
ਭਾਵੇਂ ਕਿ ਗਾਇਕ ਸਿੱਧੂ ਮੂਸੇਵਾਲਾ ਅੱਜ ਸਾਡੇ ਵਿੱਚ ਸਰੀਰਕ ਤੌਰ ਉਤੇ ਨਹੀਂ ਹੈ, ਪਰ ਇਹ ਗਾਇਕ ਅੱਜ ਵੀ ਆਪਣੇ ਪ੍ਰਸ਼ੰਸਕਾਂ ਵਿੱਚ ਜਿਓ ਦੀ ਤਿਓ ਜ਼ਿੰਦਾ ਹੈ। ਸ਼ਾਇਦ ਹੀ ਕੋਈ ਅਜਿਹਾ ਸਟਾਰ ਹੋਵੇ, ਜਿਸ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਗੀਤ ਇਸ ਤਰ੍ਹਾਂ ਰਿਲੀਜ਼ ਹੋਏ ਹੋਣ। ਪਰ ਗਾਇਕ ਸਿੱਧੂ ਮੂਸੇਵਾਲਾ ਅਜਿਹਾ ਗਾਇਕ ਹੈ, ਜਿਸ ਦੀ ਮੌਤ ਤੋਂ ਬਾਅਦ 9 ਗੀਤ ਰਿਲੀਜ਼ ਹੋ ਚੁੱਕੇ ਹਨ।

ਹੁਣ ਇੱਕ ਪੋਡਕਾਸਟ ਵਿੱਚ ਗਾਇਕ ਦੇ ਖਾਸ ਦੋਸਤ ਗੁਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ, ਜਿੱਥੇ ਉਸਨੇ ਕਾਫੀ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ, ਇਸ ਦੌਰਾਨ ਹੀ ਉਸ ਨੇ ਦੱਸਿਆ ਕਿ ਗਾਇਕ ਸਿੱਧੂ ਮੂਸੇਵਾਲਾ ਪਾਕਿਸਤਾਨ ਵਿੱਚ ਜਾ ਕੇ ਲਾਈਵ ਸ਼ੋਅ ਕਰਨਾ ਚਾਹੁੰਦਾ ਸੀ, ਕਿਉਂਕਿ ਗਾਇਕ ਦੀ ਪਾਕਿਸਤਾਨ ਵਿੱਚ ਕਾਫੀ ਵੱਡੀ ਫੈਨ ਫਾਲੋਇੰਗ ਸੀ, ਜਿਸ ਕਾਰਨ ਗਾਇਕ ਪਾਕਿਤਸਾਨ ਵਿੱਚ ਲਾਈਵ ਸ਼ੋਅ ਕਰਨ ਦੀ ਇੱਛਾ ਰੱਖਦੇ ਸਨ।.
ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਗੁਰਪ੍ਰੀਤ ਸਿੰਘ ਗਾਇਕ ਦਾ ਉਹ ਦੋਸਤ ਹੈ, ਜਿਸ ਦੀ ਬੁੱਕਲ ਵਿੱਚ ਗਾਇਕ ਨੇ ਆਖਿਰੀ ਸਾਹ ਲਏ ਸਨ, ਗਾਇਕ ਦੇ ਇਸ ਦੋਸਤ ਨੇ ਇਹ ਵੀ ਖੁਲਾਸਾ ਕੀਤਾ ਕਿ ਗਾਇਕ ਦੇ ਅਣ-ਰਿਲੀਜ਼ 50 ਤੋਂ ਜਿਆਦਾ ਗੀਤ ਪਏ ਹਨ, ਜੋ ਆਉਣ ਵਾਲੇ ਕਈ ਸਾਲਾਂ ਤੱਕ ਰਿਲੀਜ਼ ਹੁੰਦੇ ਰਹਿਣਗੇ।
ਉਲੇਖਯੋਗ ਹੈ ਕਿ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਪੰਜਾਬੀ ਸੰਗੀਤ ਉਦਯੋਗ ਦਾ ਇੱਕ ਸ਼ਾਨਦਾਰ ਗਾਇਕ ਸੀ। ਉਸ ਦੇ ਗੀਤਾਂ ਦੇ ਦੁਨੀਆ ਭਰ ਵਿੱਚ ਪ੍ਰਸ਼ੰਸਕ ਸਨ। 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਸਦੀ ਕਾਰ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮੌਤ ਤੋਂ ਬਾਅਦ ਗਾਇਕ ਦੇ 9 ਗੀਤ ਰਿਲੀਜ਼ ਹੋ ਚੁੱਕੇ ਹਨ, ਜਿੰਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਜਿਆਦਾ ਪਿਆਰ ਮਿਲ ਰਿਹਾ ਹੈ। ਗਾਇਕ ਦੇ ਹਰ ਗੀਤ ਨੂੰ ਮਿਲੀਅਨ ਵਿੱਚ ਵਿਊਜ਼ ਮਿਲੇ ਹਨ।