‘ਮਾਂ ਹੁਣੇ ਆਇਆ’ ਕਹਿ ਕੇ ਗਿਆ ਬੱਚਾ ਮੁੜ ਕੇ ਨਹੀਂ ਪਰਤਿਆ, Nangal Dam ਦੇ ਕੰਢੇ ਮਿਲੀਆਂ ਚੱਪਲਾਂ ਤੇ ਸਾਈਕਲ

ਨੰਗਲ ਦੇ ਨਾਲ ਲੱਗਦੇ ਪਿੰਡ ਭਟੋਲੀ ਤੋਂ 13 ਸਾਲਾ ਬੱਚਾ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ ਹੈ। ਬੀਤੀ ਸ਼ਾਮ 7 ਵਜੇ ਦੇ ਕਰੀਬ ਅਭਿਜੋਤ ਨਾਮ ਦਾ ਬੱਚਾ ਆਪਣੀ ਮਾਂ ਨੂੰ ‘ਬੱਸ ਹੁਣੇ ਆਇਆ’ ਆਖ ਕੇ ਘਰੋਂ ਨਿਕਲਿਆ ਸੀ।

ਜਦੋਂ ਕਾਫੀ ਦੇਰ ਤੱਕ ਬੱਚਾ ਘਰ ਨਾ ਪਹੁੰਚਿਆ ਤਾਂ ਮਾਂ ਨੂੰ ਚਿੰਤਾ ਹੋ ਗਈ ਤੇ ਪਿੰਡ ਵਾਸੀ ਅਭਿਜੋਤ ਨੂੰ ਲੱਭਣ ਲਈ ਆਪਣੇ ਪੱਧਰ ਉਤੇ ਯਤਨ ਕਰਨ ਲੱਗੇ। ਇਸ ਦੌਰਾਨ ਉਸ ਦੀਆਂ ਚੱਪਲਾਂ ਤੇ ਸਾਈਕਲ ਨੰਗਲ ਡੈਮ ਨੇੜੇ ਮਿਲਣ ਕਾਰਨ ਘਰਦਿਆਂ ਦੀ ਚਿੰਤਾ ਵਧ ਗਈ ਹੈ।

ਇਸ ਦੀ ਜਾਣਕਾਰੀ ਨੰਗਲ ਪੁਲਿਸ ਅਤੇ ਹਿਮਾਚਲ ਦੀ ਮਹਿਤਪੁਰ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ। ਉਧਰ ਗੋਤਾਖੋਰਾਂ ਦੀ ਟੀਮ ਦੁਆਰਾ ਸਤਲੁਜ ਦਰਿਆ ਵਿਚ ਤਲਾਸ਼ ਕੀਤੀ ਜਾ ਰਹੀ ਹੈ।'ਮਾਂ ਹੁਣੇ ਆਇਆ' ਕਹਿ ਕੇ ਗਿਆ ਬੱਚਾ ਮੁੜ ਕੇ ਨਹੀਂ ਪਰਤਿਆ, ਡੈਮ ਦੇ ਕੰਢੇ ਮਿਲੀਆਂ ਚੱਪਲਾਂ ਤੇ ਸਾਈਕਲ

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ 7 ਵਜੇ ਦੇ ਕਰੀਬ ਅਭਿਜੋਤ ਨਾਂ ਦਾ ਬੱਚਾ ਆਪਣੀ ਮਾਂ ਨੂੰ ਇਹ ਕਹਿ ਕੇ ਆਪਣੇ ਸਾਈਕਲ ਉਤੇ ਘਰੋਂ ਨਿਕਲਿਆ ਕਿ ਉਹ ਜਲਦੀ ਆ ਰਿਹਾ ਹੈ, ਜਦੋਂ ਬੱਚਾ ਕਾਫੀ ਦੇਰ ਤੱਕ ਘਰ ਨਹੀਂ ਪਹੁੰਚਿਆ ਤਾਂ ਮਾਂ ਨੇ ਚਿੰਤਤ ਹੋ ਕੇ ਪਿੰਡ ਵਾਸੀਆਂ ਨੂੰ ਦੱਸਿਆ ਤੇ ਬੱਚੇ ਦੇ ਸ਼ੱਕੀ ਹਾਲਾਤ ‘ਚ ਲਾਪਤਾ ਹੋਣ ਦੀ ਖਬਰ ਪਿੰਡ ‘ਚ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਪਿੰਡ ਵਾਸੀਆਂ ਨੇ ਅਭਿਜੋਤ ਨੂੰ ਲੱਭਣ ਲਈ ਆਪਣੇ ਪੱਧਰ ‘ਤੇ ਯਤਨ ਸ਼ੁਰੂ ਕਰ ਦਿੱਤੇ।

ਇਸ ਦੌਰਾਨ ਬੱਚੇ ਦਾ ਸਾਈਕਲ, ਚੱਪਲਾਂ ਨੰਗਲ ਡੈਮ ਨੇੜੇ ਮਿਲੀਆਂ। ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਵੱਲੋਂ ਬੱਚੇ ਦੀ ਭਾਲ ਲਈ ਵੱਡੇ ਪੱਧਰ ਉਤੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ।

 

Check Also

ਪੋਸਟਰ ਤੋਂ ਹੀ ਲੱਗ ਰਿਹਾ ਕਿ ਬੱਬੂ ਮਾਨ ਦੀ ਫਿਲਮ ਹੋਵੇਗੀ ਧਮਾਕੇਦਾਰ | Sucha Soorma

ਬੱਬੂ ਮਾਨ ਦੀ ਫਿਲਮ ਸੁੱਚਾ ਸੂਰਮਾ ਇਸ ਸਾਲ ਦੀ ਸਭ ਤੋਂ ਚਰਚਿਤ ਫ਼ਿਲਮ ਹੈ , …

Leave a Reply

Your email address will not be published. Required fields are marked *