ਸਮਾਜ ਸੇਵੀ ਹਨੀ ਸੇਠੀ ਦੀ ਪਤਨੀ ਦੀ VIDEO ਵਾਇਰਲ, ਸੇਠੀ ਨੇ ਪੁਰਾਣੇ ਸਾਥੀ ਪ੍ਰਿੰਕਲ ‘ਤੇ ਲਾਏ ਆਰੋਪ

ਲੁਧਿਆਣਾ ਦੇ ਪਾਇਲ ਤੋਂ ਸਮਾਜ ਸੇਵੀ ਹਨੀ ਸੇਠੀ ਦੀ ਪਤਨੀ ਦੀ ਇਕ ਕਥਿਤ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਨ੍ਹਾਂ ਹਨੀ ਸੇਠੀ ਦੇ ਛੋਟੇ ਭਰਾ ‘ਤੇ ਵੱਡੇ ਆਰੋਪ ਲਗਾਏ ਹਨ। ਲੰਘੇ ਦਿਨ ਹਨੀ ਸੇਠੀ ਦੀ ਪਤਨੀ ਨੇ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਜਾਰੀ ਕੀਤੀ ਜਿਸ ਰਾਹੀ ਉਸ ਨੇ ਹਨੀ ਦੇ ਭਰਾ ਉਤੇ ਗੰਭੀਰ ਆਰੋਪ ਲਗਾਏ ਹਨ।

ਦੱਸ ਦਈਏ ਕਿ ਸੇਠੀ ਦੀ ਪਤਨੀ ਨੇ ਛੋਟੇ ਭਰਾ ਉਤੇ ਆਪਣੇ ਨਾਲ ਜਬਰਦਸਤੀ ਕਰਨ ਦੇ ਦੂਸ਼ਣ ਲਾਏ ਹਨ, ਉਸਨੇ ਇਹ ਵੀ ਕਿਹਾ ਕਿ ਹਨੀ ਸੇਠੀ ਨੇ ਆਪਣੇ ਭਰਾ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ।Honey Sethi ਦੀ Wife ਨੇ ਲਾਏ ਵੱਡੇ ਇਲਜ਼ਾਮ ! Honey Sethi Wife Controversy

ਇਸ ਸਾਰੇ ਮਾਮਲੇ ਨੂੰ ਲੈਕੇ ਹਨੀ ਸੇਠੀ ਨੇ ਵੀ ਵੀਡੀਓ ਜਾਰੀ ਕਰ ਜਵਾਬ ਦਿੱਤਾ ਹੈ ਅਤੇ ਕਿਹਾ ਕਿ ਇਹ ਵੀਡੀਓ ਪ੍ਰਿਅੰਕਲ ਜੋ ਕਿ ਪਹਿਲਾਂ ਹਨੀ ਸੇਠੀ ਦਾ ਨੇੜਲਾ ਸੱਜਣ ਸੀ, ਨੇ ਜਬਰਦਸਤੀ ਬਣਾ ਕੇ ਵਾਇਰਲ ਕੀਤੀ ਹੈ। ਜੇਕਰ ਉਸਦੇ ਪਰਿਵਾਰ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸਦੇ ਲਈ ਪ੍ਰਿਅੰਕਲ ਜਿੰਮੇਦਾਰ ਹੋਏਗਾ।

ਹਨੀ ਸੇਠੀ ਨੇ ਕਿਹਾ ਕਿ ਮੇਰੀ ਪਤਨੀ ਮੇਰੇ ਨਾਲ ਹੈ ਅਤੇ ਉਹ ਮੇਰੇ ਘਰ ਰਹਿ ਰਹੀ ਹੈ ਅਤੇ ਇਸ ਸਮੇਂ ਉਹ ਗਰਭਵਤੀ ਹੈ ਜੇਕਰ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਪ੍ਰਿਅੰਕਲ ਜਿਮੇਵਾਰ ਹੋਏਗਾ ।

Check Also

ਪੋਸਟਰ ਤੋਂ ਹੀ ਲੱਗ ਰਿਹਾ ਕਿ ਬੱਬੂ ਮਾਨ ਦੀ ਫਿਲਮ ਹੋਵੇਗੀ ਧਮਾਕੇਦਾਰ | Sucha Soorma

ਬੱਬੂ ਮਾਨ ਦੀ ਫਿਲਮ ਸੁੱਚਾ ਸੂਰਮਾ ਇਸ ਸਾਲ ਦੀ ਸਭ ਤੋਂ ਚਰਚਿਤ ਫ਼ਿਲਮ ਹੈ , …

Leave a Reply

Your email address will not be published. Required fields are marked *