਮੁਸਲਿਮ ਭਾਈਚਾਰੇ ਵੱਲੋਂ ਬਕਰੀਦ (ਈਦ-ਉਲ-ਅਧਾ) ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦਿੱਲੀ ਦੀ ਜਾਮਾ ਮਸਜਿਦ ‘ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਮਾਜ ਅਦਾ ਕੀਤੀ। ਇਸ ਤੋਂ ਬਾਅਦ ਇੱਕ ਦੂਜੇ ਦੇ ਗਲੇ ਲੱਗ ਈਦ ਦੀਆਂ ਵਧਾਈਆਂ ਦਿੱਤੀਆਂ। ਇਸ ਦੇ ਚੱਲਦੇ ਮਸਜਿਦਾਂ ਦੇ ਬਾਹਰ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤਾ ਗਿਆ ਹੈ।
ਦੱਸ ਦਈਏ ਕਿ ਧਾਰਮਿਕ ਮਾਨਤਾਵਾਂ ਅਨੁਸਾਰ ਬਕਰੀਦ ਦਾ ਤਿਉਹਾਰ ਕੁਰਬਾਨੀ ਅਤੇ ਬਲੀਦਾਨ ਵਜੋਂ ਮਨਾਇਆ ਜਾਂਦਾ ਹੈ। ਬਕਰੀਦ ਮਨਾਉਣ ਦਾ ਕਾਰਨ ਹਜ਼ਰਤ ਇਬਰਾਹੀਮ ਨੂੰ ਮੰਨਿਆ ਜਾਂਦਾ ਹੈ।