ਹੜਾਂ ਅਤੇ ਮੀਂਹ ਦਾ ਪਾਣੀ ਬੋਰਾਂ ਵਿੱਚ ਪਾਉਣ ਵਾਲੇ ਸਾਵਧਾਨ ਹੋ ਜਾਓ. ਇਹ ਆਮ ਹੀ ਪਿਰਤ ਹੈ ਕਿ ਸਾਡੇ ਲੋਕ ਖੇਤਾਂ ਦਾ ਵਾਧੂ ਪਾਣੀ ਪੁਰਾਣੇ ਬੋਰਾਂ ਵਿੱਚ ਪਾ ਦਿੰਦੇ ਹਨ ਜਿਸ ਨਾਲ ਧਰਤੀ ਵਿਚਲੇ ਪੀਣਯੋਗ ਪਾਣੀ ਨੂੰ ਓ੍ਹ ਬਹੁਤ ਵੱਡਾ ਨੁਕਸਾਨ ਪਹੁੰਚਾ ਰਹੇ ਹਨ .. ਫਸਲ ਨੂੰ ਬਚਾਓਣ ਦੀ ਖਾਤਿਰ ਆਓਣ ਵਾਲੀਆਂ ਨਸਲਾਂ ਲਈ ਕੈਂਸਰ ਬੀਜ ਰਹੇ ਨੇ ਅਜਿਹੇ ਲੋਕ .. ਬੇਨਤੀ ਹੈ ਕਿਰਪਾ ਕਰਕੇ ਈਸ ਗਲਤ ਕੰਮ ਤੋਂ ਗੁਰੇਜ ਕਰੋ .. ਜੇ ਅਸੀਂ ਸੱਚਮੁੱਚ ਚਾਹੁੰਦੇ ਹਾਂ ਕਿ ਪਾਣੀ ਦੀ ਬਚਤ ਹੋਵੇ ਤੇ ਇਸ ਨੂੰ ਗੰਦਾ ਹੋਣ ਤੋਂ ਰੋਕਿਆ ਜਾਵੇ ਤਾਂ ਸਰਕਾਰ ਅਤੇ ਲੋਕਾਂ ਦੇ ਸਹਿਯੋਗ ਨਾਲ ਕਾਰਜਕਾਰੀ ਯੋਜਨਾ ਬਣਾਈ ਜਾਵੇ ਤੇ ਉਸ ਉਤੇ ਸੰਜੀਦਗੀ ਨਾਲ ਯਤਨ ਕੀਤੇ ਜਾਣ। ਕੇਵਲ ਕਿਸਾਨਾਂ ਦੇ ਸਿਰ ਦੋਸ਼ ਮੜ੍ਹਨ ਨਾਲ ਕੋਈ ਸੁਧਾਰ ਨਹੀਂ ਹੋਵੇਗਾ। ਕਿਸਾਨ ਦੀ ਤਾਂ ਵਾਹੀ ਹੇਠ ਧਰਤੀ ਹਰ ਸਾਲ ਘਟ ਰਹੀ ਹੈ ਤੇ ਅਸੀਂ ਉਸ ਨੂੰ ਖਾਲੀ ਰੱਖਣ ਦੀ ਸਲਾਹ ਦੇ ਰਹੇ ਹਾਂ। ਇਸ ਸ਼ਾਇਦ ਸੰਭਵ ਨਹੀਂ ਹੋਵੇਗਾ। ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਸਰਕਾਰੀ ਯਤਨ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਗੰਭੀਰ ਮਸਲੇ ਦਾ ਹਲ ਲੱਭਿਆ ਜਾ ਸਕਦਾ ਹੈ। ਕਿਸਾਨ ਜਥੇਬੰਦੀਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਨਹਿਰੀ ਪ੍ਰਬੰਧ ਨੂੰ ਮੁੜ ਚਾਲੂ ਕਰਵਾਉਣ, ਇਸ ਨਾਲ ਜਿਥੇ ਧਰਤੀ ਹੇਠ ਪਾਣੀ ਜਾਵੇਗਾ, ਉਥੇ ਟਿਊਬਵੈਲ ਬੰਦ ਹੋ ਜਾਣਗੇ। ਪਾਣੀ ਤੇ ਬਿਜਲੀ ਦੀ ਬਚਤ ਹੋਵੇਗੀ। ਘਟ ਰਹੇ ਪਾਣੀ ਅਤੇ ਵਧ ਰਹੀ ਆਲਮੀ ਤਪਸ਼ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੀ ਹੋਵੇਗਾ। ਕਿਸਾਨ ਜਥੇਬੰਦੀਆਂ ਸਰਕਾਰ ਨੂੰ ਇਸ ਪਾਸੇ ਫ਼ੌਰੀ ਕਦਮ ਚੁੱਕਣ ਲਈ ਮਜਬੂਰ ਕਰ ਸਕਦੀਆਂ ਹਨ। ਅਜਿਹਾ ਕੀਤਿਆਂ ਕਿਸਾਨਾਂ ਦੇ ਹੱਕਾਂ ਦੀ ਸਭ ਤੋਂ ਵਧੀਆ ਢੰਗ ਨਾਲ ਰਾਖੀ ਹੋ ਸਕੇਗੀ।