ਲੁਧਿਆਣਾ ਦੇ ਪਾਇਲ ਤੋਂ ਸਮਾਜ ਸੇਵੀ ਹਨੀ ਸੇਠੀ ਦੀ ਪਤਨੀ ਦੀ ਇਕ ਕਥਿਤ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਨ੍ਹਾਂ ਹਨੀ ਸੇਠੀ ਦੇ ਛੋਟੇ ਭਰਾ ‘ਤੇ ਵੱਡੇ ਆਰੋਪ ਲਗਾਏ ਹਨ। ਲੰਘੇ ਦਿਨ ਹਨੀ ਸੇਠੀ ਦੀ ਪਤਨੀ ਨੇ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਜਾਰੀ ਕੀਤੀ ਜਿਸ ਰਾਹੀ ਉਸ ਨੇ ਹਨੀ ਦੇ ਭਰਾ ਉਤੇ ਗੰਭੀਰ ਆਰੋਪ ਲਗਾਏ ਹਨ।
ਦੱਸ ਦਈਏ ਕਿ ਸੇਠੀ ਦੀ ਪਤਨੀ ਨੇ ਛੋਟੇ ਭਰਾ ਉਤੇ ਆਪਣੇ ਨਾਲ ਜਬਰਦਸਤੀ ਕਰਨ ਦੇ ਦੂਸ਼ਣ ਲਾਏ ਹਨ, ਉਸਨੇ ਇਹ ਵੀ ਕਿਹਾ ਕਿ ਹਨੀ ਸੇਠੀ ਨੇ ਆਪਣੇ ਭਰਾ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ।
ਇਸ ਸਾਰੇ ਮਾਮਲੇ ਨੂੰ ਲੈਕੇ ਹਨੀ ਸੇਠੀ ਨੇ ਵੀ ਵੀਡੀਓ ਜਾਰੀ ਕਰ ਜਵਾਬ ਦਿੱਤਾ ਹੈ ਅਤੇ ਕਿਹਾ ਕਿ ਇਹ ਵੀਡੀਓ ਪ੍ਰਿਅੰਕਲ ਜੋ ਕਿ ਪਹਿਲਾਂ ਹਨੀ ਸੇਠੀ ਦਾ ਨੇੜਲਾ ਸੱਜਣ ਸੀ, ਨੇ ਜਬਰਦਸਤੀ ਬਣਾ ਕੇ ਵਾਇਰਲ ਕੀਤੀ ਹੈ। ਜੇਕਰ ਉਸਦੇ ਪਰਿਵਾਰ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸਦੇ ਲਈ ਪ੍ਰਿਅੰਕਲ ਜਿੰਮੇਦਾਰ ਹੋਏਗਾ।
ਹਨੀ ਸੇਠੀ ਨੇ ਕਿਹਾ ਕਿ ਮੇਰੀ ਪਤਨੀ ਮੇਰੇ ਨਾਲ ਹੈ ਅਤੇ ਉਹ ਮੇਰੇ ਘਰ ਰਹਿ ਰਹੀ ਹੈ ਅਤੇ ਇਸ ਸਮੇਂ ਉਹ ਗਰਭਵਤੀ ਹੈ ਜੇਕਰ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਪ੍ਰਿਅੰਕਲ ਜਿਮੇਵਾਰ ਹੋਏਗਾ ।