ਕਬੱਡੀ ਅੰਤਰਰਾਸ਼ਟਰੀ ਖੇਡ ਹੈ, ਜੋ ਭਾਰਤ, ਲੰਕਾ, ਪਾਕਿਸਤਾਨ, ਨੇਪਾਲ, ਬਰਮ੍ਹਾ ਅਤੇ ਕਈ ਪੱਛਮੀ ਮੁਲਕਾਂ ਵਿੱਚ ਖੇਡੀ ਜਾਂਦੀ ਹੈ। ਇਸ ਖੇਡ ਦੇ ਦੋ ਰੂਪ ਪ੍ਰਚਲਿਤ ਹਨ-ਪੇਂਡੂ ਅਤੇ ਸ਼ਹਿਰੀ। ਸ਼ੁਰੂ ਵਿੱਚ ਇਹ ਖੇਡ ਪਿੰਡਾਂ ਦੇ ਗੱਭਰੂਆਂ ਵਿੱਚ ਹੀ ਵਧੇਰੇ ਪ੍ਰਚਲਿਤ ਸੀ ਜਿਸ ਦੇ ਹਰ ਪੇਂਡੂ ਲੋਕ-ਖੇਡ ਵਾਂਗ ਬੱਝਵੇਂ ਨਿਯਮ ਨਹੀਂ ਸਨ। ਵਿਹਲ ਸਮੇਂ ਪਿੰਡ ਦੇ ਗੱਭਰੂ ਕਿਸੇ ਵਰਿਹਾਲ (ਵਾਹੀ ਹੋਈ ਭੋਂ) ਵਿੱਚ ਇਕੱਠੇ ਹੁੰਦੇ ਅਤੇ ਦੁਵੱਲੀ (ਦੋ ਟੋਲੀਆਂ ਵਿੱਚ) ਇੱਕੋ ਜਿਹੇ ਹਾਣੀ ਵੰਡਣ ਉਪਰੰਤ ਮੈਦਾਨ ਦੇ ਮੱਧ ਵਿੱਚ ਲੀਕ ਮਾਰ ਕੇ ਦੋ ਹਿੱਸੇ ਕਰ ਲਏ ਜਾਂਦੇ। ਇਸ ਲੀਕ ਨੂੰ ‘ਪਾੜਾ’ ਜਾਂ ‘ਪਾਲਾ’ ਕਿਹਾ ਜਾਂਦਾ, ਜਿਸਦੇ ਸਿਰਿਆਂ ਉੱਤੇ ਦੋ ਮਿੱਟੀ ਦੀਆਂ ਢੇਰੀਆਂ ਬਣਾ ਕੇ ਲੀਕ ਉੱਤੋਂ ਲੰਘਣ ਵਾਲਾ ਦੱਰਾ (ਰਾਹ) ਬਣਾ ਲਿਆ ਜਾਂਦਾ ਹੈ। ਦੁਵੱਲੀ ਟੋਲੀਆਂ ਦੇ ਧਾਵੀ ਖਿਡਾਰੀਆਂ ਨੇ ਇਸੇ ਰਾਹ ਵਿੱਚੋਂ ਆਰ-ਪਾਰ ਜਾਣ ਦੇ ਨਿਯਮ ਦਾ ਪਾਲਣ ਕਰਨਾ ਹੁੰਦਾ ਹੈ।
ਪਾਲੇ ਦੇ ਦੋਹੀਂ ਪਾਸੀਂ ਦੋ ਵੱਖ-ਵੱਖ ਟੋਲੀਆਂ ਖਲੋਂਦੀਆਂ ਹਨ। ਇਹਨਾਂ ਟੋਲੀਆਂ ਵਿੱਚੋਂ ਬਾਰੀ-ਬਾਰੀ ਇੱਕ-ਇੱਕ ਧਾਵੀ (ਖਿਡਾਰੀ) ਵਿਰੋਧੀ ਟੋਲੀ ’ਤੇ ਧਾਵਾ ਬੋਲ ਕੇ, ਕੌਡੀ-ਕੌਡੀ ਕਹਿੰਦਾ ਹੋਇਆ ਕਿਸੇ ਇੱਕ ਜਾਂ ਇੱਕ ਤੋਂ ਵਧੇਰੇ ਵਿਰੋਧੀ ਖਿਡਾਰੀਆਂ ਨੂੰ ਛੋਹ ਜਾਂ ਜ਼ੋਰ ਨਾਲ ਡੇਗ ਕੇ ਮਾਰ ਆਉਂਦਾ ਹੈ, ਅਜਿਹੀ ਹਾਲਤ ਵਿੱਚ ਛੋਹਿਆ ਜਾਂ ਡੇਗਿਆ ਗਿਆ ਖਿਡਾਰੀ ਓਨੇ ਸਮੇਂ ਲਈ ਖੇਡ ਤੋਂ ਬਾਹਰ ਹੋ ਜਾਂਦਾ ਹੈ ਜਿੰਨੇ ਸਮੇਂ ਲਈ ਵਿਰੋਧੀ ਟੋਲੀ ਦਾ ਖਿਡਾਰੀ ਮਾਰਿਆ ਨਹੀਂ ਜਾਂਦਾ, ਪਰ ਜੇਕਰ ਵਿਰੋਧੀ ਟੋਲੀ ਦੇ ਖਿਡਾਰੀ ਵੱਲੋਂ ਧਾਵਾ ਬੋਲ ਕੇ ਖਿਡਾਰੀ ਨੂੰ ਫੜ ਕੇ ਡੇਗ ਲਿਆ, ਰੋਕ ਲਿਆ ਜਾਂ ਉਸ ਦਾ ਕੌਡੀ-ਕੌਡੀ ਕਹਿੰਦੇ ਦਾ ਬੋਲ ਉਚਾਰਨ ਟੁੱਟ ਜਾਵੇ ਤਾਂ ਧਾਵੀ ਖਿਡਾਰੀ ਨੂੰ ਮਰ ਗਿਆ ਸਮਝ ਲਿਆ ਜਾਂਦਾ ਹੈ। ਅਜਿਹੀ ਹਾਲਤ ਵਿੱਚ ਧਾਵੀ ਖੇਡ ਤੋਂ ਬਾਹਰ ਹੋ ਜਾਂਦਾ ਹੈ।
Comedy ਕਰਦਾ ਕਰਦਾ ਕਬੱਡੀ ਦਾ ਕਮੈਂਟੇਟਰ ਬਣ ਗਿਆ | ਕਹਿੰਦਾ ਕਬੱਡੀ ਨੇ ਦਿੱਤਾ ਜੋ ਕੁਝ ਦਿੱਤਾ
ਇਉਂ ਵਧੇਰੇ ਬਾਹੂ ਬਲ ਵਾਲੀ ਟੋਲੀ ਦੀ ਜਿੱਤ ਅਤੇ ਕਮਜ਼ੋਰ ਟੋਲੀ ਦੀ ਹਾਰ ਹੋ ਜਾਂਦੀ ਹੈ। ਪੇਂਡੂ ਕਬੱਡੀ ਵਿੱਚ ਦੁਵੱਲੀ ਟੋਲੀਆਂ ਵਿਚਲੇ ਹਾਣੀਆਂ ਦੀ ਗਿਣਤੀ, ਖੇਡ ਦਾ ਸਮਾਂ, ਮੈਦਾਨ ਦਾ ਖੇਤਰਫਲ ਅਤੇ ਖੇਡ ਲਈ ਕਿਸੇ ਵਿਸ਼ੇਸ਼ ਪੁਸ਼ਾਕ ਦੇ ਬੱਝਵੇਂ ਨਿਯਮ ਨਹੀਂ ਹਨ। ਪਰ ਧਾਵੀ ਜਾਂ ਜਾਫੀ ਵੱਲੋਂ ਹਿੱਕ ਵਿੱਚ ਧੱਫਾ ਮਾਰਨ, ਡੇਗ ਕੇ ਲੱਤ ਬਾਂਹ ਤੋੜਨ ਜਾਂ ਮੰਦ-ਭਾਵਨਾ ਅਧੀਨ ਸੱਟ-ਫੇਟ ਮਾਰਨੀ ਵਰਜਿਤ ਮੰਨੀ ਜਾਂਦੀ ਹੈ।
Comedy ਕਰਦਾ ਕਰਦਾ ਕਬੱਡੀ ਦਾ ਕਮੈਂਟੇਟਰ ਬਣ ਗਿਆ | ਕਹਿੰਦਾ ਕਬੱਡੀ ਨੇ ਦਿੱਤਾ ਜੋ ਕੁਝ ਦਿੱਤਾ